ਜੇਐੱਨਐੱਨ, ਨਵੀਂ ਦਿੱਲੀ : ਡਿਸ਼ ਟੀਵੀ ਨੇ ਭਾਰਤੀ ਬਾਜ਼ਾਰ 'ਚ ਦੋ ਸਮਾਰਟ ਕੁਨੈਕਟਿਡ ਡਿਵਾਈਸ ਲਾਂਚ ਕੀਤੇ ਹਨ, ਜਿਨ੍ਹਾਂ 'ਚੋਂ ਇਕ ਐਂਡਰਾਇਡ ਅਧਾਰਿਤ ਸੈੱਟ-ਟਾਪ ਬਾਕਸ ਡਿਸ਼ ਸਮਾਰਟ ਹਬ ਤੇ ਦੂਸਰਾ ਅਲੈਕਸਾ ਇਨੇਬਲ ਸਮਾਰਟ ਡੋਂਗਲ ਡਿਸ਼ ਸਮਾਰਟ ਕਿਟ ਸ਼ਾਮਲ ਹੈ। ਦੋਵੇਂ ਹੀ ਡਿਵਾਈਸ ਦੀ ਮਦਦ ਨਾਲ ਯੂਜ਼ਰਜ਼ ਬਿਨਾਂ ਕਿਸੇ ਪਰੇਸ਼ਾਨੀ ਦੇ ਟੀਵੀ ਕੰਟੈਂਟ ਤੇ ਵੀਡੀਓ ਸਟ੍ਰੀਮਿੰਗ ਦੀ ਸੁਵਿਧਾ ਦਾ ਲਾਭ ਉਠਾ ਸਕਦੇ ਹਨ। ਹਾਲਾਂਕਿ ਕੰਪਨੀ ਨੇ ਨਵੇਂ ਡਿਵਾਈਜ਼ ਦੀ ਉਪਲਬਧਤਾ ਨੂੰ ਲੈ ਕੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ ਪਰ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ 'ਤੇ ਇਹ ਲਿਸਟ ਆ ਗਈ ਹੈ।


ਡਿਸ਼ ਟੀਵੀ ਤੇ ਸਮਾਰਟ ਹਬ ਦੀ ਕੀਮਤ

ਡਿਸ਼ ਸਮਾਰਟ ਹਬ ਸੈੱਟ-ਟਾਪ ਬਾਕਸ ਨਵੇਂ ਸਬਸਕ੍ਰਾਈਬਜ਼ ਲਈ 3,999 ਰੁਪਏ 'ਚ ਉਪਲਬਧ ਹੋਵੇਗਾ, ਜਦੋਂਕਿ ਸਬਸਕ੍ਰਾਈਬਜ਼ ਲਈ ਇਸ਼ ਦੀ ਕੀਮਤ 2,499 ਰੁਪਏ ਹੈ। ਉਥੇ ਡਿਸ਼ ਸਮਾਰਟ ਕਿੱਟ ਦੀ ਕੀਮਤ 1,119 ਹੈ ਤੇ ਇਹ ਡਿਵਾਈਜ਼ ਸਿਰਫ ਮੌਜੂਦਾ ਸਬਸਕ੍ਰਾਈਬਜ਼ ਲਈ ਹੀ ਉਪਲਬਧ ਹੈ। ਦੱਸ ਦਈਏ ਕਿ ਸਮਾਰਟ ਕਿੱਟ ਸਿਰਫ ਡਿਸ਼ ਐੱਮਐਕਸਟੀ ਐੱਚਡੀ ਬਾਕਸ ਦੇ ਨਾਲ ਕੰਮ ਕਰਦੀ ਹੈ, ਜਦੋਂਕਿ ਡਿਸ਼ ਸਮਾਰਟ ਹਬ ਦਾ ਇਸਤੇਮਾਲ ਕਿਸੇ ਵੀ ਐੱਚਡੀਐੱਮਆਈ ਜਾਂ ਸੀਵੀਬੀਐੱਸ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ।


ਡਿਸ਼ ਟੀਵੀ ਸਮਾਰਟ ਹਬ ਦੇ ਫੀਚਰਜ਼

ਡਿਸ਼ ਟੀਵੀ ਸਮਾਰਟ ਹਬ ਐਂਡਰਾਇਡ ਅਧਾਰਿਤ ਸੈੱਟਅਪ ਬਾਕਸ ਹੈ ਤੇ ਐਂਡਰਾਇਡ ਪਾਈ 'ਤੇ ਕੰਮ ਕਰਦਾ ਹੈ ਇਹ ਡਿਵਾਈਜ਼ ਗੂਗਲ ਪਲੇਅ ਸਟੋਰ ਤੇ ਗੂਗਲ ਅਸਿਸਟੈਂਟ ਨੂੰ ਸਪੋਰਟ ਕਰਦਾ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ ਐਮਾਜ਼ੋਨ ਪ੍ਰਾਈਮ ਵੀਡੀਓ, ਜੀ5, ਵੂਟ, ਏਐੱਲਟੀ ਬਾਲਾਜੀ ਤੇ ਯੂਟਿਊਬ ਜਿਹੇ ਐਪਸ ਦਾ ਆਨੰਦ ਲੈ ਸਕਦੇ ਹੋ ਪਰ ਇਸ 'ਚ ਨੈੱਟਫਲਿਕਸ ਸਪੋਰਟ ਨਹੀਂ ਦਿੱਤਾ ਗਿਆ, ਜੋ ਕੁਝ ਯੂਜ਼ਰਜ਼ ਨੂੰ ਨਿਰਾਸ਼ ਕਰ ਸਕਦਾ ਹੈ। ਹਾਲਾਂਕਿ ਤੁਹਾਨੂੰ ਇਸ ਸੈੱਟ-ਟਾਪ ਬਾਕਸ 'ਚ ਬਿਲਟ ਈਨ ਕਰੋਮਕਾਸਟ ਦੀ ਸੁਵਿਧਾ ਮਿਲੇਗੀ। ਇਸ ਨੂੰ ਤੁਸੀਂ ਕਿਸੇ ਵੀ ਸਮਾਰਟ ਫੋਨ ਨਾਲ ਕੁਨੈਕਟ ਕਰ ਸਕਦੇ ਹਨ।


ਡਿਸ਼ ਟੀਵੀ ਸਮਾਰਟ ਕਿੱਟ ਦੇ ਫੀਚਰਜ਼

ਡਿਸ਼ ਟੀਵੀ ਸਮਾਰਟ ਕਿੱਟ ਦੀ ਖਾਸੀਅਤ ਹੈ ਕਿ ਇਸ ਨੂੰ ਅਲੈਕਸਾ ਸਪੋਰਟ ਦੇ ਨਾਲ ਲਾਂਚ ਕੀਤਾ ਗਿਆ ਹੈ ਤੇ ਇਹ ਡਿਵਾਈਜ਼ ਡਿਸ਼ ਟੀਵੀ ਯੂਜ਼ਰਜ਼ ਲਈ ਹੀ ਉਪਲਬਧ ਹੋਵੇਗਾ। ਇਹ ਕਿੱਟ ਰਿਮੋਟ ਦੇ ਨਾਲ ਆਉਂਦੀ ਹੈ ਤੇ ਇਸ 'ਚ ਰਿਲੇਅ ਟਾਈਮ ਟੀਵੀ ਕੰਟੈਂਟ ਦੇ ਨਾਲ ਹੈ ਹੀ ਓਟੀਟੀ ਦੀ ਸੁਵਿਧਾ ਦਾ ਲਾਭ ਉਠਾਇਆ ਜਾ ਸਕਦਾ ਹੈ। ਅਲੈਕਸਾ ਦੀ ਮਦਦ ਨਾਲ ਯੂਜ਼ਰਜ਼ ਸਮਾਰਟ ਕਿੱਟ ਦੇ ਨਾਲ ਆਪਣੇ ਸਮਾਰਟ ਹੋਮ ਡਿਵਾਈਜ਼ ਨੂੰ ਵੀ ਕੰਟਰੋਲ ਕਰ ਸਕਦੇ ਹਨ, ਜੋ ਕਿ ਯੂਜ਼ਰਜ਼ ਲਈ ਬੇਹੱਦ ਖਾਸ ਅਨੁਭਵ ਹੋਵੇਗਾ।

Posted By: Susheel Khanna