ਸੈਨ ਫ੍ਰਾਂਸਸਿਕੋ : ਫੇਸਬੁੱਕ ਲਗਾਤਾਰ ਆਪਣੇ ਉਪਭੋਗਤਾਵਾਂ ਲਈ ਕੁਝ ਨਾ ਕੁਝ ਨਵਾਂ ਕਰਦੀ ਆ ਰਹੀ ਹੈ। ਫਿਰ ਚਾਹੇ ਉਹ ਫੇਸਬੁੱਕ ਪ੍ਰੋਫਾਈਲ ਨੂੰ ਲੈ ਕੇ ਹੋਵੇ ਜਾਂ ਫਿਰ ਵਟਸਐਪ ਅਤੇ ਇੰਸਟਾਗ੍ਰਾਮ। ਪਿਛਲੇ ਕੁਝ ਸਮਂ ਤੋਂ ਯੂਜਰ ਦੇ ਡੇਟਾ ਦੀ ਸੁਰੱਖਿਆ ਨੂੰ ਲੈ ਕੇ ਅਲੋਚਨਾਵਾਂ ਦਾ ਸਾਹਮਣਾ ਕਰ ਰਹੀ ਫੇਸਬੁੱਕ ਨੇ ਆਪਣੇ ਯੂਜਰਸ ਲਈ ਇਕ ਹੋਰ ਨਵੀਂ ਸਟਾਇਲਿਸ਼ ਕੋਸ਼ਿਸ਼ ਕੀਤੀ ਹੈ। ਕੰਪਨੀ ਨੇ ਆਪਣੇ ਡੇਟਾ ਟਰਾਂਸਫਰ ਪ੍ਰੋਜੈਕਟ ਨੂੰ ਲੈ ਕੇ ਕੀਤੀ ਜਾ ਰਹੀ ਕੋਸ਼ਿਸ਼ ਦੌਰਾਨ ਫੇਸਬੁੱਕ ਨੇ ਇਕ ਵੱਡਾ ਕਦਮ ਚੁੱਕਿਆ ਹੈ। ਖ਼ਬਰਾਂ ਅਨੁਸਾਰ, ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਇਕ ਅਜਿਹਾ ਟੂਲ ਲੈ ਕੇ ਆਈ ਹੈ, ਜਿਸਦੀ ਮਦਦ ਨਾਲ ਯੂਜਰ ਆਪਣੀ ਫੋਟੋ ਅਤੇ ਵੀਡੀਓ ਗੂਗਲ ਫੋਟੋ 'ਤੇ ਟਰਾਂਸਫਰ ਕਰ ਸਕਣਗੇ। ਇਸ ਪ੍ਰਾਜੈਕਟ ਨੂੰ ਐਪਲ, ਗੂਗਲ, ਮਾਇਕਰੋਸਾਫਟ, ਟਵਿੱਟਰ ਅਤੇ ਫੇਸਬੁੱਕ ਵਿਚ ਸਾਂਝੇਦਾਰੀ ਦੱਸੀ ਜਾ ਰਹੀ ਹੈ, ਜਿਸ ਦਾ ਉਦੇਸ਼ ਯੂਜਰ ਲਈ ਇਨ੍ਹਾਂ ਦੇ ਈਕੋਸਿਸਟਮ ਵਿਚ ਡੇਟਾ ਟਰਾਂਸਫਰ ਨੂੰ ਆਸਾਨ ਬਣਾਇਆ ਜਾ ਸਕਿਆ ਹੈ।

ਫੇਸਬੁੱਕ ਨੇ ਫਿਲਹਾਲ ਇਹ ਨਵਾਂ ਫੀਚਰ ਆਇਰਲੈਂਡ ਵਿਚ ਹੀ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਸੋਮਵਾਰ ਨੂੰ ਲਾਂਚ ਕੀਤਾ ਗਿਆ। ਖ਼ਬਰ ਇਹ ਹੈ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਇਸ ਨੂੰ ਪੂਰੀ ਦੁਨੀਆ ਵਿਚ ਲਾਗੂ ਕਰ ਦਿੱਤਾ ਜਾਵੇਗਾ। ਇਹ ਟੂਲ ਪਿਛਲੇ ਸਾਲ ਫੇਸਬੁੱਕ ਵੱਲੋਂ ਐਲਾਨੇ ਡੇਟਾ ਟਰਾਂਸਫਰ ਪ੍ਰਾਜੈਕਟ ਦਾ ਇਕ ਹਿੱਸਾ ਹੈ।

ਫੇਸਬੁੱਕ ਦੇ ਡਾਇਰੈਕਟਰ ਸਟੀਵ ਸੈਟਰਫੀਲਡ ਨੇ ਇਕ ਪੋਸਟ ਵਿਚ ਲਿਖਿਆ ਹੈ ਕਿ ਅੱਜ ਅਸੀਂ ਇਹ ਟੂਲ ਜਾਰੀ ਕਰ ਦਿੱਤਾ ਹੈ। ਫਿਲਹਾਲ ਇਸ ਦੀ ਸ਼ੁਰੂਆਤ ਗੂਗਲ ਫੋਟੋ ਤੋਂ ਹੋ ਰਹੀ ਹੈ। ਸੋਸ਼ਲ ਨੈਟਵਰਕਿੰਗ ਸਾਈਟ ਮੁਤਾਬਕ ਜੇ ਉਪਭੋਗਤਾ ਕਿਸੇ ਇਕ ਸੇਵਾ ਵਿਚ ਕੁਝ ਸਾਂਝਾ ਕਰਦੇ ਹਨ ਤਾਂ ਉਸ ਨੂੰ ਹੋਰ ਪਾਸੇ ਵੀ ਭੇਜ ਸਕਣਗੇ।

Posted By: Tejinder Thind