ਨਵੀਂ ਦਿੱਲੀ : TRAI ਦੇ ਨਵੇਂ ਨਿਯਮਾਂ ਤੋਂ ਬਾਅਦ DTH ਤੇ Cable TV ਮਾਰਕੀਟ 'ਚ ਨਵੇਂ ਪਲਾਨਜ਼ ਲਾਗੂ ਹੋ ਗਏ ਹਨ। ਨਵੇਂ ਨਿਯਮਾਂ ਦੇ ਆਉਣ ਤੋਂ ਬਾਅਦ DTH ਤੇ Cable TV ਦਾ ਪੂਰਾ ਢਾਂਚਾ ਹੀ ਬਦਲ ਗਿਆ ਹੈ। ਇਸ ਨਾਲ ਯੂਜ਼ਰਸ ਨੂੰ ਹੁਣ ਤਕ ਵੀ ਚੈਨਲਜ਼ ਚੁਣਨ 'ਚ ਦਿੱਕਤ ਆ ਰਹੀ ਹੈ। ਇਸ ਸਬੰਧੀ ਆਪਣਾ ਰਵਿਊ ਵਧਾਉਣ ਤੇ ਯੂਜ਼ਰਸ ਨੂੰ ਆਪਣੇ ਨਾਲ ਬਣਾਏ ਰੱਖਣ ਲਈ ਆਪਰੇਟਰਜ਼ ਕਈ ਡਿਸਕਾਊਂਟ ਆਫਰ ਕਰ ਰਿਹਾ ਹੈ।

Dish TV ਨੇ ਹਾਲ ਹੀ 'ਚ ਆਪਣੇ ਕੁਝ ਲੰਮੇ ਸਮੇਂ ਦੇ ਪਲਾਨਜ਼ ਪੇਸ਼ ਕੀਤੇ ਹਨ। ਇਸ ਨਾਲ ਯੂਜ਼ਰਸ ਨੂੰ ਫਾਇਦਾ ਵੀ ਮਿਲ ਰਿਹਾ ਹੈ। d2h ਨੇ ਇਕ ਕਦਮ ਅੱਗੇ ਵਧਾ ਕੇ ਤੇ ਜ਼ਿਆਦਾ ਫ੍ਰੀ ਸਬਸਕ੍ਰਿਪਸ਼ਨ ਆਫਰ ਕੀਤਾ ਹੈ। ਇਸ 'ਚ Tata sky ਵੀ ਆਪਣੇ Flexi Annual ਪਲਾਨਜ਼ ਲੈ ਕੇ ਆਇਆ ਹੈ। ਜੇਕਰ ਤੁਹਾਡੇ ਕੋਲ ਇਨ੍ਹਾਂ 'ਚੋਂ ਕੋਈ ਵੀ d2h ਆਪਰੇਟਰ ਹੈ ਤਾਂ ਤੁਸੀਂ ਲੰਮੇ ਸਮੇਂ ਦੇ ਪਲਾਨ ਸਬਸਕ੍ਰਿਪਸ਼ਨ ਕਰਨ ਦੀ ਸੋਚ ਰਹੇ ਹੋ ਤਾਂ ਕੁਝ ਅਜਿਹੇ ਪਲਾਨਜ਼ ਹਨ ਜਿਨ੍ਹਾਂ 'ਚ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ।

-3 ਮਹੀਨਿਆਂ ਦੇ ਪਲਾਨ 'ਚ 7 ਦਿਨ ਦਾ ਫ੍ਰੀ ਸਬਸਕ੍ਰਿਪਸ਼ਨ

-6 ਮਹੀਨਿਆਂ ਦੇ ਪਲਾਨ 'ਚ ਜ਼ਿਆਦਾ 15 ਦਿਨ ਦਾ ਸਬਸਕ੍ਰਿਪਸ਼ਨ

-11 ਮਹੀਨਿਆਂ ਦੇ ਪਲਾਨ 'ਚ 30 ਦਿਨ ਦਾ ਫ੍ਰੀ ਸਬਸਕ੍ਰਿਪਸ਼ਨ ਮਿਲ ਸਕਦਾ ਹੈ।

-22 ਮਹੀਨਿਆਂ ਦੇ ਸਬਸਕ੍ਰਿਪਸ਼ਨ ਪਲਾਨ ਦੇ ਨਾਲ ਖਪਤਕਾਰਾਂ ਨੂੰ 60 ਦਿਨਾਂ ਤਕ ਦਾ ਫ੍ਰੀ ਸਬਸਕ੍ਰਿਪਸ਼ਨ

-33 ਮਹੀਨਿਆਂ ਦੇ ਪਲਾਨ 'ਚ 90 ਦਿਨਾਂ ਦੀ ਫ੍ਰੀ ਸਬਸਕ੍ਰਿਪਸ਼ਨ

-44 ਮਹੀਨਿਆਂ ਦੇ ਪਲਾਨ ਦੇ ਨਾਲ ਸਬਸਕ੍ਰਿਪਸ਼ਨ ਨੂੰ 120 ਦਿਨਾਂ ਦਾ ਫ੍ਰੀ ਸਬਸਕ੍ਰਿਪਸ਼ਨ ਮਿਲ ਸਕਦਾ ਹੈ।

ਆਖਰ 'ਚ 55 ਮਹੀਨਿਆਂ ਦੇ ਪਲਾਨ ਦੇ ਨਾਲ 150 ਦਿਨ ਮਤਲਬ ਲਗਪਗ 5 ਮਹੀਨਿਆਂ ਦਾ ਫ੍ਰੀ ਸਬਸਕ੍ਰਿਪਸ਼ਨ

Tata sky ਆਪਣੇ Flexi Annual Plan ਦੇ ਨਾਲ ਜ਼ਿਆਦਾ ਸਬਸਕ੍ਰਿਪਸ਼ਨ ਆਫਰ ਕਰ ਰਿਹਾ ਹੈ। ਇਸ ਪਲਾਨ ਦੇ ਨਾਲ ਖਪਤਕਾਰਾਂ ਨੂੰ ਜ਼ਿਆਦਾ 30 ਦਿਨਾਂ ਦਾ ਸਬਸਕ੍ਰਿਪਸ਼ਨ ਮਿਲ ਸਕਦਾ ਹੈ। ਹਾਲਾਂਕਿ ਇਸ ਆਫਰ ਦਾ ਲਾਭ ਲੈਣ ਲਈ ਸਬਸਕ੍ਰਿਪਸ਼ਨ ਨੂੰ ਉਸੇ ਮਹੀਨਾਵਾਰ ਚਾਰਜ ਰਾਸ਼ੀ ਨੂੰ 12 ਮਹੀਨਿਆਂ ਤਕ ਲਈ ਰਿਚਾਰਜ ਕਰਨਾ ਪਵੇਗਾ।

Posted By: Jaskamal