ਨਵੀਂ ਦਿੱਲੀ, ਟੈੱਕ ਡੈਸਕ : ਬ੍ਰਿਟੇਨ ਕੰਪਟੀਸ਼ਨ ਰੇਗੂਲੇਟਰ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ Facebook 'ਤੇ ਭਾਰੀ ਭਰਕਮ ਜੁਰਮਾਨਾ ਲਾਇਆ ਹੈ। ਖਬਰ ਮੁਤਾਬਕ ਮਾਰਕ ਜੁਕਰਬਰਗ ਦੀ ਕੰਪਨੀ Facebook 'ਤੇ 50.5 ਮਿਲੀਅਨ GBP ਭਾਵ ਲਗਪਗ 520 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। Facebook 'ਤੇ ਨਿਯਮਾਂ ਦੇ ਉਲੰਘਣ ਦਾ ਦੋਸ਼ ਹੈ। ਦਰਅਸਲ Facebook 'ਤੇ GIF ਪਲੇਟਫਾਰਮ Giphy ਦੀ ਖਰੀਦਦਾਰੀ ਦੀ ਡਿਟੇਲ ਮੰਗੀ ਗਈ ਸੀ ਜਿਸ ਨੂੰ Facebook ਵੱਲੋਂ ਉਪਲਬਧ ਨਹੀਂ ਕਰਵਾਇਆ ਗਿਆ ਜਿਸ ਤੋਂ ਬਾਅਦ CMA ਵੱਲੋਂ 520 ਕਰੋੜ ਰੁਪਏ ਦੇ ਜੁਰਮਾਨੇ ਦਾ ਐਲਾਨ ਕੀਤਾ ਗਿਆ ਹੈ।

Facebook ਕੰਪਨੀ ਨਿਯਮਾਂ ਤੋਂ ਵਧ ਕੇ ਨਹੀਂ

ਨਿਊਜ ਏਜੰਸੀ ਨੇ AFP ਮੁਤਾਬਕ CMA ਨੇ ਕਿਹਾ ਕਿ Facebook ਨੇ ਜਾਣਬੁੱਝ ਕੇ ਨਿਯਮਾਂ ਦਾ ਉਲੰਘਣ ਕਰਨ ਦਾ ਕੰਮ ਕੀਤਾ ਹੈ ਜਿਸ ਦੇ ਚੱਲਦਿਆਂ Facebook 'ਤੇ ਜੁਰਮਾਨਾ ਲਾਇਆ ਜਾ ਰਿਹਾ ਹੈ। CMA ਦੀ ਮੰਨੀਏ ਤਾਂ ਕੋਈ ਵੀ ਕੰਪਨੀ ਨਿਯਮਾਂ ਤੋਂ ਵਧ ਕੇ ਨਹੀਂ ਹੈ। CMA ਦਾ ਕਹਿਣਾ ਹੈ ਕਿ Facebook ਵੱਲੋਂ Giphy ਦੇ ਐਕਵਾਇਰ ਦੌਰਾਨ ਦੀ ਡਿਟੇਲ ਨੂੰ ਉਪਲਬਧ ਨਹੀਂ ਕਰਵਾਇਆ ਗਿਆ ਹੈ। ਨਾਲ ਹੀ ਜਾਂਚ 'ਚ ਪਾਇਆ ਗਿਆ ਕਿ Facebook ਕੰਪਨੀ Giphy ਦਾ ਆਪਣੇ ਪਲੇਟਫਾਰਮ ਨਾਲ ਸੰਚਾਲਨ ਕਰਨ 'ਚ ਵੀ ਨਾਕਾਮ ਰਹੀ ਹੈ। ਮਾਮਲੇ 'ਚ ਫਿਲਹਾਲ Facebook ਵੱਲੋਂ ਕੋਈ ਕੁਮੈਂਟ ਨਹੀਂ ਆਇਆ ਹੈ।

Posted By: Ravneet Kaur