ਨਵੀਂ ਦਿੱਲੀ : ਇਟਲੀ ਦੀ ਪਰਫਾਰਮਸ ਮੋਟਰਸਾਈਕਲ ਬਣਾਉ ਵਾਲੀ ਕੰਪਨੀ Ducati ਕੱਲ੍ਹ ਆਪਣੀ Diavel 1260 ਦਾ ਫੇਸਲਿਫਟ ਅਵਤਾਰ ਲਾਂਚ ਕਰ ਰਹੀ ਹੈ। 2019 Ducati Diavel ਦੀ ਇਸ ਵਾਰ ਲੁੱਕਸ, ਡਿਜ਼ਾਨ, ਫ਼ੀਚਰ ਤੋਂ ਲੈ ਕੇ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਇਸ ਰਿਪੋਰਟ 'ਚ 9 ਅਗਸਤ ਨੂੰ ਲਾਂਚ ਹੋਣ ਜਾ ਰਿਹਾ Ducati Diavel 1260 ਦੀਆਂ 5 ਵੱਡੀਆਂ ਗੱਲਾਂ ਦੱਸਣ ਜਾ ਰਹੇ ਹਾਂ।

ਦੋ ਵੇਰਿਅੰਟ 'ਚ ਹੋਵੇਗੀ ਉਪਲਬਧ

Ducati Diavel 1260 ਦੋ ਵੇਰਿਅੰਟ 'ਚ ਉਪਲਬਧ ਹੋਵੇਗੀ ਤੇ ਇਸ 'ਚ ਪਹਿਲਾਂ ਸਟੈਂਡਰਡ ਵੇਰਿਅੰਟ ਤੇ ਦੂਸਰਾ ਟਾਪ-ਸਪੇਕ Diavel 1260 S, ਜਿਸ 'ਚ ਐੱਲਈਡੀ ਡੇ-ਟਾਈਮ ਰਨਿੰਗ ਲਾਈਨ, ਐੱਲਈਡੀ ਟਰਨ ਇੰਡੀਕੇਟਰਸ, ਓਹਲਿਨਸ ਸਸਪੈਂਸ਼ਨ ਤੇ ਟਾਪ-ਸਪੇਕ ਬ੍ਰੇਸਬੋ M 50 ਮੋਨੋਬਲਾਕ ਬ੍ਰੇਕ ਕੈਲੀਪਰਸ ਹੋਣਗੇ।

ਮਿਲਣਗੇ ਨਵੇਂ ਸੇਫਟੀ ਫ਼ੀਚਰ

ਇਸ ਮੋਟਰਸਾਈਕਲ ਦਾ ਇਕ ਨਵਾਂ ਐਂਟੀ-ਲਾਂਕ ਬ੍ਰੇਕਿੰਗ ਸਿਸਟਮ (ABS) ਵੀ ਹੈ, ਜਿਸ 'ਚ 6-ਐਕਸਿਸ ਇਨਰਸ਼ਿਅਲ ਮੇਜਰਮੈਂਟ ਯੂਨਿਟ (IMU) ਦੁਆਰਾ ਚਲਦਾ ABS ਹੈ ਜੋ ਕਾਰਨਰਿੰਗ ਟ੍ਰੈਕਸ਼ਨ ਕੰਟਰੋਲ ਸਿਸਟਮ, ਵ੍ਹੀਲੀ ਕੰਟਰੋਲ ਸਿਸਟਮ ਤੇ ਸੈਲਫ਼-ਕੈਂਸਲ ਟਰਨ ਇੰਡਿਕੇਟਰਸ ਨੂੰ ਵੀ ਜਾਰੀ ਕਰਦਾ ਹੈ। ਇਹ ਮੋਟਰਸਾਈਕਲ ਸਟੈਂਡਰਡ ਦੇ ਤੌਰ 'ਤੇ ਲਾਂਚ ਕੰਟਰੋਲ, ਲੀਕੇਸ ਇਗ੍ਰਿਸ਼ਨ, ਕਰੁਜ ਕੰਟਰੋਲ, ਬੈਕਲਿਟ ਸਵਿਚ ਤੇ ਰੀਅਰ-ਵ੍ਹੀਲ ਲਿਫਟ ਮਿਟਿਗੇਸ਼ਨ ਸਿਸਟਮ ਵਰਗੇ ਫ਼ੀਚਰ ਵੀ ਹੈ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਜਾਵੇ ਤਾਂ ਨਵਾਂ ਮੋਟਰਸਾਈਕਲ 'ਚ ਟੈਸਟਾਸਟ੍ਰੇਟਾ ਡੀਵੀਟੀ 1262 ਇੰਜਣ ਦਿੱਤਾ ਗਿਆ ਹੈ, ਜੋ ਕਿ 9,250 ਆਰਪੀਐੱਮ ਤੇ 157 ਆਰਪੀਐੱਮ 'ਤੇ 7,500 ਐੱਨਐੱਸ ਪੀਕ ਟਾਰਕ ਜਨਰੇਟ ਕਰੇਗਾ।

ਕੀਮਤ

ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਨਵੀਂ Diavel 1260 ਦੀ ਐਕਸ ਸ਼ੋਅ-ਰੂਮ ਕੀਮਤ 17 ਲੱਖ ਰੁਪਏ ਤੇ ਐੱਸ ਵੇਰਿਅੰਟ ਦੀ ਐਕਸ ਸ਼ੋਅਰੂਮ ਕੀਮਤ 20 ਲੱਖ ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ।

Posted By: Sarabjeet Kaur