ਜੇਐੱਨਐੱਨ, ਨਵੀਂ ਦਿੱਲੀ : ਸੋਸ਼ਲ ਮੀਡੀਆ ਵੈੱਬਸਾਈਟ Facebook ਤੇ ਉਸ ਨੂੰ ਮੈਸੈਂਜਰ ਦੇ ਟਵਿੱਟਰ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਮਾਈਕ੍ਰੋਬਲਾਗਿੰਗ ਵੈੱਬਸਾਈਟ Twitter ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਅਕਾਊਂਟਸ ਨੂੰ ਥਰਡ ਪਾਰਟੀ ਪਲੇਟਫਾਰਮ ਦੁਆਰਾ ਹੈਕ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ Facebook ਦਾ Instagram ਅਕਾਊਂਟ ਵੀ ਹੈਕ ਕਰ ਲਿਆ ਗਿਆ ਹੈ। ਇਸ ਨੂੰ ਵੀ ਪਾਰਟੀ ਪਲੇਟਫਾਰਮ ਦੁਆਰਾ ਹੀ ਹੈਕ ਕੀਤਾ ਗਿਆ ਹੈ। ਹੈਕਰਜ਼ ਨੇ ਇਸ ਅਕਾਊਂਟ 'ਤੇ ਪੋਸਟ ਕੀਤਾ ਹੈ "Hi, we are O u r M i n e.

Khoros ਤੋਂ ਲਏ ਗਏ ਸੀ ਟਵੀਟ

Twitter ਦੇ ਚੀਫ਼ ਐਗਜ਼ੀਕਿਊਟਿਵ Jack Dorsey ਦਾ ਅਕਾਊਂਟ ਅਗਸਤ 'ਚ ਹੈਕ ਕੀਤਾ ਸੀ। ਇਨ੍ਹਾਂ ਦੇ ਟਵੀਟ ਅਕਾਊਂਟ ਨੂੰ ਸੁਰੱਖਿਅਤ ਕਰਨ ਤੋਂ ਪਹਿਲਾਂ ਇਕ ਅਣਅਧਿਕਾਰਿਤ ਵਿਅਕਤੀ ਨੇ ਇਸ ਅਕਾਊਂਟ ਨਾਲ ਕਈ ਗ਼ਲਤ ਤਰ੍ਹਾਂ ਦੇ ਟਵੀਟ ਕੀਤੇ ਸੀ। Twitter ਨੇ ਥਰਡ ਪਾਰਟੀ ਪਲੇਟਫਾਰਮ ਦਾ ਨਾਮ ਮੰਚ 'ਤੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਕੁਝ ਸਕ੍ਰੀਨਸ਼ਾਰਟਸ ਤੋਂ ਪਤਾ ਚੱਲਿਆ ਕਿ ਪੋਸਟ ਸੋਸ਼ਲ ਮੀਡੀਆ ਪ੍ਰਬੰਧਕ ਟੂਲ Khoros ਤੋਂ ਆਏ ਸੀ।

ਕਈ ਲੋਕਾਂ ਦੇ ਅਕਾਊਂਟ ਹੋ ਚੁੱਕੇ ਹਨ ਹੈਕ

Twitter ਨੇ ਕਿਹਾ ਜਿਵੇਂ ਹੀ ਕੰਪਨੀ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਹੈਕ ਕੀਤੇ ਗਏ ਅਕਾਊਂਟਸ ਨੂੰ ਲਾਕ ਕਰ ਦਿੱਤਾ ਗਿਆ ਹੈ। ਨਾਲ ਹੀ ਉਹ Facebook ਦੇ ਅਕਾਊਂਟ ਨੂੰ ਰੀਸਟੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। OurMine ਹੈਕਰ ਗਰੁੱਪ ਨੇ ਇਸ ਨਾਲ ਪਹਿਲਾਂ ਵੀ ਕਈ ਅਕਾਊਂਟ ਨੂੰ ਹੈਕ ਕੀਤਾ ਹੈ। ਇਸ ਗਰੁੱਪ ਨੇ Facebook ਦੇ CEO ਮਾਰਕ ਜੁਕਰਬਰਗ Twitter ਦੇ CEO ਜੈਕ ਡਾਰਸੀ ਤੇ Google ਦੇ CEO ਸੁੰਦਰ ਪਿਚਈ ਦੇ ਵੀ ਅਕਾਊਂਟ ਹੈਕ ਕੀਤੇ ਸੀ।

ਤੁਹਾਨੂੰ ਦੱਸ ਦਈਏ ਕਿ ਇਹ ਗਰੁੱਪ 2016 ਤੋਂ ਐਕਟਿਵ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਸਾਊਦੀ ਦੇ ਕੁਝ ਨੌਜਵਾਨ ਚਲਾ ਰਹੇ ਹਨ। Facebook ਨੇ ਬਿਆਨ 'ਚ ਕਿਹਾ ਕਿ ਸਾਡੇ ਕੁਝ ਕਾਰਪੋਰੇਟ ਸੋਸ਼ਲ ਅਕਾਊਂਟਸ ਨੂੰ ਕੁਝ ਸਮੇਂ ਲਈ ਹੈਕ ਕਰ ਲਿਆ ਗਿਆ ਸੀ ਪਰ ਅਸੀਂ ਇਸ ਦੀ ਸੁਰੱਖਿਆ ਕਰ ਲਈ ਹੈ।

Posted By: Sarabjeet Kaur