ਨਵੀਂ ਦਿੱਲੀ, ਜੇਐੱਨਐੱਨ : ਦੋ ਚਾਇਨੀਜ਼ ਕੰਪਨੀ, ਮਿਊਜ਼ੀਕਲੀ ਤੇ ਬਾਈਟਡਾਂਸ 'ਚ ਸਾਲ 2017 'ਚ ਸਮਝੌਤਾ ਹੋਇਆ ਹੈ ਤੇ ਵਿਲਯ ਮਗਰੋਂ ਟਿਕਟਾਕ ਸਾਹਮਣੇ ਆਇਆ। ਇਹ ਇਕ ਇਸ ਤਰ੍ਹਾਂ ਦਾ ਐਪ ਹੈ। ਜੋ ਭਾਰਤ ਤੋਂ ਲੈ ਕੇ ਅਮਰੀਕਾ ਤਕ ਖੂਬ ਫੇਮਸ ਹੈ ਪਰ ਇਸ ਸਮੇਂ ਭਾਰਤ 'ਚ ਇਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਵੀਡੀਓ ਪਲੇਟਫਾਰਮ 'ਤੇ ਹੈਰਾਨੀਜਨਕ ਵੀਡੀਓ ਨੂੰ ਲੈ ਕੇ ਮਹਿਲਾ ਆਯੋਗ ਨੇ ਨੋਟਿਸ ਵੀ ਲਿਆ ਹੈ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਟਿਕਟਾਕ ਵਿਵਾਦਾਂ 'ਚ ਆਇਆ ਹੋਵੇ। ਪਹਿਲਾਂ ਵੀ ਭਾਰਤ ਸਣੇ ਦੁਨੀਆ ਦੇ ਕਈ ਦੇਸ਼ ਇਸ 'ਤੇ ਬੈਨ ਲਾ ਚੁੱਕੇ ਹਨ।

ਇਹ ਸਮਾਂ ਵਿਵਾਦ ਦਾ

ਟਿਕਟਾਕ ਨੂੰ ਲੈ ਕੇ ਮੌਜੂਦਾ ਵਿਵਾਦ ਫੈਜਲ ਸਦੀਕੀ ਨਾਂ ਦੇ ਇਕ ਯੂਜ਼ਰਜ਼ ਦੇ ਵੀਡੀਓ ਤੋਂ ਸ਼ੁਰੂ ਹੋਇਆ। ਫੈਜਲ ਦੇ ਇਕ ਵੀਡੀਓ 'ਤੇ ਐਸਿਡ ਅਟੈਕ ਨੂੰ ਵਧਾਵਾ ਦੇਣ ਦਾ ਦੋਸ਼ ਲੱਗਾ ਹੈ। ਇਸ ਤੋਂ ਇਲਾਵਾ ਇਸ ਮੁੱਦੇ 'ਤੇ ਰਾਸ਼ਟਰੀ ਮਹਿਲਾ ਆਯੋਗ ਨੇ ਨੋਟਿਸ ਲਿਆ ਤੇ ਪੁਲਿਸ ਨੂੰ ਐਕਸ਼ਨ ਲੈਣ ਲਈ ਕਿਹਾ। ਇਸ ਤੋਂ ਇਲਾਵਾ ਕਈ ਇਸ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਨ੍ਹਾਂ 'ਚ ਸੋਸ਼ਣ ਹਿੰਸਾ ਤੇ ਜਾਨਵਰਾਂ 'ਤੇ ਹਿੰਸਾ ਨੂੰ ਵਧਾਵਾ ਦੇਣ ਦਾ ਦੋਸ਼ ਲੱਗ ਰਿਹਾ ਹੈ। ਟਵਿੱਟਰ 'ਤੇ ਟਿਕਟਾਕ ਨਾਲ ਸੰਬੰਧਿਤ ਕਈ ਟ੍ਰੈਂਡਸ ਟਾਪ 'ਚ ਸ਼ਾਮਲ ਹਨ।

ਜਦੋਂ ਮਦਰਾਸ ਹਾਈਕੋਰਟ ਨੇ ਲਾਇਆ ਸੀ ਬੈਨ

ਅਪ੍ਰੈਲ 2019 'ਚ ਟਿਕਟਾਕ ਦੇ ਕੰਟੈਂਟ 'ਤੇ ਸਵਾਲ ਚੁੱਕੇ ਹਨ। ਅਸ਼ਲੀਲ ਸਮੱਗਰੀ ਤੇ ਜ਼ੋਨ ਹਿੰਸਾ ਦੇ ਕੰਟੈਂਟ 'ਤੇ ਮਦਰਾਸ ਹਾਈਕੋਰਟ ਨੇ ਸੁਣਵਾਈ ਕੀਤੀ। ਇਸ ਮਗਰੋਂ ਮਦਰਾਸ ਹਾਈਕੋਰਟ ਨੇ ਇੰਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਟਿਕਟਾਕ 'ਤੇ ਬੈਨ ਲਾ ਦਿੱਤਾ ਸੀ। ਹਾਲਾਂਕਿ ਬਾਅਦ 'ਚ ਬਾਈਟਡਾਂਸ ਨੇ ਕੋਰਟ 'ਚ ਲੋਕਾਂ ਦੇ ਨੌਕਰੀਆਂ ਦਾ ਹਵਾਲਾ ਦਿੱਤਾ। ਇਸ ਮਗਰੋਂ ਮਦਰਾਸ ਹਾਈਕੋਰਟ ਦੀ ਮਦੂਰੈ ਬੈਂਚ ਨੇ ਇਸ ਸ਼ਰਤ ਨਾਲ ਐਪ ਤੋਂ ਬੈਨ ਨੂੰ ਹਟਾ ਲਿਆ ਕਿ ਇਸ ਮੰਚ 'ਤੇ ਬੱਚਿਆਂ ਤੇ ਔਰਤਾਂ ਨਾਲ ਜੁੜੀਆਂ ਅਸ਼ਲੀਲ ਵੀਡੀਓ ਨਹੀਂ ਹੋਣੀਆਂ ਚਾਹੀਦੀਆਂ।

ਅਮਰੀਕਾ ਨੇ ਲਾਇਆ ਸੀ ਜੁਰਮਾਨਾ

ਅਮਰੀਕਾ ਵੀ ਬਾਲ ਜ਼ੋਨ ਹਿੰਸਾ ਦੇ ਮਾਮਲੇ 'ਚ ਟਿਕਟਾਕ 'ਤੇ ਜੁਰਮਾਨਾ ਲਾ ਚੁੱਕਾ ਹੈ। ਅਮਰੀਕਾ 'ਚ ਟਿਕਟਾਕ 'ਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਅਕਾਊਂਟ ਨੂੰ ਲੈ ਕੇ ਮਾਮਲਾ ਚੁੱਕਿਆ ਗਿਆ ਸੀ। ਇਸ ਨਾਲ ਹੀ ਪ੍ਰਾਈਵੇਸੀ ਤੇ ਬੱਚਿਆਂ ਦੀ ਬੁਲਿੰਗ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਫਰਵਰੀ 2019 'ਚ ਦੋਸ਼ ਸਾਬਤ ਹੋਣ ਮਗਰੋਂ ਫੈਡਰਲ ਟ੍ਰੈਡ ਕਮੀਸ਼ਨ ਨੇ ਟਿਕਟਾਕ 'ਤੇ 5.7 ਬਿਲੀਅਨ ਡਾਲਰ ਦਾ ਜੁਰਮਾਨਾ ਲਾਇਆ ਸੀ।

Posted By: Tejinder Thind