ਨਵੀਂ ਦਿੱਲੀ: ਸੋਸ਼ਲ ਮੀਡੀਆ ਨੈੱਟਵਰਕਿੰਗ ਵੈੱਬਸਾਈਟ Facebook ਗਲੋਬਲੀ ਡਾਊਨ ਹੋ ਗਈ ਹੈ। ਜਿਸ ਕਾਰਨ ਯੂਜ਼ਰਜ਼ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਵੈੱਬਸਾਈਟ 'ਤੇ ਯੂਕੇ ਦੇ ਯੂਜ਼ਰਜ਼ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਤੋਂ ਮਿਲੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਫੇਸਬੁੱਕ ਦੇ ਪੇਜ ਡਾਊਨ ਹੋਣ 'ਚ ਅਤੇ ਸਟੇਟਸ ਅੱਪਲੋਡ ਹੋਣ 'ਚ ਕਾਫ਼ੀ ਪਰੇਸ਼ਾਨੀ ਆ ਰਹੀ ਹੈ। ਜਦੋਂ ਅਸੀਂ ਫੇਸਬੁੱਕ ਦਾ ਇਸਤੇਮਾਲ ਕਰ ਕੇ ਦੇਖਿਆ ਤਾਂ ਸਾਨੂੰ ਵੀ ਲੋਡਿੰਗ ਅਤੇ ਸਟੇਟਸ ਅੱਪਲੋਡ ਕਰਦੇ ਸਮੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਪਹਿਲਾਂ ਮਾਰਚ 'ਚ ਵੀ ਫੇਸਬੁੱਕ, ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ ਐਕਸੈੱਸ ਕਰਨ 'ਚ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਇਨ੍ਹਾਂ ਤਿੰਨਾਂ ਐਪਸ 'ਚ ਸਭ ਤੋਂ ਜ਼ਿਆਦਾ ਮੁਸ਼ਕਿਲ ਅਮਰੀਕਾ ਅਤੇ ਯੂਰਪ ਦੇ ਯੂਜ਼ਰਜ਼ ਨੂੰ ਆਈ ਸੀ। ਇਸ ਤੋਂ ਇਲਾਵਾ ਸਾਊਥ ਅਫ਼ਰੀਕਾ ਦੇ ਕੁਝ ਦੇਸ਼ਾਂ 'ਚ ਵੀ ਇਹ ਪਰੇਸ਼ਾਨੀ ਆਈ ਸੀ। ਇਸ ਦੇ ਨਾਲ ਹੀ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਨੂੰ ਐਕਸੈੱਸ ਕਰਨ 'ਚ ਵੀ ਮੁਸ਼ਕਿਲ ਆਈ ਸੀ, ਜਿਸ ਨੂੰ ਯੂਜ਼ਰਜ਼ ਨੇ ਰਿਪੋਰਟ ਕੀਤਾ ਸੀ। ਹਾਲਾਂਕਿ ਵ੍ਹਟਸਐਪ 'ਚ ਯੂਜ਼ਰਜ਼ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ, ਮੈਸੇਜ ਭੇਜਣ ਅਤੇ ਰਿਸੀਵ ਕਰਨ 'ਚ ਯੂਜ਼ਰਜ਼ ਨੂੰ ਕੋਈ ਪਰੇਸ਼ਾਨੀ ਨਹੀਂ ਹੈ।

Posted By: Akash Deep