ਜੇਐੱਨਐੱਨ, ਨਵੀਂ ਦਿੱਲੀ: ਜੇ ਤੁਹਾਡਾ ਵੀ ਚਲਾਨ ਹੋ ਗਿਆ ਹੈ, ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। New Motor Vehicles Act ਦੇ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ 10 ਗੁਣਾ ਜ਼ਿਆਦਾ ਜੁਰਮਾਨਾ ਪੈ ਰਿਹਾ ਹੈ। ਹਾਲਾਂਕਿ, ਕਈ ਮਾਮਲੇ ਅਜਿਹੇ ਹਨ ਜਿਨ੍ਹਾਂ 'ਚ ਤੁਹਾਨੂੰ ਭਾਰੀ ਟ੍ਰੈਫਿਕ ਚਲਾਨ ਭਰਨ ਦੀ ਜ਼ਰੂਰਤ ਨਹੀਂ ਹੈ। ਅੱਜ ਇਸ ਦੇ ਬਾਰੇ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿੱਥੇ ਭਾਰੀ ਟ੍ਰੈਫਿਕ ਜੁਰਮਾਨਾ ਭਰਨ ਦੀ ਬਜਾਏ ਤੁਸੀ ਸਿਰਫ਼ 100 ਰੁਪਏ 'ਚ ਬੱਚ ਸਕਦੇ ਹੋ।

ਚਲਾਨ ਕੱਟਣ 'ਤੇ ਨਾ ਘਬਰਾਓ

ਦਰਅਸਲ ਜਦੋਂ ਤੋਂ ਨਵੇਂ ਟ੍ਰੈਫਿਕ ਨਿਯਮ ਬਣੇ ਹਨ, ਉਦੋਂ ਤੋਂ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਦਾ 1.41 ਲੱਖ ਰੁਪਏ ਤਕ ਦਾ ਚਲਾਨ ਕੱਟਿਆ ਗਿਆ ਹੈ। ਅਜਿਹੇ 'ਚ ਜੇ ਤੁਹਾਡਾ ਵੀ ਚਲਾਨ ਕੱਟਦਾ ਹੈ, ਤਾਂ ਪਹਿਲਾਂ ਬਿਲਕੁਲ ਨਾ ਘਬਰਾਓ ਤੇ ਪਹਿਲਾਂ ਪਤਾ ਲਗਾਓ ਕਿ ਟ੍ਰੈਫਿਕ ਪੁਲਿਸ ਵੱਲੋਂ ਤੁਹਾਡੇ 'ਤੇ ਕਿਹੜੀ ਧਾਰਾ ਤੋੜਨ ਦਾ ਦੋਸ਼ ਲੱਗਾ ਹੈ।

100 ਰੁਪਏ 'ਚ ਕਿਵੇਂ ਕੱਟੇਗਾ ਚਲਾਨ

ਜੇ ਤੁਹਾਡਾ ਚਲਾਨ ਗੱਡੀ ਦੇ ਕਿਸੇ ਕਾਗਜ਼ ਲਈ ਕੱਟਦਾ ਹੈ, ਤਾਂ ਤੁਸੀਂ ਭਾਰੀ ਚਲਾਨ ਤੋਂ ਬਚ ਸਕਦੇ ਹੋ। ਦਰਅਸਲ ਕਈ ਵਾਰ ਅਸੀਂ ਜਲਦਬਾਜ਼ੀ 'ਚ ਆਪਣਾ ਪਰਸ ਜਾਂ ਬੈਗ ਘਰ 'ਚ ਭੁੱਲ ਜਾਂਦੇ ਹਾਂ, ਜਿਸ 'ਚ ਡਰਾਈਵਿੰਗ ਲਾਇਸੈਂਸ ਨਾਲ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ PUC ਹੁੰਦਾ ਹੈ। ਅਜਿਹੇ 'ਚ ਜੇ ਤੁਹਾਡੇ ਕੋਲ ਟ੍ਰੈਫਿਕ ਪੁਲਿਸ ਬਿਨ੍ਹਾਂ ਕਾਗਜ਼ ਦੇ ਫੜਦੀ ਹੈ, ਤਾਂ ਤੁਹਾਡਾ ਲੰਬਾ ਚਲਾਨ ਕੱਟ ਸਕਦਾ ਹੈ। ਅਜਿਹੇ 'ਚ ਤੁਸੀਂ ਬਿਲਕੁਲ ਵੀ ਨਾ ਘਬਰਾਓ ਤੇ ਟ੍ਰੈਫਿਕ ਪੁਲਿਸ ਨੂੰ ਜੁਰਮਾਨੇ ਦੀ ਰਾਸ਼ੀ ਨਾ ਦਿਓ। ਦਰਅਸਲ ਇਨ੍ਹਾਂ ਮਾਮਲਿਆਂ 'ਚ ਤੁਹਾਡੇ ਕੋਲ 15 ਦਿਨਾਂ ਦਾ ਸਮਾਂ ਹੈ, ਜਿੱਥੇ ਤੁਸੀਂ ਕੋਰਟ ਦੇ ਸਾਹਮਣੇ ਜਾ ਕੇ ਗੱਡੀ ਦੇ ਕਾਗਜ਼ ਦਿਖਾ ਸਕਦੇ ਹੋ ਤੇ ਹਜ਼ਾਰਾਂ ਦੇ ਚਲਾਨ ਨੂੰ ਸਿਰਫ 100 ਰੁਪਏ 'ਚ ਬਚਾ ਸਕਦੇ ਹੋ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕਾਗਜ 'ਚ ਇਸ਼ੋਰਿਐਂਸ ਪੇਪਰਜ਼, ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ, ਪੀਯੂਸੀ ਸ਼ਾਮਲ ਹੈ।

Posted By: Amita Verma