ਨਵੀਂ ਦਿੱਲੀ, ਟੈੱਕ ਡੈਸਕ : BSNL ਨੇ ਆਪਣੇ ਯੂਜ਼ਰਜ਼ ਲਈ ਈਦ ਸਪੈਸ਼ਲ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪ੍ਰੀਪੇਡ ਪਲਾਨ ਨੂੰ ਲੰਬੀ ਵੈਲਿਡਿਟੀ ਨਾਲ 30GB ਡੇਟਾ ਦਾ ਵੀ ਲਾਭ ਦਿੱਤਾ ਜਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਹੀ ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਆਪਣੇ ਯੂਜ਼ਰਜ਼ ਲਈ ਹਰ ਮੌਕੇ 'ਤੇ ਬਿਹਤਰ ਪਲਾਨ ਆਫਰ ਕਰ ਰਹੀ ਹੈ। ਇਨ੍ਹਾਂ ਨਵੇਂ ਆਫਰਜ਼ ਦੀ ਵਜ੍ਹਾ ਨਾਲ ਹੀ ਪਿਛਲੀਆਂ ਦੋ ਤਿਮਾਹੀ 'ਚ BSNL ਦੇ ਯੂਜ਼ਰਜ਼ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। BSNL ਦਾ ਇਹ Eid 2020 ਸਪੈਸ਼ਲ ਪ੍ਰੀਪੇਡ ਪਲਾਨ 90 ਦਿਨਾਂ ਦੀ ਵੈਲਿਡਿਟੀ ਨਾਲ ਲਾਂਚ ਕੀਤਾ ਗਿਆ ਹੈ। BSNL Kerela ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਨੇ ਇਸ ਪ੍ਰੀਪੇਡ ਪਲਾਨ ਬਾਰੇ ਜਾਣਕਾਰੀ ਦਿੱਤੀ ਹੈ। BSNL ਦਾ ਪ੍ਰੀਪੇਡ ਪਲਾਨ ਕੇਰਲ ਤੋਂ ਇਲਾਵਾ ਗੁਜਰਾਤ ਤੇ ਆਂਧਰਾ ਪ੍ਰਦੇਸ਼ ਸਰਕਲ ਲਈ ਵੀ ਰੋਲ ਆਊਟ ਕੀਤਾ ਹੈ। BSNL ਦਾ ਇਹ ਨਵਾਂ ਪ੍ਰੀਪੇਡ ਪਲਾਨ 786 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ 786 ਰੁਪਏ ਦਾ ਟਾਕ-ਟਾਈਮ ਆਫਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਲਈ 90 ਦਿਨਾਂ ਦੀ ਵੈਲਿਡਿਟੀ ਨਾਲ 30GB ਇੰਟਰਨੈੱਟ ਡੇਟਾ ਵੀ ਲਾਂਚ ਕੀਤਾ ਜਾ ਰਿਹਾ ਹੈ। ਇਸ ਪਲਾਨ ਨੂੰ ਯੂਜ਼ਰਜ਼ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਹੋਰ ਥਰਡ ਪਾਰਟੀ ਐਪਸ ਜਾਂ ਵੈੱਬਸਾਈਟ ਤੋਂ ਵੀ ਰਿਚਾਰਜ ਕਰਵਾ ਸਕਦੇ ਹਨ। ਕੰਪਨੀ ਨੇ ਆਪਣੇ ਟਵੀਟ 'ਚ ਇਸ ਪਲਾਨ ਨਾਲ ਮਿਲਣ ਵਾਲੇ ਹੋਰ ਆਫਰਜ਼ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। BSNL ਦੇ ਪਿਛਲੇ ਦਿਨਾਂ 'ਚ ਲਾਂਚ ਹੋਏ ਪ੍ਰੀਪੇਡ ਪਲਾਨਜ਼ ਦੀ ਗੱਲ ਕਰੀਏ ਤਾਂ 190 ਰੁਪਏ ਦੇ ਪ੍ਰੀਪੇਡ ਪਲਾਨ 'ਚ ਵੀ ਯੂਜ਼ਰਜ਼ ਨੂੰ ਫੁੱਲ ਟਾਕਟਾਈਮ ਆਫਰ ਕੀਤਾ ਜਾ ਰਿਹਾ ਹੈ। ਇਸ ਪ੍ਰੀਪੇਡ ਪਲਾਨ ਦਾ ਲਾਭ ਯੂਜ਼ਰਜ਼ 26 ਮਈ ਤਕ ਲੈ ਸਕਦੇ ਹਨ। ਇਸ ਪ੍ਰੀਪੇਡ ਪਲਾਨ ਨਾਲ ਤਾਮਿਲਨਾਡੂ ਤੇ ਚੇਨੱਈ ਟੈਲੀਕਾਮ ਸਰਕਲ ਦੇ ਯੂਜ਼ਰਜ਼ ਨੂੰ ਫੁੱਲ ਟਾਕ ਟਾਈਮ ਆਫਰ ਕੀਤਾ ਜਾ ਰਿਹਾ ਹੈ। ਹਾਲਾਂਕਿ ਟੈਲੀਕਾਮ ਸਰਕਲ ਦੇ ਯੂਜ਼ਰਜ਼ ਨੂੰ 190 ਰੁਪਏ ਵਾਲੇ ਪ੍ਰੀਪੇਡ ਪਲਾਨ ਨਾਲ 158.02 ਰੁਪਏ ਦਾ ਟਾਕਟਾਈਮ ਆਫਰ ਕੀਤਾ ਜਾ ਰਿਹਾ ਹੈ।

Posted By: Rajnish Kaur