ਜੇਐੱਨਐੱਨ, ਨਵੀਂ ਦਿੱਲੀ : ਮਾਈਕ੍ਰੋਬਲਾਗਿੰਗ ਪਲੇਟਫਾਰਮ Twitter ਨੇ ਸਾਫ਼ ਕੀਤਾ ਹੈ ਕਿ ਉਹ 5G ਜਾਂ ਕੋਰੋਨਾ ਵਾਇਰਸ ਸਬੰਧਿਤ ਭਰਮਾਊ ਟਵੀਟ ਨੂੰ ਫਲੈਗ ਕਰਨ 'ਚ ਹੋਈ ਗ਼ਲਤੀ ਨੂੰ ਠੀਕ ਕਰੇਗਾ। ਕਈ ਯੂਜ਼ਰਜ਼ ਨੇ ਰਿਪੋਰਟ ਕੀਤੀ ਹੈ ਕਿ ਉਨ੍ਹਾਂ ਦੇ ਕਈ ਟਵੀਟ ਕੋਰੋਨਾ ਵਾਇਰਸ ਸਬੰਧਿਤ ਫੈਕਟ ਚੈੱਕ ਦੇ ਬਾਅਦ ਮਿਸਲੇਬਲਡ ਹੋ ਗਏ ਹਨ। Twitter ਨੇ ਯੂਜ਼ਰਜ਼ ਦੀ ਇਸ ਸਮੱਸਿਆ ਦੇ ਜਵਾਬ 'ਚ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ 'ਚ ਆਪਣੇ COVID-19 ਦੇ ਬਾਰੇ 'ਚ ਜਾਣਕਾਰੀ ਲਈ ਲੇਬਲ ਵਾਲੇ ਟਵੀਟ ਦੇਖੇ ਹੋਣਗੇ। ਉਨ੍ਹਾਂ ਸਾਰੇ ਟਵੀਟ 'ਚ COVID-19 ਤੇ 5G ਨੂੰ ਜੋੜਨ ਵਾਲੀ ਭਰਮਾਊ ਸਮੱਗਰੀ ਨਹੀਂ ਸੀ। ਅਸੀਂ ਕਿਸੇ ਵੀ ਭਰਮ ਲਈ ਮਾਫ਼ੀ ਚਾਹੁੰਦੇ ਹਾਂ ਤੇ ਅਸੀਂ ਆਪਣੇ ਲੇਬਲਿੰਗ ਪ੍ਰਕਿਰਿਆ ਨੂੰ ਵਧੀਆ ਬਣਾਉਣ ਲਈ ਕੰਮ ਕਰ ਰਹੇ ਹਾਂ।

ਤੁਹਾਨੂੰ ਦੱਸ ਦਈਏ ਕਿ Twitter ਨੇ ਇਸ ਮਹੀਨੇ ਕੀਤੀ ਸ਼ੁਰੂਆਤ 'ਚ COVID-19 ਤੇ 5G ਨਾਲ ਜੁੜੇ ਹੋਏ ਟਵੀਟ ਨੂੰ ਫੈਕਟ ਚੈੱਕ ਕਰਕੇ ਲੇਬਲ ਕਰਨਾ ਸ਼ੁਰੂ ਕੀਤਾ ਹੈ। ਇਨ੍ਹਾਂ ਟਵੀਟ 'ਚ Twitter ਨੇ COVID-19 ਦੇ ਬਾਰੇ 'ਚ ਜਾਣਕਾਰੀ ਵਾਲੇ ਲਿੰਕਸ ਲੇਬਲ ਕਰਕੇ ਜੋੜੇ ਹਨ। Twitter ਨੇ ਟਵੀਟ ਦੇ ਨਾਲ ਫੈਕਟ ਚੈੱਕ ਲੇਬਲ ਇਸ ਵਜ੍ਹਾ ਨਾਲ ਲਗਾਇਆ ਤਾਂਕਿ ਯੂਜ਼ਰਜ਼ ਨੂੰ ਵਾਰਨ ਕੀਤਾ ਜਾ ਸਕੇ ਕਿ ਕੋਰੋਨਾ ਵਾਇਰਸ ਨਾਲ ਸਬੰਧਿਤ ਇਹ ਜਾਣਕਾਰੀ ਭਰਮਾਊ ਹੈ ਤੇ ਇਸ 'ਤੇ ਵਿਸ਼ਵਾਸ ਨਾ ਕਰੋ। ਅਪ੍ਰੈਲ 'ਚ ਕੰਪਨੀ ਨੇ ਕਈ ਕੋਰੋਨਾ ਵਾਇਰਸ ਨਾਲ ਸਬੰਧਿਤ ਭਰਮਾਊ ਟਵੀਟ ਨੂੰ ਡਿਲੀਟ ਕੀਤਾ ਸੀ। Twitter ਸਪੋਰਟ ਨੇ ਆਪਣੇ ਟਵੀਟ 'ਚ ਕਿਹਾ ਕਿ ਉਹ ਹੁਣ ਨਵੀਂ ਆਟੋਮੇਟੇਡ ਕੈਪੇਬਿਲਿਟੀਜ਼ ਨੂੰ ਇਨ੍ਹਾਂ ਟਵੀਟ ਨੂੰ ਲੇਬਲ ਕਰਨ ਲਈ ਅਪਲਾਈ ਕਰੇਗਾ ਜੋ ਕਿ ਰਿਲੇਵੈਂਟ ਹੋਵੇ।

Posted By: Sarabjeet Kaur