Google ਜੇਐੱਨਐੱਨ, ਨਵੀਂ ਦਿੱਲੀ : ਅੱਜ ਦੇ ਸਮੇਂ 'ਚ ਲਗਪਗ ਸਾਰੇ ਲੋਕ ਕਿਸੇ ਵੀ ਚੀਜ਼ ਨੂੰ ਸਰਚ ਕਰਨ ਲਈ Google ਦਾ ਸਹਾਰਾ ਲੈਂਦੇ ਹਨ। ਜੇ ਤੁਸੀਂ ਵੀ ਗੂਗਲ 'ਤੇ ਚੀਜ਼ਾਂ ਸਰਚ ਕਰਦੇ ਹਨ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਇੱਥੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਬਾਰੇ 'ਚ ਦੱਸਾਂਗੇ।

ਬੰਬ ਬਣਾਉਣ ਦਾ ਤਰੀਕਾ

ਸਰਚ ਇੰਜਣ ਗੂਗਲ 'ਤੇ ਭੁੱਲ ਕੇ ਵੀ ਬੰਬ ਬਣਾਉਣ ਤਰੀਕਾ ਇਹ ਇਸ ਨਾਲ ਸੰਬੰਧੋਤ ਕਿਸੇ ਵੀ ਚੀਜ਼ ਨੂੰ ਸਰਚ ਨਾ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਤੁਸੀਂ ਇਸ ਤਰ੍ਹਾਂ ਦੀ ਚੀਜ਼ ਗੂਗਲ 'ਤੇ ਸਰਚ ਕਰੋਗੇ ਤਾਂ ਕੰਪੀਨ ਤੁਹਾਡਾ ਆਈਪੀ ਐਡਰੈੱਸ ਸਿੱਧਾ ਸੁਰੱਖਿਆ ਏਜੰਸੀਆਂ ਨੂੰ ਭੇਜ ਦੇਵੇਗੀ। ਇਸ ਦੇ ਬਾਅਦ ਸੰਭਵ ਹੈ ਕਿ ਸੁਰੱਖਿਆ ਏਜੰਸੀਆਂ ਤੁਹਾਡੇ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ।


ਦਵਾਈਆਂ

ਜੇ ਤੁਹਾਡੀ ਤਬਿਅਤ ਖ਼ਰਾਬ ਹੈ ਤੇ ਤੁਸੀਂ ਗੂਗਲ ਦੇ ਜ਼ਰੀਏ ਲੱਛਣਾਂ ਦੇ ਆਧਾਰ 'ਤੇ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਤੁਸੀਂ ਕਿਹੜੀ ਬਿਮਾਰੀ ਤੋਂ ਸੰਕ੍ਰਮਿਤ ਹੈ। ਨਾਲ ਹੀ ਗੂਗਲ 'ਤੇ ਉਸ ਬਿਮਾਰੀ ਨਾਲ ਠੀਕ ਹੋਣ ਲਈ ਦਵਾਈਆਂ ਸਰਚ ਕਰ ਰਹੇ ਹਨ, ਇਸ ਤਰ੍ਹਾਂ ਨਾ ਕਰੋ। ਗ਼ਲਤ ਦਵਾਈਆਂ ਦਾ ਸੇਵਨ ਕਰਨ ਨਾਲ ਤੁਹਾਡੀ ਤਬਿਅਤ ਹੋਰ ਖ਼ਰਾਬ ਹੋ ਸਕਦੀ ਹੈ। ਇਸ ਲਈ ਜਦ ਵੀ ਤੁਹਾਡੀ ਬਤਿਅਤ ਖ਼ਰਾਬ ਹੋਵੇ ਤਾਂ ਤੁਰੰਤ ਡਾਕਟਰ ਦੇ ਕੋਲ ਜਾਓ।


ਨਿੱਜੀ ਈਮੇਲ ਗੂਗਲ 'ਤੇ ਨਾ ਕਰੋ ਸਰਚ

ਯਾਦ ਰਹੇ ਤੁਹਾਡੀ ਪਰਸਨਲ ਈਮੇਲ ਲਾਗਇਨ ਨੂੰ ਗੂਗਲ 'ਤੇ ਸਰਚ ਕਰਨ ਨਾਲ ਪਰਹੇਜ਼ ਕਰੋ, ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਅਕਾਊਂਟ ਹੈਕ ਤੇ ਪਾਸਵਰਡ ਲੀਕ ਹੋਣ ਦੀ ਸਮੱਸਿਆ ਹੁੰਦੀ ਹੈ। ਜਿਸ ਦੇ ਬਾਅਦ ਤੁਹਾਡੀ ਈਮੇਲ ਆਈਡੀ ਦੇ ਮਾਧਿਅਮ ਨਾਲ ਤੁਸੀਂ ਕਿਸੇ ਸਕੈਮ 'ਚ ਵੀ ਫਸ ਸਕਦੇ ਹੋ।


ਕਸਟਮਰ ਕੇਅਰ ਨੰਬਰ

ਅਸੀਂ ਕੋਈ ਵੀ ਪ੍ਰੋਡਕਟ ਇਸਤੇਮਾਲ ਕਰ ਰਹੇ ਹੁੰਦੇ ਹਾਂ ਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆਉਣ 'ਤੇ ਅਸੀਂ ਸਿੱਧਾ ਕਸਟਮਰ ਕੇਅਰ ਨੂੰ ਕਾਲ ਕਰਨ ਦੀ ਸੋਚਦੇ ਹਨ। ਅਸੀਂ ਕਈ ਵਾਰ ਕਿਸੇ ਕੰਪਨੀ ਦੇ ਕਸਟਮਰ ਕੇਅਰ ਨੰਬਰ ਪਤਾ ਨਹੀਂ ਹੁੰਦਾ, ਅਸੀਂ Google ਦਾ ਹੀ ਸਹਾਰਾ ਲੈਂਦੇ ਹਾਂ, ਪਰ ਕੀ ਤੁਹਾਨੂੰ ਪਤਾ ਕਿ Google 'ਤੇ ਕਿਸੇ ਵੀ ਕਸਟਮਰ ਕੇਅਰ ਨੰਬਰ ਦਾ ਨੰਬਰ ਸਰਚ ਕਰਨਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਸਾਈਬਰ ਕ੍ਰਾਈਮ ਨੂੰ ਵਧਾਉਣ ਵਾਲੇ ਹੈਕਸਜ਼ ਕਿਸੇ ਵੀ ਕੰਪਨੀ ਦਾ ਫੇਕ ਜਾਂ ਫਰਜ਼ੀ ਹੈਲਪਲਾਈਨ ਨੰਬਰ Google Search 'ਚ ਫਲੋਟ ਕਰਦੇ ਹਨ। ਜਦ ਤੁਸੀਂ ਉਸ ਨੰਬਰ 'ਤੇ ਕਾਲ ਕਰੋ ਤਾਂ ਤੁਹਾਡਾ ਨੰਬਰ ਹੈਕਰਜ਼ ਦੇ ਕੋਲ ਪਹੁੰਚ ਜਾਂਦਾ ਹੈ। ਜਿਸ ਦੇ ਬਾਅਦ ਹੈਕਰਜ਼ ਤੁਹਾਨੂੰ ਆਪਣੇ ਨੰਬਰ 'ਤੇ ਕਾਲ ਕਰਕੇ ਸਾਈਬਰ ਕ੍ਰਾਮਈ ਨੂੰ ਅੰਜ਼ਾਮ ਦੇ ਸਕਦੇ ਹਨ, ਜਿਸ 'ਚ SIM Swap ਵਰਗੀਆਂ ਘਟਨਾਵਾਂ ਸ਼ਾਮਲ ਹਨ।


ਮੋਬਾਈਲ ਐਪ ਜਾਂ ਸਾਫਟਵੇਅਰ

ਗੂਗਲ ਸਰਚ ਦੇ ਜ਼ਰੀਏ ਕਈ ਵਾਰ ਫਿਸ਼ਿੰਗ ਜਾਂ ਫਰਜ਼ੀ ਐਪਸ ਤੇ ਸਾਫਟਵੇਅਰ ਅਸੀਂ ਡਾਊਨਲੋਡ ਕਰ ਲੈਂਦੇ ਹਨ, ਜੋ ਸਾਡੀ ਡਿਵਾਈਸ ਨੂੰ ਨੁਕਸਾਨ ਪਹੁੰਚ ਸਕਦੇ ਹਨ। ਕਿਕਸੇ ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਜਾਂ ਫਿਰ ਐਪ ਸਟੋਰ ਤੋਂ ਹੀ ਡਾਊਨਲੋਡ ਕਰੋ। ਇਹੀ ਨਹੀਂ ਕਿਸੇ ਵੀ ਸਾਫਟਵੇਅਰ ਨੂੰ ਕੰਪਨੀ ਦੇ ਅਧਿਕਾਰਿਕ ਵੈੱਬਸਾਈਟ ਤੋਂ ਹੀ ਡਾਊਨਲੋਡ ਕਰੋ।

Posted By: Sarabjeet Kaur