ਨਵੀਂ ਦਿੱਲੀ, ਟੈੱਕ ਡੈਸਕ : Android ਆਪ੍ਰੇਟਿੰਗ ਸਿਸਟਮ ਆਪਣੇ ਆਸਾਨ ਇੰਟਰਫੇਸ ਤੇ ਐਪਸ ਦੀ ਉਪਲਬਧਤਾ ਦੀ ਵਜ੍ਹਾ ਨਾਲ ਦੁਨੀਆ 'ਚ ਕਾਫੀ ਮਸ਼ਹੂਰ ਹੈ। ਇਹੀ ਕਾਰਨ ਹੈ ਕਿ ਹੈਕਰਜ਼ ਐਂਡਰਾਇਡ ਯੂਜ਼ਰਜ਼ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਲਈ ਫਰਜ਼ੀ ਈ-ਮੇਲ, ਮੋਬਾਈਲ ਐਪ ਦਾ ਸਹਾਰਾ ਲੈਂਦੇ ਹਨ। ਅਜਿਹੇ ਵਿਚ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਆਪਣੀ ਡਿਵਾਈਸ 'ਤੇ ਕੀ ਨਹੀਂ ਕਰਨਾ ਚਾਹੀਦਾ। ਇਸ ਲਈ ਅੱਜ ਅਸੀਂ ਤੁਹਾਨੂੰ ਇੱਥੇ ਅਜਿਹੀਆਂ ਗ਼ਲਤੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਸੀਂ ਆਪਣੇ ਸਮਾਰਟਫੋਨ ਦੇ ਨਾਲ ਭੁੱਲ ਕੇ ਵੀ ਨਾ ਕਰਿਓ।

1. ਸਮਾਂ-ਸਮੇਂ 'ਤੇ ਅਪਡੇਟ ਕਰੋ ਫੋਨ

ਫ਼ੋਨ ਨੂੰ ਸਮੇਂ-ਸਮੇਂ 'ਤੇ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਸਮਾਰਟਫੋਨ ਨਿਰਮਾਤਾ ਕੰਪਨੀਆਂ ਨਵੇਂ-ਨਵੇਂ ਤਰ੍ਹਾਂ ਦੇ ਸਾਈਬਰ ਹਮਲਿਆਂ ਤੋਂ ਬਚਣ ਲਈ ਸਿਕਿਓਰਿਟੀ ਅਪਡੇਟ ਜਾਰੀ ਕਰਦੀਆਂ ਰਹਿੰਦੀਆਂ ਹਨ। ਇਹ ਫੋਨ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਦਾ ਪਹਿਲਾ ਕਦਮ ਹੁੰਦਾ ਹੈ। ਸਾਫਟਵੇਅਰ ਅਪਡੇਟ ਲਈ ਫੋਨ ਦੀ ਸੈਟਿੰਗ ਦੇ ਸਾਫਟਵੇਅਰ ਅਪਡੇਟ 'ਤੇ ਕਲਿੱਕ ਕਰ ਕੇ ਨਵੇਂ ਅਪਡੇਟ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

2. ਪਾਸਵਰਡ ਪ੍ਰੋਟੈਕਸ਼ਨ ਰੱਖੋ ਆਨ

ਫ਼ੋਨ ਦੀ ਸਕਿਓਰਿਟੀ ਲਈ ਜ਼ਰੂਰੀ ਹੈ ਕਿ ਹਮੇਸ਼ਾ ਫ਼ੋਨ 'ਚ ਪਾਸਵਰਡ ਪ੍ਰੋਟੈਕਸ਼ਨ ਆਨ ਰੱਖੋ। ਫੋਨ ਲਈ ਇਕ ਪੈਟਰਨ ਲਾਕ, ਪਰਸਨਲਾਈਜ਼ਡ ਪਿਨ ਜਾਂ ਇੱਕ ਅਲਫਾਬੈਟਿਕਲ-ਨਿਊਮੈਰਿਕ ਪਾਸਵਰਡ ਚੁਣ ਸਕਦੇ ਹੋ। ਇਕ ਸਮਾਰਟ ਪਾਸਵਰਡ ਚੁਣੋ ਜਿਸ ਨੂੰ ਤੁਸੀਂ ਆਸਾਨੀ ਨਾਲ ਯਾਦ ਰੱਖ ਸਕਦੇ ਹੋ, ਜਿਸ ਦਾ ਹੈਕਰਸ ਵੱਲੋਂ ਅਨੁਮਾਨ ਲਗਾਉਣਾ ਹੋ ਮੁਸ਼ਕਲ ਹੋਵੇ। ਤੁਸੀਂ ਆਪਣੇ ਫ਼ੋਨ ਨੂੰ ਲੌਕ ਹੋਣ ਲਈ ਲੱਗਣ ਵਾਲੇ ਸਮੇਂ ਨੂੰ ਵੀ ਸੈੱਟਅੱਪ ਕਰ ਸਕਦੇ ਹੋ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ।

3. APK ਫਾਈਲ ਦਾ ਨਾ ਕਰੋ ਇਸਤੇਮਾਲ

ਜੇਕਰ ਤੁਹਾਨੂੰ ਨਹੀਂ ਪਤਾ ਹੈ ਕਿ APK ਫਾਈਲ ਕਿਵੇਂ ਕੰਮ ਕਰਦੀ ਹੈ ਤਾਂ ਬਿਹਤਰ ਹੈ ਕਿ ਤੁਸੀਂ ਐਪਸ ਨੂੰ Google Play Store ਤੋਂ ਡਾਊਨਲੋਡ ਕਰੋ। ਮੌਜੂਦਾ ਸਮੇਂ ਕਈ ਸਾਰੇ ਐਪਸ Google Play Store 'ਤੇ ਮੌਜੂਦ ਨਹੀਂ ਹਨ। ਇਨ੍ਹਾਂ ਨੂੰ APK ਫਾਈਲ ਜ਼ਰੀਏ ਹੀ ਇੰਸਟਾਲ ਕੀਤਾ ਜਾ ਸਕਦਾ ਹੈ। ਪਰ ਅਜਿਹਾ ਕਰਨਾ ਕਾਫੀ ਖ਼ਤਰਨਾਕ ਹੋ ਸਕਦਾ ਹੈ।

4. ਅਨਨੌਨ ਸੌਰਸ ਤੋਂ ਮੋਬਾਈਲ ਐਪ ਡਾਊਨਲੋਡ ਨਾ ਕਰੋ

ਜੇਕਰ ਤੁਸੀਂ ਆਪਣੇ ਸਮਾਰਟਫੋਨ ਨੂੰ ਹੈਕਰਜ਼ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਨਨੌਨ ਸੌਰਸ ਤੋਂ ਥਰਡ ਪਾਰਟੀ ਐਪ ਨੂੰ ਡਾਊਨਲੋਡ ਨਾ ਕਰੋ। ਇਸ ਦੇ ਲਈ ਤੁਸੀਂ ਫੋਨ ਦੀ ਸੈਟਿੰਗ 'ਚ ਜਾ ਕੇ ਅਨਨੌਨ ਸੌਰਸ ਦੇ ਬਦਲ ਨੂੰ ਆਨ ਕਰ ਦਿਉ। ਦੱਸ ਦੇਈਏ ਕਿ ਇਹ ਆਪਸ਼ਨ ਅਨਨੌਨ ਸੌਰਸ ਤੋਂ ਮੋਬਾਈਲ ਐਪ ਨੂੰ ਡਾਊਨਲੋਡ ਹੋਣ ਤੋਂ ਰੋਕਦਾ ਹੈ।

5. ਲੰਬੇ ਸਮੇਂ ਤਕ ਇੱਕੋ ਪਾਸਵਰਡ ਇਸਤੇਮਾਲ ਨਹੀਂ ਕਰਨਾ ਚਾਹੀਦਾ

ਸਾਡੇ ਵਿਚੋਂ ਜ਼ਿਆਦਾਤਰ ਲੋਕ ਗੂਗਲ ਅਕਾਊਂਟ ਸਮੇਤ ਹੋਰ ਅਕਾਊਂਟ ਲਈ ਵੀ ਇੱਕੋ ਪਾਸਵਰਡ ਦਾ ਇਸਤੇਮਾਲ ਕਰਦੇ ਹਨ, ਪਰ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਨਿੱਜੀ ਜਾਣਕਾਰੀ ਲੀਕ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਹਮੇਸ਼ਾ ਧਿਆਨ ਰੱਖੋ ਕਿ ਸਮੇਂ-ਸਮੇਂ 'ਤੇ ਆਪਣਾ ਪਾਸਵਰਡ ਬਦਲਦੇ ਰਹੋ। ਅਜਿਹਾ ਕਰਨ ਨਾਲ ਤੁਹਾਡੀ ਨਿੱਜੀ ਜਾਣਕਾਰੀ ਸੁਰੱਖਿਅਤ ਰਹੇਗੀ।

6. ਵਾਈ-ਫਾਈ ਇਸੇਤਮਾਲ ਕਰਦੇ ਸਮੇਂ ਰਹੋ ਚੌਕਸ

ਜਨਤਕ ਵਾਈ-ਫਾਈ ਦੀ ਵਰਤੋਂ ਕਰਨ ਤੋਂ ਬਚੋ। ਅਜਿਹੇ Wi-Fi ਕਨੈਕਸ਼ਨ ਤੋਂ ਆਨਲਾਈਨ ਬੈਂਕਿੰਗ ਨਾ ਕਰੋ। ਅੱਜਕਲ੍ਹ ਰੇਲਵੇ ਸਟੇਸ਼ਨ, ਬੱਸ ਸਟੇਸ਼ਨ, ਪਾਰਕ, ​​ਮੌਲ 'ਚ ਮੁਫਤ ਵਾਈ-ਫਾਈ ਮਿਲਦਾ ਹੈ ਪਰ ਜਿੱਥੇ ਤੱਕ ਸੰਭਵ ਹੋ ਸਕੇ, ਇਸ ਦੀ ਵਰਤੋਂ ਬੈਂਕਿੰਗ ਲੈਣ-ਦੇਣ ਲਈ ਬਿਲਕੁੱਲ ਨਾ ਕਰੋ।

7. ਬਲੂਟੂਥ, ਜੀਪੀਐਸ, ਵਾਈਫਾਈ ਨੂੰ ਬੰਦ ਰੱਖੋ

ਜੇਕਰ ਤੁਹਾਨੂੰ ਲੋੜ ਨਹੀਂ ਹੈ ਤਾਂ ਤੁਹਾਨੂੰ ਹਮੇਸ਼ਾ ਫ਼ੋਨ ਦੇ ਬਲੂਟੁੱਥ, ਜੀਪੀਐਸ ਤੇ ਵਾਈ-ਫਾਈ ਸਰਵਿਸ ਨੂੰ ਬੰਦ ਰੱਖਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਫ਼ੀਚਰਜ਼ ਜ਼ਰੀਏ ਹੈਕਰਜ਼ ਆਸਾਨੀ ਨਾਲ ਤੁਹਾਡੇ ਫ਼ੋਨ ਨੂੰ ਹੈਕ ਕਰ ਸਕਦੇ ਹਨ। ਇਸ ਲਈ ਜਦੋਂ ਤਕ ਲੋੜ ਨਹੀਂ ਹੁੰਦੀ, ਇਨ੍ਹਾਂ ਨੂੰ ਬੰਦ ਹੀ ਰੱਖੋ।

8. ਭਰੋਸੇਮੰਦ ਐਪਸ ਹੀ ਕਰੋ ਇੰਸਟਾਲ

ਤੁਹਾਨੂੰ ਹਮੇਸ਼ਾ ਭਰੋਸੇਮੰਦ ਐਪਸ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ। ਇਨ੍ਹਾਂ ਐਪਸ ਨੂੰ ਗੂਗਲ ਪਲੇਅ ਸਟੋਰ ਤੇ ਐੱਪਲ ਐਪ ਸਟੋਰ ਤੋਂ ਡਾਊਨਲੋਡ ਕਰਨਾ ਚਾਹੀਦਾ ਹੈ। ਥਰਡ ਪਾਰਟੀ ਐਪ ਨੂੰ ਡਾਊਨਲੋਡ ਕਰਨ ਤੋਂ ਬਚਣਾ ਚਾਹੀਦਾ ਹੈ।

9. ਐਪਸ ਡਾਊਨਲੋਡ ਕਰਨ ਤੋਂ ਪਹਿਲਾਂ ਟਰਮ ਐਂਡ ਕੰਡੀਸ਼ਨ ਪੜ੍ਹੋ

ਆਪਣੇ ਫੋਨ ਨੂੰ ਹੈਕਰਜ਼ ਤੋਂ ਬਚਾਉਣ ਲਈ ਤੁਸੀਂ ਐਪ ਡਾਊਨਲੋਡ ਕਰਨ ਤੋਂ ਪਹਿਲਾਂ ਜ਼ਰੂਰੀ ਪਰਮਿਸ਼ਨ ਤੇ ਸ਼ਰਤਾਂ ਨੂੰ ਪੜ੍ਹਨ ਦੀ ਆਦਤ ਬਣਾ ਲਓ। ਜਦੋਂ ਵੀ ਕੋਈ ਐਪ ਜ਼ਿਆਦਾ ਇਜਾਜ਼ਤ ਮੰਗਦਾ ਹੈ ਤਾਂ ਸਮਝ ਜਾਓ ਕਿ ਐਪ 'ਚ ਮੈਲਵੇਅਰ ਹੈ ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ਵਿਚ ਐਪ ਨੂੰ ਡਾਊਨਲੋਡ ਕਰਨ ਤੋਂ ਬਚੋ। ਇਸ ਨਾਲ ਤੁਹਾਡਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ।

10. ਪੁਰਾਣੇ ਐਪਸ ਨੂੰ ਕਰ ਦਿਉ ਅਨ-ਇੰਸਟਾਲ

ਜੇਕਰ ਤੁਸੀਂ ਕੁਝ ਸਮੇਂ ਤੋਂ ਕਿਸੇ ਐਪ ਦਾ ਇਸਤੇਮਾਲ ਨਹੀਂ ਕੀਤਾ ਹੈ ਤਾਂ ਉਸ ਨੂੰ ਡਿਲੀਟ ਕਰ ਦੇਣਾ ਹੀ ਬਿਹਤਰ ਹੈ। ਨਾਲ ਹੀ ਜੇਕਰ ਤੁਹਾਡੇ ਫੋਨ 'ਚ ਕੁਝ ਪੁਰਾਣੇ ਐਪਸ ਵੀ ਮੌਜੂਦ ਹਨ ਤਾਂ ਉਨ੍ਹਾਂ ਨੂੰ ਵੀ ਡਿਲੀਟ ਕਰ ਦਿਉ। ਪੁਰਾਣੇ ਜਾਂ ਨਾ ਵਰਤੋਂਯੋਗ ਐਪਸ ਨੂੰ ਰੱਖਣ ਨਾਲ ਸਟੋਰੇਜ ਭਰ ਜਾਂਦੀ ਹੈ ਤੇ ਮੈਲਵੇਅਰ ਨਾਲ ਇਨਫੈਕਟਿਡ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਅਜਿਹੇ ਵਿਚ ਇਸ ਤਰ੍ਹਾਂ ਦੇ ਐਪਸ ਨੂੰ ਤਰੁੰਤ ਆਪਣੇ ਫੋਨ 'ਚੋਂ ਡਿਲੀਟ ਕਰ ਦਿਉ।

Posted By: Seema Anand