ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦੀ ਦਿੱਗਜ ਆਈਟੀ ਕੰਪਨੀ Facebook ਮੁਕੇਸ਼ ਅੰਬਾਨੀ ਦੇ ਟੈਲੀਕਾਮ ਅਤੇ ਡਿਜੀਟਲ ਵਿੰਗ Reliance Jio 'ਚ ਕਈ ਅਰਬ ਡਾਲਰ ਦੀ ਹਿੱਸੇਦਾਰੀ ਖ਼ਰੀਦਣ ਲਈ ਗੱਲਬਾਤ ਕਰ ਰਹੀ ਹੈ। ਕੰਪਨੀ ਇਸ ਦੇ ਜ਼ਰੀਏ ਭਾਰਤ ਦੇ ਡਿਜੀਟਲ ਮਾਰਕੀਟ 'ਚ ਆਪਣੀ ਮੌਜੂਦਗੀ ਦਾ ਵਿਸਤਾਨ ਕਰਨਾ ਚਾਹੀਦਾ ਹੈ। ਲੰਡਨ ਦੇ ਇਕ ਪ੍ਰਮੁੱਖ ਸਮਾਚਾਰ ਪੱਤਰ 'ਫਾਇਨੈਂਸ਼ੀਅਲ ਟਾਈਮਜ਼' ਨੇ ਇਸ ਗੱਲਬਾਤ ਨਾਲ ਜੁੜੇ ਲੋਕਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਇਸ ਰਿਪੋਰਟ 'ਚ ਕਿਹਾ ਗਿੱਾ ਹੈ ਕਿ ਮਾਰਕ ਜੁਕਰਬਰਗ ਦੀ ਕੰਪਨੀ 10 ਫ਼ੀਸਦੀ ਦੀ ਹਿੱਸੇਦਾਰੀ ਹੈ। ਹਾਲਾਂਕਿ, ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਯਾਤਰਾ ਪ੍ਰਬੰਧੀਆਂ ਦੇ ਕਾਰਨ ਦੋਵਾਂ ਕੰਪਨੀਆਂ ਦੀ ਗੱਲਬਾਤ ਫ਼ਿਲਹਾਲ ਰੁਕ ਗਈ ਹੈ।

ਦੇਸ਼ 'ਚ Reliance Jio ਦਾ ਜ਼ਬਰਦਸਤ ਵਾਧਾ

ਹਾਲਾਂਕਿ ਇਸ ਸਬੰਧ 'ਚ ਜਦ Reliance ਦੇ ਅਧਿਕਾਰੀਆਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਸਾਲ 2016 'ਚ Jio ਦੇ ਲਾਂਚ ਦੇ ਬਾਅਦ ਰਿਲਾਇੰਸ ਭਾਰਤੀ ਬਾਜ਼ਾਰ 'ਚ ਇਕ ਮਜ਼ਬੂਤ ਡਿਜੀਟਲ ਕੰਪਨੀ ਦੇ ਰੂਪ 'ਚ ਵਾਧਾ ਹੈ। ਕੰਪਨੀ ਨੇ ਹੋਮ ਬ੍ਰਾਡਬੈਂਡ ਤੋਂ ਲੈ ਕੇ ਈ-ਕਾਮਰਸ ਤਕ 'ਚ ਆਪਣੇ ਕਾਰੋਬਾਰ ਦਾ ਵਿਸਤਾਰ ਕੀਤਾ ਹੈ। Reliance Jio ਦੀ ਸ਼ੁਰੂਆਤ ਨੂੰ ਤਿੰਨ ਸਾਲ ਤੋਂ ਕੁਝ ਜ਼ਿਆਦਾ ਸਮਾਂ ਹੋਆਿ ਹੈ ਤੇ ਕੰਪਨੀ ਦੇ ਸਬਸਕ੍ਰਾਈਬਰਜ਼ ਦੀ ਗਿਣਤੀ 37 ਕਰੋੜ ਦੇ ਆਸ-ਪਾਸ ਪਹੁੰਚ ਗਈ ਹੈ।

ਦੇਸ਼ 'ਚ ਆਪਣੀ ਮੌਜੂਦਗੀ ਵਧਾਉਣਾ ਚਾਹੁੰਦੀ ਹੈ ਫੇਸਬੁੱਕ

ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇ ਇਹ ਡੀਲ ਅੱਗੇ ਵਧਦੀ ਹੈ ਤਾਂ Facebook ਨੂੰ ਭਾਰਤੀ ਬਾਜ਼ਾਰ 'ਚ ਇਕ ਵੱਡੀ ਜਗ੍ਹਾ ਮਿਲ ਜਾਵੇਗੀ। ਦੇਸ਼ 'ਚ ਕੰਪਨੀ ਦੀ ਚੈਟ ਸਰਵਿਸ WhatsApp ਦਾ ਇਸਤੇਮਾਲ ਕਰਨ ਵਾਲਿਆਂ ਦੀ ਤਦਾਦ 40 ਕਰੋੜ ਹੈ ਤੇ ਕੰਪਨੀ ਦੇਸ਼ 'ਚ ਪੇਮੈਂਟ ਸੇਵਾ ਸ਼ੁਰੂ ਕਰਨ ਵਾਲੀ ਹੈ।

Bernstein ਨਾਲ ਵੀ ਚੱਲ ਰਹੀ ਗੱਲ

Google ਦੇ ਵਿਸ਼ਲੇਸ਼ਕਾਂ ਦੇ ਅਨੁਸਾਰ Jio ਦਾ ਬਾਜ਼ਾਰ ਮੁੱਲ 60 ਅਰਬ ਤੋਂ ਜ਼ਿਆਦਾ ਹੈ। ਰਿਪੋਰਟ ਦੇ ਅਨੁਸਾਰ Google ਵੀ Reliance Jio ਦੇ ਨਾਲ ਗੱਲਬਾਤ ਕਰ ਰਹੀ ਹੈ। ਇਸ ਨਾਲ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਇਹ ਹੈ ਕਿ Microsoft ਨੇ ਪਿਛਲੇ ਸਾਲ ਕਲਾਉਡ ਕੰਪਿਊਟਿੰਗ ਬਿਜ਼ਨਸ ਲਈ Jio ਲਈ ਸਾਂਝੇਦਾਰੀ ਦਾ ਐਲਾਨ ਕੀਤਾ ਸੀ।

ਭਾਰਤ .... ਤੇ .... ਲਈ ਵੱਡਾ ਬਾਜ਼ਾਰ ਹੈ। 2022 ਤਕ ਦੇਸ਼ 'ਚ ਇਨਟਰਨੈੱਟ ਯੂਜ਼ਰਜ਼ ਦੀ ਗਿਣਤੀ ਵਧ ਕੇ 85 ਕਰੋੜ ਤਕ ਹੋਣ ਦੀ ਸੰਭਾਵਨਾ ਹੈ। 2017 'ਚ ਇਨਟਰਨੈੱਟ ਯੂਜ਼ਰਜ਼ ਦੀ ਗਿਣਤੀ 45 ਕਰੋੜ ਸੀ।

Posted By: Sarabjeet Kaur