ਜੇਐੱਨਐੱਨ, ਨਵੀਂ ਦਿੱਲੀ : ਸੋਸ਼ਲ ਨੈੱਟਵਰਕਿੰਗ ਵੈੱਬਸਾਈਟ Facebook ਦਾ ਇਸਤੇਮਾਲ ਅੱਜ ਦੁਨੀਆਭਰ 'ਚ ਹੋਣ ਲੱਗਾ ਹੈ। ਅਸੀਂ Google ਦੀ ਤਰ੍ਹਾਂ ਹੀ ਕਈ ਚੀਜ਼ਾਂ 'ਤੇ ਸਰਚ ਕਰਦੇ ਹਾਂ, ਪਰ ਕਈ ਵਾਰ ਇਹ ਚਾਹੁੰਦੇ ਹਾਂ ਕਿ ਜੋ ਅਸੀਂ ਸਰਚ ਕਰ ਰਹੇ ਹਾਂ ਉਹ ਕੋਈ ਨਾ ਦੇਖ ਸਕੇ। ਨਾਲ ਹੀ ਕਈ ਵਾਰ ਇਸ ਤਰ੍ਹਾਂ ਦੇ ਇਸ਼ਤਿਹਾਰ ਵੀ ਦੇਖੇ ਜਾਂਦੇ ਹਨ ਜੋ Google ਜਾਂ ਕਿਤੇ ਹੋਰ ਕੀਤੀ ਗਈ ਸਰਚ ਹਿਸਟਰੀ 'ਤੇ ਆਧਾਰਿਤ ਹੁੰਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ Facebook 'ਤੇ ਜੋ ਸਰਚ ਕੀਤਾ ਹੈ ਉਸ ਨੂੰ ਕੋਈ ਨਾ ਦੇਖੇ। ਅੱਜ ਤੁਹਾਨੂੰ ਇਸ ਦੇ ਬਾਰੇ 'ਚ ਜਾਗਰੂਕ ਕਰਦੇ ਹਾਂ।

ਤੁਹਾਨੂੰ ਦੱਸ ਦਈਏ ਕਿ Facebook ਦੇ ਵੱਲੋਂ Clear History Tool ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਤੁਸੀਂ Facebook 'ਤੇ ਕੀਤਾ ਗਿਆ ਆਪਣਾ ਬ੍ਰਾਊਜਿੰਗ ਡਾਟਾ ਡਿਲੀਟ ਕਰ ਸਕਦੇ ਹੋ। ਇਸ ਨੂੰ ਕੰਪਨੀ ਦੇ CEO ਮਾਰਕ ਜਕਰਬਰਗ ਨੇ ਇਕ ਬਲਾਗ ਪੋਸਟ ਦੇ ਜਰੀਏ ਪੇਸ਼ ਕੀਤਾ ਹੈ। ਇਹ ਬਦਲਾਅ ਸੈਟਿੰਗ 'ਚ ਦਿੱਤਾ ਗਿਆ ਹੈ। ਇਸ ਬਲਾਅ ਦਾ ਨਾਮ Off-facebook Activity ਹੈ। ਇਸ 'ਤੇ ਉਨ੍ਹਾਂ ਸਾਰੀਆਂ ਵੈੱਬਸਾਈਟਸ ਤੇ ਬਿਜ਼ਨੈੱਸ ਦੀ ਜਾਣਕਾਰੀ ਮੌਜੂਦ ਹੁੰਦੀ ਹੈ ਜਿਸ ਦੇ ਨਾਲ ਤੁਸੀਂ ਆਪਣੀ ਜਾਣਕਾਰੀ ਸਾਂਝੀ ਕਰਦੇ ਹੋ।

ਇਸ ਤਰ੍ਹਾਂ ਕਰੋ ਡਿਲੀਟ ਆਪਣੀ Facebook ਹਿਸਟਰੀ

- ਪਹਿਲਾਂ ਤੁਸੀਂ ਆਪਣੇ Facebook ਸੈਟਿੰਗ 'ਚ ਜਾਓ, ਤੇ ਇਸ 'ਤੇ ਕਲਿਕ ਕਰੋ।

- ਫਿਰ Settings ਬਦਲਾਅ 'ਤੇ ਟੈਪ ਕਰੋ।

- ਇਸ ਦੇ ਬਾਅਦ ਤੁਹਾਨੂੰ ਕੁਝ ਬਦਲਾਅ ਨਜ਼ਰ ਆਉਣਗੇ ਜਿਸ 'ਚ Your Facebook information ਦਾ ਬਦਲਾਅ ਹੋਵੇਗਾ।

- ਤੁਹਾਨੂੰ Off-facebook Activity ਦੀ ਸਾਰੀ ਜਾਣਕਾਰੀ ਦਿੱਤੀ ਜਾਵੇਗਾ, ਉਸ ਨੂੰ ਪੜ੍ਹੋ।

- ਇਸ ਦੇ ਬਾਅਦ Manage your off-Facebook activity ਤੇ Clear history ਦੀ ਆਪਸ਼ਨ ਨਜ਼ਰ ਆਵੇਗਾ।

- Clear history 'ਤੇ ਕਲਿਕ ਕਰ ਤੁਸੀਂ ਆਪਣੀ ਸਾਰੀ Facebook ਐਕਟੀਵਿਟੀ ਨੂੰ ਡਿਲੀਟ ਕਰ ਸਕਦੇ ਹੋ।

Posted By: Sarabjeet Kaur