ਦਿੱਗਜ ਸੋਸ਼ਲ ਮੀਡੀਆ ਪਲੇਟਫਾਰਮ Facebook ਯੁਵਾ ਯੂਜ਼ਰਜ਼ ਲਈ ਆਪਣੇ ਪਲੇਟਫਾਰਮ ਨੂੰ ਸੁਰੱਖਿਅਤ ਜਗ੍ਹਾ ਬਣਾਉਣ ਲਈ ਨਵੇਂ ਤਰੀਕਿਆਂ 'ਤੇ ਕੰਮ ਕਰ ਰਿਹਾ ਹੈ। ਕੰਪਨੀ ਆਪਣੇ ਫੋਟੋ-ਸ਼ੇਅਰਿੰਗ ਐਪ Instagram 'ਤੇ ਇਕ ਨਵਾਂ ਫੀਚਰ ਪੇਸ਼ ਕਰੇਗਾ ਜੋ ਟੀਨਏਜਰਜ਼ (Teenages) ਨੂੰ ਹਾਨੀਕਾਰਕ ਕੰਟੈਟ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਤੇ ਉਨ੍ਹਾਂ ਨੂੰ Instagram ਤੋਂ 'ਬ੍ਰੇਕ ਲੈਣ' ਲਈ ਉਤਸ਼ਾਹਤ ਕਰੇਗਾ। ਨਵੀਆਂ ਸਹੂਲਤਾਂ ਦਾ ਐਲਾਨ Facebook ਦੇ ਗਲੋਬਲ ਅਫੇਅਰਜ਼ ਦੇ ਮੀਤ ਪ੍ਰਧਾਨ ਨਿਕ ਕਲੇਗ ਨੇ ਕੀਤਾ। ਸਾਬਕਾ ਫੇਸਬੁੱਕ ਮੁਲਾਜ਼ਮ ਦੇ ਵ੍ਹੀਸਲਬਲੋਅਰ ਵੱਲੋਂ Instagram ਜ਼ਰੀਏ ਯੁਵਾ ਯੂਜ਼ਰਜ਼ ਨੂੰ ਨੁਕਸਾਨ ਪਹੁੰਚਾਉਣ ਵਾਲੇ Facebook ਬਾਰੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਜਾਣ ਤੋਂ ਤੁਰੰਤ ਬਾਅਦ ਕਲੇਗ ਨੇ ਐਲਾਨ ਕੀਤਾ।

ਸਹੂਲਤਾਂ ਬਾਰੇ ਦੱਸਦੇ ਹੋਏ ਕਲੇਗ ਨੇ CNN ਦੇ ਸਟੇਟ ਆਫ ਦਿ ਯੂਨੀਅਨ 'ਚ ਕਿਹਾ, 'ਅਸੀਂ ਕੁਝ ਅਜਿਹਾ ਪੇਸ਼ ਕਰਨ ਜਾ ਰਹੇ ਹਾਂ ਜਿਸ ਤੋਂ ਮੈਨੂੰ ਲਗਦਾ ਹੈ ਕਿ ਕਾਫੀ ਫ਼ਰਕ ਪਵੇਗਾ, ਜਿੱਥੇ ਸਾਡੇ ਸਿਸਟਮ ਦੇਖਦੇ ਹਨ ਕਿ ਇਕ ਟੀਨਏਜਰਜ਼ ਇੱਕੋ ਕੰਟੈਂਟ ਨੂੰ ਵਾਰ-ਵਾਰ ਦੇਖ ਰਿਹਾ ਤੇ ਇਹ ਕੰਟੈਂਟ ਹੇ ਜੋ ਉਨ੍ਹਾਂ ਦੀ ਭਲਾਈ ਲਈ ਅਨੁਕੂਲ ਨਹੀਂ ਹੋ ਸਕਦਾ, ਅਸੀਂ ਉਨ੍ਹਾਂ ਨੂੰ ਦੂਸਰੇ ਕੰਟੈਂਟ ਨੂੰ ਦੇਖਣ ਲਈ ਪ੍ਰੇਰਿਤ ਕਰਾਂਗੇ।',. ਕਲੇਗ ਨੇ ਕਿਹਾ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਕੰਪਨੀ ਇਕ ਅਜਿਹੇ ਫੀਚਰ 'ਤੇ ਵੀ ਕੰਮ ਕਰ ਰਹੀ ਹੈ ਜੋ ਟੀਨਏਜਰਜ਼ ਨੂੰ ਪਲੇਟਫਾਰਮ ਤੋਂ ਬਰੇਕ ਲੈਣ ਲਈ ਕਹੇਗਾ। ਕਲੇਗ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਨਵੀਆਂ ਸਹੂਲਤਾਂ ਨੂੰ ਕਦੋਂ ਰੋਲ ਆਊਟ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਸ ਤੋਂ ਪਹਿਲਾਂ Instagram ਦੇ ਪ੍ਰਮੁੱਖ ਐਡਮ ਮੋਸੇਰੀ ਨੇ 'Take a Break' ਫੀਚਰ 'ਤੇ ਕੰਮ ਕਰਨ ਦੀ ਗੱਲ ਕਹੀ ਸੀ। 'ਅਸੀਂ ਲੋਕਾਂ ਨੂੰ ਹੋਰ ਵਿਸ਼ੇ ਦੇਖਣ ਲਈ ਉਤਸ਼ਾਹਤ ਕਰਦੇ ਹਾਂ, ਜੇਕਰ ਉਹ ਅਜਿਹੀ ਸਮੱਗਰੀ 'ਤੇ ਰਹਿੰਦੇ ਹਨ ਜੋ ਨੈਗੇਟਿਵ ਸੋਸ਼ਲ ਕੰਪੈਰੀਜਨ 'ਚ ਯੋਗਦਾਨ ਦੇ ਸਕਦੀ ਹੈ ਤੇ ਇਕ ਸਹੂਲਤ ਜਿਸ ਨੂੰ ਅਸਥਾਈ ਰੂਪ 'ਚ Take a Break ਕਿਹਾ ਜਾਂਦਾ ਹੈ, ਜਿੱਥੇ ਲੋਕ ਆਪਣੇ ਅਕਾਊਂਟ ਨੂੰ ਰੋਕ ਸਕਦੇ ਹਨ ਤੇ ਇਸ 'ਤੇ ਵਿਚਾਰ ਕਰਨ ਲਈ ਕੁਝ ਸਮਾਂ ਕੱਢ ਸਕਦੇ ਹਨ, ਉਹ ਜਿਹੜਾ ਸਮਾਂ ਬਿਤਾ ਰਹੇ ਹਨ ਉਹ ਸਾਰਥਕ ਹੈ,' ਉਨ੍ਹਾਂ ਕਿਹਾ ਸੀ।

ਫਰਾਂਸਿਸ ਹੌਗੇਨ, ਜੋ ਇਕ ਸਾਬਕਾ ਮੁਲਾਜ਼ਮ ਹੈ ਜੋ ਵ੍ਹਿਸਲਬਲੋਅਰ ਹੈ, ਨੇ ਸੈਨੇਟ ਕਮੇਟੀ ਸਾਹਮਣੇ Facebook 'ਤੇ ਆਪਣੇ ਅਨੁਭਵ ਬਾਰੇ ਗਵਾਹੀ ਦਿੱਤੀ ਹੈ, ਤੇ ਉਨ੍ਹਾਂ ਕਾਂਗਰਸ ਨੂੰ ਸੋਸ਼ਲ ਮੀਡੀਆ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਸੱਦਾ ਦਿੱਤਾ ਹੈ ਜੋ ਕਥਿਤ ਤੌਰ 'ਤੇ Instagram 'ਤੇ ਟੀਨਏਜਰਜ਼ ਲਈ ਇਕ ਟਾਕਸਿਕ ਇਨਵਾਇਰਮੈਂਟ ਬਣਾਉਣ ਲਈ ਹੈ। ਉਸ ਨੇ ਦੋਸ਼ ਲਗਾਇਆ ਸੀ ਕਿ Facebook ਨੂੰ ਇੰਸਟਾਗ੍ਰਾਮ 'ਤੇ ਟੀਨਏਜਰਜ਼ 'ਤੇ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਬਾਰੇ ਪਤਾ ਸੀ, ਫਿਰ ਵੀ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਉਠਾਇਆ।

Posted By: Seema Anand