ਨਵੀਂ ਦਿੱਲੀ, ਟੈੱਕ ਡੈਸਕ : ਮੌਜੂਦਾ ਸਮੇਂ ’ਚ ਐਪਲ ਡਿਵਾਈਸ ਜਿਵੇਂ ਆਈਫੋਨ ਖ਼ਰੀਦਣਾ ਪਹਿਲਾਂ ਦੇ ਮੁਕਾਬਲੇ ਸਸਤਾ ਹੋ ਗਿਆ ਹੈ ਪਰ ਆਈਫੋਨ ਰੱਖਣਾ ਦਿਨੋਂ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਅਜਿਹੀ ਹੀ ਇਕ ਨਵੀਂ ਮਹਿੰਗਾਈ ਦੀ ਮਾਰ ਆਈਫੋਨ ਯੂਜ਼ਰਜ਼ ’ਤੇ ਪੈਣ ਜਾ ਰਹੀ ਹੈ। ਦਰਅਸਲ ਐਪਲ ਵੱਲੋਂ ਐਪ ਸਟੋਰ ਦੇ ਨਿਯਮਾਂ ’ਚ ਤਬਦੀਲੀ ਕੀਤੀ ਗਈ ਹੈ, ਜਿਸ ਤੋਂ ਬਾਅਦ ਐਪਲ ਯੂਜ਼ਰਜ਼ ਨੂੰ ਐਪ ਸਬਸਕਿ੍ਰਪਸ਼ਨ ਲਈ ਜ਼ਿਆਦਾ ਪੈਸੇ ਦੇਣੇ ਹੋਣਗੇ।

ਬਿਨਾਂ ਤੁਹਾਡੀ ਜਾਣਕਾਰੀ ਤੋਂ ਕੱਟੇ ਜਾਣਗੇ ਪੈਸੇ

ਐਪਲ ਅਨੁਸਾਰ ਜੇ ਡਿਵੈਲਪਰਾਂ ਵੱਲੋਂ ਕਿਸੇ ਵੀ ਐਪ ਦੀ ਮਹੀਨਾਵਾਰ ਤੇ ਸਾਲਾਨਾ ਸਬਸਕਿ੍ਰਪਸ਼ਨ ਫੀਸ ’ਚ ਵਾਧਾ ਹੁੰਦਾ ਹੈ ਤਾਂ ਕੰਪਨੀ ਵੱਲੋਂ ਯੂਜ਼ਰਜ਼ ਨੂੰ ਜਾਣਕਾਰੀ ਦਿੱਤੇ ਬਿਨਾਂ ਸਬਸਕਿ੍ਰਪਸ਼ਨ ਫੀਸ ਨੂੰ ਆਟੋ ਰੀਨਿਊ ਕਰ ਦਿੱਤਾ ਜਾਵੇਗਾ, ਯਾਨੀ ਜੇ Netflix ਜਾਂ Amazon Prime ਦੁਆਰਾ ਮਹੀਨਾਵਾਰ ਜਾਂ ਸਾਲਾਨਾ ਫੀਸ ਵਧਾਈ ਜਾਂਦੀ ਹੈ ਤਾਂ ਰੀਨਿਊ ਮੋਡ ’ਚ ਯੂਜ਼ਰਜ਼ ਦੇ ਖਾਤੇ ’ਚੋਂ ਪੈਸੇ ਕੱਟੇ ਜਾਣਗੇ।

ਐਪਲ ਨੇ ਨਿਯਮਾਂ ’ਚ ਕੀਤੀ ਤਬਦੀਲੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੇ ਐਪ ਡਿਵੈਲਪਰਾਂ ਵੱਲੋਂ ਸਬਸਕਿ੍ਰਪਸ਼ਨ ਫੀਸ ਵਧਾਈ ਜਾਂਦੀ ਸੀ ਤਾਂ ਯੂਜ਼ਰਜ਼ ਨੂੰ ਐਪਲ ਵੱਲੋਂ ਕੀਮਤ ਵਧਣ ਦੀ ਜਾਣਕਾਰੀ ਦਿੱਤੀ ਜਾਂਦੀ ਸੀ। ਐਪਲ ਮੁਤਾਬਿਕ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਅਕਸਰ ਐਪਲ ਯੂਜ਼ਰਜ਼ ਮੈਸੇਜ ਮਿਸ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਬਸਕਿ੍ਰਪਸ਼ਨ ਬੰਦ ਕਰਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਐਪਲ ਦੇ ਨਵੇਂ ਨਿਯਮਾਂ ਅਨੁਸਾਰ ਜੇ ਐਪ ਡਿਵੈਲਪਰਾਂ ਵੱਲੋਂ ਸਬਸਕਿ੍ਰਪਸ਼ਨ ਫੀਸ ਵਿਚ 50 ਫ਼ੀਸਦੀ ਜਾਂ ਇਸ ਤੋਂ ਵੱਧ ਦਾ ਵਾਧਾ ਕੀਤਾ ਜਾਂਦਾ ਹੈ, ਤਾਂ ਆਟੋ ਰੀਨਿਊ ਦਾ ਨਿਯਮ ਲਾਗੂ ਨਹੀਂ ਹੋਵੇਗਾ।

Posted By: Harjinder Sodhi