ਨਈ ਦੁਨੀਆ, ਨਵੀਂ ਦਿੱਲੀ : ਡਿਜ਼ਨੀ+ ਹਾਟਸਟਾਰ (Disney+Hotstar) ਨੇ ਮਾਰਕੀਟ 'ਚ ਵਧਦੇ ਕਾਪੀਟੀਸ਼ਨ ਦੇਖਦਿਆਂ ਵੱਡਾ ਕਦਮ ਚੁੱਕਿਆ ਹੈ ਉਹ ਆਪਣੇ ਸ਼ੋਅ ਤੇ ਲਿਮਿਟੇਡ ਐਕਸੇਸ ਨੂੰ ਹਟਾ ਰਹੀ ਹੈ। ਨਾਲ ਹੀ ਨਵੇਂ ਪਲਾਨਜ਼ ਦਾ ਐਲਾਨ ਵੀ ਕਰ ਦਿੱਤਾ ਹੈ। ਕੰਪਨੀ ਨੇ ਇਕ ਵਰਚੁਅਲ ਇਵੈਂਟ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਨਵੇਂ ਪਲਾਨਜ਼ ਨੂੰ ਸਤੰਬਰ 'ਚ ਰੋਲਆਊਟ ਕੀਤਾ ਜਾਵੇਗਾ। ਜਿੱਥੇ ਯੂਜ਼ਰਜ਼ ਨੂੰ ਸਾਰੇ ਤਰ੍ਹਾਂ ਦਾ ਕੰਟੈਂਟ ਦੇਖਣ ਨੂੰ ਮਿਲੇਗਾ। ਡਿਜ਼ਨੀ+ਹੌਟਸਟਾਰ ਦੀ ਸਿੱਧੀ ਟੱਕਰ ਨੈੱਟਫਲਿਕਸ ਤੋਂ ਹੈ। ਫਿਲਹਾਲ ਕੰਪਨੀ ਦੋ ਤਰ੍ਹਾਂ ਦੇ ਸਬਸਕ੍ਰਿਪਸ਼ਨ ਆਪਣੇ ਗਾਹਕਾਂ ਨੂੰ ਦਿੰਦੀ ਹੈ ਜਿਨ੍ਹਾਂ 'ਚ ਵੀਆਈਪੀ ਤੇ ਪ੍ਰੀਮਿਅਮ ਹੈ। ਪ੍ਰੀਮਿਅਮ ਸਬਸਕ੍ਰਿਪਸ਼ਨ ਲਈ ਲੋਕਾਂ ਨੂੰ ਹਰ ਮਹੀਨੇ ਲਈ 399 ਰੁਪਏ ਤੇ ਸਾਲਭਰ ਦੇ 1499 ਰੁਪਏ ਦੇਣੇ ਪੈਂਦੇ ਹਨ। ਉੱਥੇ ਵੀਆਈਪੀ ਕਸਟਮਰਾਂ ਕੋਲ ਲਿਮਿਟੇਡ ਐਕਸੇਸ ਹੀ ਹੁੰਦਾ ਹੈ। ਉਹ ਇੰਗਲਿਸ਼ ਸ਼ੋਅ ਤੇ ਓਰੀਜ਼ਿਨਲਜ਼ ਨਹੀਂ ਦੇਖ ਸਕਦੇ ਹਨ।

ਦੱਸ ਦੇਈਏ ਕਈ ਸਾਰੇ ਪ੍ਰੀਪੇਡ, ਪੋਸਟਪੇਡ ਤੇ ਬ੍ਰਾਂਡਬੈਂਡ ਪਲਾਨ ਤੇ ਡਿਜ਼ਨੀ+ਹੌਟਸਟਾਰ ਦਾ ਵੀਆਈਪੀ ਸਬਸਕ੍ਰਿਪਸ਼ਨ ਮਿਲਦਾ ਹੈ। ਪ੍ਰੀਮੀਅਮ ਕਸਟਮਰਾਂ ਨੂੰ ਕਈ ਸਾਰੀ ਸੁਵਿਧਾ ਮਿਲਦੀ ਹੈ। ਜਿਸ 'ਚ ਡਿਜ਼ਨੀ+ ਓਰੀਜੀਨਲਜ਼, ਹਾਲੀਵੁੱਡ ਫਿਲਮਜ਼, ਟੀਵੀ ਸ਼ੋਅ, ਸਟਾਰ ਵਾਰਸ, ਨੈਸ਼ਨਲ ਜਿਓਗ੍ਰਾਫਿਕ ਤੇ ਕਈ ਸਾਰੇ ਕੰਟੈਂਟ ਦੇਖਣ ਨੂੰ ਮਿਲਦੇ ਹਨ। ਹੁਣ ਸਾਰੇ ਕੰਟੈਂਟ ਇਕ ਪਲਾਨ ਦੇ ਅੰਦਰ ਕਰਨ ਦੀ ਤਿਆਰੀ ਹੈ।

ਜਾਣੋ ਕੀ ਹੋਣਗੇ ਪਲਾਨਜ਼

1 ਸਤੰਬਰ ਤੋਂ ਡਿਜ਼ਨੀ+ਹੌਟਸਟਾਰ ਤਿੰਨ ਨਵੇਂ ਪਲਾਨ ਪੇਸ਼ ਕਰ ਰਿਹਾ ਹੈ। ਜਿਨ੍ਹਾਂ 'ਚ ਮੋਬਾਈਲ ਯੂਜ਼ਰਜ਼ ਨੂੰ 499 ਰੁਪਏ ਪ੍ਰਤੀ ਸਾਲ, ਸੁਪਰ 899 ਰੁਪਏ ਪ੍ਰਤੀ ਸਾਲ ਤੇ ਪ੍ਰੀਮਿਅਮ 1499 ਰੁਪਏ ਚੁਕਣੇ ਪੈਣਗੇ। ਪ੍ਰੀਮਿਅਮ ਯੂਜ਼ਰ ਚਾਰ ਡਿਵਾਈਸ 'ਤੇ ਇਕੱਠਿਆਂ 4K 'ਚ ਸ਼ੋਅ ਦੇਖ ਸਕਣਗੇ। ਉੱਥੇ ਡਿਜ਼ਨੀ+ਹੌਟਸਟਾਰ ਸੁਪਰ ਯੂਜ਼ਰ ਸਿਰਫ਼ ਦੋ ਡਿਵਾਈਸ ਦਾ ਐਕਸੇਸ ਮਿਲੇਗਾ। ਜਦਕਿ ਬੇਸਿਕ ਪਲਾਨ 'ਚ 1 ਮੋਬਾਈਲ 'ਤੇ ਚੱਲੇਗਾ। ਡਿਜ਼ਨੀ+ਹਾਟਸਟਾਰ ਆਪਣੇ ਗਾਹਕਾਂ ਨੂੰ 399 ਰੁਪਏ 'ਚ ਹੋਣ ਵਾਲੇ ਸਾਰੇ ਕੰਟੈਂਟ ਦਾ ਫਾਇਦਾ ਮਿਲੇਗਾ।

Posted By: Amita Verma