ਨਵੀਂ ਦਿੱਲੀ, ਟੈਕ ਡੈਸਕ : ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਇਸ ਸਮੇਂ ਫੇਸਬੁੱਕ ਨਾਲ ਜੁੜੀ ਹੈ। ਆਏ ਦਿਨ ਲੋਕ ਫੇਸਬੁੱਕ 'ਤੇ ਕੁਝ ਨਾ ਕੁਝ ਸ਼ੇਅਰ ਕਰਦੇ ਹਨ। ਪਰ ਕੁਝ ਚੀਜ਼ਾਂ ਅਜਿਹੀਆਂ ਵੀ ਹਨ, ਜਿਸਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਸ਼ੇਅਰ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ 'ਚ ਤੁਹਾਡਾ ਅਕਾਊਂਟ ਬਲਾਕ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਥੇ ਉਨ੍ਹਾਂ ਚੀਜ਼ਾਂ ਦੀ ਜਾਣਕਾਰੀ ਦੇਵਾਂਗੇ, ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਫੇਸਬੁੱਕ 'ਤੇ ਸ਼ੇਅਰ ਨਾ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਹਮੇਸ਼ਾ ਲਈ ਫੇਸਬੁੱਕ 'ਤੇ ਬਲਾਕ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ...

ਮਨਾਹੀ ਵਾਲੇ ਸਾਮਾਨ ਦੀ ਖ਼ਰੀਦੋ-ਫਰੋਖ਼ਤ

ਫੇਸਬੁੱਕ 'ਤੇ ਗ਼ੈਰ-ਮੈਡੀਕਲ ਦਵਾਈਆਂ ਤੋਂ ਲੈ ਕੇ ਗਾਂਜੇ ਨੂੰ ਖ਼ਰੀਦਣ ਅਤੇ ਵੇਚਣ ਤਕ ਬੈਨ ਹੈ। ਨਾਲ ਹੀ ਗੋਲਾ-ਬਾਰੂਦ, ਬੰਦੂਕਾਂ ਦੀ ਖ਼ਰੀਦਦਾਰੀ ਅਤੇ ਵਿਕਰੀ ਪਲੇਟਫਾਰਮ 'ਤੇ ਮਨਾਹੀ ਹੈ। ਅਜਿਹੇ 'ਚ ਤੁਸੀਂ ਜੇਕਰ ਇਨ੍ਹਾਂ ਚੀਜ਼ਾਂ ਨਾਲ ਜੁੜਿਆ ਕੋਈ ਪੋਸਟ ਸ਼ੇਅਰ ਕਰਦੇ ਹੋ, ਤਾਂ ਤੁਹਾਡਾ ਅਕਾਊਂਟ ਤੁਰੰਤ ਬਲਾਕ ਹੋ ਜਾਵੇਗਾ।

ਹਿੰਸਾ ਫੈਲਾਉਣ ਵਾਲੇ ਜਾਂ ਕਿਸੇ ਨੂੰ ਧਮਕੀ ਦੇਣ ਵਾਲੇ ਪੋਸਟ ਨਾ ਸ਼ੇਅਰ ਕਰੋ

ਫੇਸਬੁੱਕ ਉਨ੍ਹਾਂ ਯੂਜ਼ਰਜ਼ ਨੂੰ ਤੁਰੰਤ ਬਲਾਕ ਕਰਦਾ ਹੈ, ਜੋ ਕਿਸੇ ਵਿਅਕਤੀ, ਸਮੂਹਾਂ ਜਾਂ ਸਥਾਨ ਖ਼ਿਲਾਫ਼ ਹਿੰਸਾ ਕਰਵਾਉਣ ਦੇ ਉਦੇਸ਼ ਨਾਲ ਬਿਆਨ ਸਾਂਝਾ ਕਰਦੇ ਹਨ। ਨਾਲ ਹੀ ਫੇਸਬੁੱਕ ਦੇ ਪਲੇਟਫਾਰਮ 'ਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦੀ ਧਮਕੀ ਨਹੀਂ ਦਿੱਤੀ ਜਾ ਸਕਦੀ। ਇਸਤੋਂ ਇਲਾਵਾ ਪੈਸੇ ਮੰਗਣਾ ਜਾਂ ਕਿਸੇ ਖ਼ਾਸ ਹਥਿਆਰ ਦਾ ਚਿੱਤਰ ਜਾਂ ਹਥਿਆਰ ਵੇਚਣ ਦਾ ਆਫਰ ਦੇਣਾ।

ਬਿਨਾਂ ਕਾਰਨ ਕਿਸੇ ਨੂੰ ਪੋਕ ਨਾ ਕਰੋ

ਜੇਕਰ ਤੁਹਾਨੂੰ ਲੋਕਾਂ ਨੂੰ ਬਿਨਾਂ ਕਿਸੇ ਕਾਰਨ poke ਕਰਨ ਦਾ ਸ਼ੌਂਕ ਹੈ, ਤਾਂ ਧਿਆਨ ਰੱਖੀਓ ਕਿ ਇਸ ਨਾਲ ਤੁਹਾਡੀ ਪ੍ਰੋਫਾਈਲ ਬਲਾਕ ਕੀਤੀ ਜਾ ਸਕਦੀ ਹੈ।

ਅੱਤਵਾਦੀ ਗਤੀਵਿਧੀਆਂ

ਅੱਤਵਾਦੀ ਗਤੀਵਿਧੀਆਂ ਦਾ ਕੰਮ ਸੰਗਠਿਤ ਹੋ ਕੇ ਨਫ਼ਰਤ ਫੈਲਾਉਣ ਦੇ ਨਾਲ-ਨਾਲ ਸਮੂਹਿਕ ਜਾਂ ਸੀਰੀਅਲ ਹੱਤਿਆਵਾਂ, ਮਨੁੱਖੀ ਤਸਕਰੀ, ਸੰਗਠਿਤ ਹਿੰਸਾ ਜਾਂ ਅਪਰਾਧਿਕ ਗਤੀਵਿਧੀ ਆਦਿ ਜਿਹੇ ਕੰਮ ਕੀਤੇ ਜਾਂਦੇ ਹਨ। ਫੇਸਬੁੱਕ ਨੇਤਾਵਾਂ ਜਾਂ ਲੋਕਾਂ ਦੇ ਨਾਲ ਸਮਰਥਨ ਦਿਖਾਉਣ ਅਤੇ ਉਨ੍ਹਾਂ ਦਾ ਗੁਣਗਾਨ ਕਰਨ ਵਾਲੀਆਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੰਦਾ ਹੈ।

Posted By: Ramanjit Kaur