ਜੇਐੱਨਐੱਨ, ਨਵੀਂ ਦਿੱਲੀ : ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਵਾਲਿਆਂ ਲਈ ਇਹ ਕੰਮ ਦੀ ਖ਼ਬਰ ਹੈ। ਇਸ ਖੇਤਰ ਦੇ ਮੁਲਾਜ਼ਮਾਂ ਨੂੰ ਨੌਕਰੀ ਪ੍ਰਤੀ ਅਸੁਰੱਖਿਆ ਦਾ ਡਰ ਰਹਿੰਦਾ ਹੈ ਪਰ ਇਕ ਖ਼ਬਰ ਉਨ੍ਹਾਂ ਲਈ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਨੌਕਰੀ ਛੁੱਟਣ ਤੋਂ ਬਾਅਦ ਵੀ ਇਨ੍ਹਾਂ ਨੂੰ ਪੈਸਾ ਲਗਾਤਾਰ ਮਿਲਦਾ ਰਹੇਗਾ। ਕੇਂਦਰ ਸਰਕਾਰ ਦੇ ਨਿੱਜੀ ਖੇਤਰ ਦੇ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਹੈ। ਅਟਲ ਬੀਮਾ ਵਿਅਕਤੀ ਕਲਿਆਣ ਯੋਜਨਾ ਤਹਿਤ ਹੁਣ ਨੌਕਰੀ ਨਾ ਹੋਣ ਦੀ ਸਥਿਤੀ 'ਚ ਵੀ ਸਰਕਾਰ ਤੋਂ ਪੈਸਾ ਮਿਲਦਾ ਰਹੇਗਾ। ਜਾਣੋ ਕੀ ਹੈ ਇਹ ਯੋਜਨਾ ਤੇ ਇਸ 'ਚ ਕਿਵੇਂ ਫਾਇਦਾ ਮਿਲ ਸਕਦਾ ਹੈ।

ਕਰਮਚਾਰੀ ਸੂਬਾ ਬੀਮਾ ਨਿਗਮ ਨੇ ਦਿੱਤੀ ਜਾਣਕਾਰੀ

ਇਸ ਯੋਜਨਾ ਦੀ ਜਾਣਕਾਰੀ ਕਰਮਚਾਰੀ ਸੂਬਾ ਬੀਮਾ ਨਿਗਮ ਨੇ ਐਤਵਾਰ ਨੂੰ ਟਵੀਟ ਰਾਹੀਂ ਦਿੱਤੀ ਹੈ। ਇਸ ਤਹਿਤ ਉਹ ਨੌਕਰੀਪੇਸ਼ਾ ਲੋਕ, ਜਿਨ੍ਹਾਂ ਦੀ ਨੌਕਰੀ ਕਿਸੇ ਕਾਰਨ ਤੋਂ ਛੁੱਟ ਗਈ ਹੈ, ਉਹ ਸਰਕਾਰ ਤੋਂ ਆਰਥਿਕ ਮਦਦ ਪਾਉਣ ਦੇ ਪਾਤਰ ਹੋਣਗੇ। ਨਿਗਮ ਨੇ ਆਪਣੇ ਟਵੀਟ 'ਚ ਯੋਜਨਾ ਦਾ ਪ੍ਰਚਾਰ ਕਰਨ ਵਾਲੀ ਤਸਵੀਰ ਲਾਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਨੌਕਰੀ ਛੁੱਟਣ ਦਾ ਮਤਲਬ ਆਮਦਨੀ ਦਾ ਨੁਕਸਾਨ ਨਹੀਂ ਹੈ। ਇਸ 'ਚ 24 ਮਹੀਨਿਆਂ ਲਈ ਪ੍ਰਤੀ ਮਹੀਨੇ ਨਗਦ ਭੁਗਤਾਨ ਦਾ ਪ੍ਰਬੰਧ ਹੈ।

ਇਹ ਹੈ ਯੋਜਨਾ ਦੀ ਪਾਤਰਤਾ

ਕਰਮਚਾਰੀ ਸੂਬਾ ਬੀਮਾ ਨਿਗਮ ਦੇ ਨਿਯਮਾਂ ਮੁਤਾਬਿਕ ਇਸ ਯੋਜਨਾ ਦਾ ਫਾਇਦਾ ਲੈਣ ਲਈ ਇਕ ਨਿਸ਼ਚਿਤ ਪਾਤਰਤਾ ਤੈਅ ਕੀਤੀ ਗਈ ਹੈ। ਇਸ ਮੁਤਾਬਿਕ ਰੁਜ਼ਗਾਰ ਦੀ ਅਣਇੱਛਤ ਨੁਕਸਾਨ ਜਾਂ ਗੈਰ-ਰੁਜ਼ਗਾਰ ਚੋਟ ਦੇ ਚਲਦਿਆਂ ਹੋਈ ਸਥਾਨਕ ਨਿਰਬਲਤਾ ਦੇ ਕੇਸ 'ਚ ਆਵੇਦਕ ਨੂੰ 24 ਮਹੀਨੇ ਯਾਨੀ ਦੋ ਸਾਲ ਦਾ ਸਮੇਂ ਤਕ ਲਗਾਤਾਰ ਪ੍ਰਤੀ ਮਹੀਨਾ ਨਗਦ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਜਿੱਥੇ ਤਕ ਅਪਾਤਰਾ ਦੀ ਗੱਲ ਹੈ, ਤਾਂ ਉਹ ਕਰਮਚਾਰੀ ਇਸ ਲਈ ਅਪਾਤਰ ਹੋਣਗੇ ਜਿਨ੍ਹਾਂ 'ਤੇ ਕੋਈ ਕ੍ਰਿਮਿਨਲ ਕੇਸ ਦਰਜ ਹੈ ਜਾਂ ਫਿਰ ਕਿਸੇ ਕਾਰਨ ਦੇ ਚਲੱਦਿਆਂ ਉਨ੍ਹਾਂ ਨੂੰ ਕੰਪਨੀ ਤੋਂ ਟਰਮਿਨੇਟ ਕੀਤਾ ਜਾਂਦਾ ਹੈ। ਉਹ ਕਰਮਚਾਰੀ ਜੋ ਸਵੇਛਾ ਤੋਂ ਨੌਕਰੀ ਛੱਡ ਰਹੇ ਹਨ, ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਕੋਈ ਫਾਇਦਾ ਨਹੀਂ ਮਿਲੇਗਾ।

ਇਸ ਤਰ੍ਹਾਂ ਲਓ ਯੋਜਨਾ ਦਾ ਫਾਇਦਾ

ਇਸ ਯੋਜਨਾ ਦਾ ਫਾਇਦਾ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ESIC ਦੀ ਵੈੱਬਸਾਈਟ ਤੋਂ ਫਾਰਮ Download ਕਰਨਾ ਹੋਵੇਗਾ। ਇਸ ਫਾਰਮ 'ਚ ਚਾਹੀ ਗਈ ਜਾਣਕਾਰੀਆਂ ਭਰਨ ਤੋਂ ਬਾਅਦ ਇਸ ਨੂੰ ਕਰਮਚਾਰੀ ਸੂਬਾ ਬੀਮਾ ਨਿਗਮ ਦੀ ਸ਼ਾਖਾ 'ਚ ਜਮਾ ਕਰਨਾ ਹੋਵੇਗਾ। ਇਸ ਫਾਰਮ ਨਾਲ ਆਵੇਦਕ ਨੂੰ ਵੀ ਇਕ ਸਹੁੰ-ਪੱਤਰ ਵੀ ਦੇਣਾ ਹੋਵੇਗਾ। ਅਪਲਾਈ ਦੀ ਪ੍ਰਕਿਰਿਆ 'ਚ ਏਬੀ-1 ਤੋਂ ਲੈ ਕੇ ਏਬੀ-4 ਫਾਰਮ ਭਰਵਾਇਆ ਜਾਵੇਗਾ।

ਜਲਦ ਹੀ ਆਨਲਾਈਨ ਕਰ ਸਕੋਗੇ ਅਪਲਾਈ

ਵਰਤਮਾਨ 'ਚ ਇਹ ਵਿਵਸਥਾ ਹੈ ਕਿ ਆਵੇਦਕਾਂ ਨੂੰ ESIC ਦੀ ਸ਼ਾਖਾ ਤਕ ਜਾਣਾ ਹੁੰਦਾ ਹੈ ਪਰ ਹੁਣ ਕੁਝ ਹੀ ਸਮੇਂ ਬਾਅਦ ਇਹ ਵਿਵਸਥਾ ਆਨਲਾਈਨ ਹੋਣ ਵਾਲੀ ਹੈ। ਉਕਤ ਯੋਜਨਾ ਦਾ ਫਾਇਦਾ ਕੋਈ ਵੀ ਆਵੇਦਕ ਸਿਰਫ ਇਕ ਵਾਰ ਲੈ ਸਕਦਾ ਹੈ। ਯੋਜਨਾ ਦੇ ਸਬੰਧ 'ਚ ਜ਼ਿਆਦਾ ਜਾਣਕਾਰੀ ਅਧਿਕਾਰਤ ਵੈੱਬਸਾਈਟ www.esic.nic.in 'ਤੇ ਵਿਜਿਟ ਕਰ ਕੇ ਲਈ ਜਾ ਸਕਦੀ ਹੈ।

Posted By: Amita Verma