ICC Cricket World Cup 2019 ਦੇ ਸ਼ੁਰੂ ਹੁੰਦਿਆਂ ਹੀ ਕਈ ਕੰਪਨੀਆਂ ਨੇ ਇਸ ਨਾਲ ਜੁੜੇ ਆਫਰ ਪੇਸ਼ ਕੀਤੇ ਹਨ। DTH ਸਰਵਿਸ ਪ੍ਰੋਵਾਈਡਰ Dish TV ਨੇ ਵੀ ਆਪਣੇ ਯੂਜ਼ਰਜ਼ ਲਈ ਖ਼ਾਸ ਆਫਰ ਪੇਸ਼ ਕੀਤਾ ਹੈ। ਇਸ 'ਚ ਯੂਜ਼ਰ ਇਕ ਸਾਲ ਦਾ ਫ੍ਰੀ ਰਿਚਾਰਜ ਜਿੱਤ ਸਕਦੇ ਹਨ। Dish TV ਆਪਣੇ ਪਲੈਟਫਾਰਮ 'ਤੇ Dishkiyaon ਐਪ ਨੂੰ ਬ੍ਰਾਡਕਾਸਟ ਕਰ ਰਿਹਾ ਹੈ ਜਿੱਥੇ ਯੂਜ਼ਰ ਗੇਮ ਪਲੇਅ ਕਰ ਕੇ ਇਕ ਸਾਲ ਲਈ ਫ੍ਰੀ ਰਿਚਾਰਜ ਜਿੱਤ ਸਕਦੇ ਹਨ। ਯੂਜ਼ਰ ਨੂੰ ਇਸ ਗੇਮ 'ਚ ਮੈਚ ਦੌਰਾਨ ਜਿੱਤਣ ਵਾਲੀ ਟੀਮ ਦਾ ਨਾਂ ਦੱਸਣਾ ਪੈਂਦਾ ਹੈ। ਜੇ, ਯੂਜ਼ਰ ਦਾ ਜਵਾਬ ਸਹੀ ਹੁੰਦਾ ਹੈ ਤਾਂ ਉਹ ਇਕ ਸਾਲ ਦਾ ਫ੍ਰੀ ਰਿਚਾਰਜ ਜਿੱਤ ਸਕਦੇ ਹਨ।

ਕੀ ਹਨ ਆਫਰ?

DishTV ਦੀ ਤਰ੍ਹਾਂ ਹੋਰ DTH ਸਰਵਿਸ ਪ੍ਰੋਵਾਈਡਰਜ਼ ਨੇ ਪਿਛਲੇ ਮਹੀਨੇ ਖ਼ਤਮ ਹੋਏ IPL 2019 'ਚ ਵੀ ਸਬਸਕ੍ਰਾਈਬਰ ਲਈ ਕਈ ਤਰ੍ਹਾਂ ਦੇ ਆਫਰ ਪੇਸ਼ ਕੀਤੇ ਸਨ। Dish TV ਦੇ ਸਬਸਕ੍ਰਾਈਬਰ ਚੈਨਲ ਨੰਬਰ 96 ਤੇ 608 ਤੇ Dishkiyaon ਐਪ ਜ਼ਰੀਏ ਗੇਮ ਖੇਡ ਸਕਦੇ ਹਨ। ਜਿਵੇਂ ਹੀ ਆਪਣਾ ਚੈਨਲ ਓਪਨ ਕਰੋਗੇ ਤਹਾਨੂੰ ਆਨਗੋਇੰਗ ਮੈਚ ਦੇ ਚਾਰ ਟੀਮਾਂ ਦੇ ਨਾਂ ਦਿਖਾਈ ਦੇਣਗੇ। ਹਰੇਕ ਟੀਮ ਦੇ ਸਾਹਮਣੇ ਮਿਸਡ ਕਾਲ ਨੰਬਰ ਦਰਜ ਹੋਵੇਗਾ। ਤੁਸੀਂ ਜਿਸ ਟੀਮ ਨੂੰ ਪ੍ਰੀਡਿਕਟ ਕਰਨਾ ਚਾਹੁੰਦੇ ਹੋ, ਉਸ ਟੀਮ ਦੇ ਸਾਹਮਣੇ ਵਾਲੇ ਨੰਬਰ 'ਤੇ ਤੁਹਾਨੂੰ ਮਿਸਡ ਕਾਲ ਦੇਣੀ ਪਵੇਗੀ।

ਕਿਵੇਂ ਮਿਲੇਗਾ ਆਫਰ ਦਾ ਫਾਇਦਾ?

ਜੇ ਕੋਈ ਸਬਸਕ੍ਰਾਈਬਰ ਲਗਾਤਾਰ ਪੰਜ ਵਾਰ ਸਹੀ ਪ੍ਰੀਡਿਕਸ਼ਨ ਕਰਦਾ ਹੈ ਤਾਂ ਉਸ ਨੂੰ 10 ਫੀਸਦੀ ਕੈਸ਼ਬੈਕ ਆਫਰ ਦਿੱਤਾ ਜਾਂਦਾ ਹੈ। ਟਾਪ 10 ਕੰਟੈਸਟੈਂਟ ਨੂੰ ਇਕ ਮਹੀਨੇ ਦਾ ਰਿਚਾਰਜ ਮੁਫ਼ਤ ਮਿਲਦਾ ਹੈ। ਇਸ ਕੰਟੈਸਟੈਂਟ ਨੂੰ ਸਟਾਰ ਆਫ ਦਿ ਟੂਰਨਾਮੈਂਟ ਦਾ ਸਪੈਸ਼ਲ ਪ੍ਰਾਈਜ਼ ਦਿੱਤਾ ਜਾਂਦਾ ਹੈ।

Dish Tv ਹੀ ਨਹੀਂ, ਰਿਲਾਇੰਸ ਜੀਓ ਯੂਜ਼ਰ ਵੀ Hotstar 'ਤੇ ਮੈਚ ਦੇਖਦਿਆਂ ਸਮੇਂ ਪਲੇਅ ਅਲਾਂਗ ਕੰਟੈਸਟੈਂਟ 'ਚ ਪਾਰਟੀਸਿਪੇਟ ਕਰ ਕੇ ਕਈ ਤਰ੍ਹਾਂ ਦੇ ਇਨਾਮ ਜਿੱਤ ਸਕਦੇ ਹਨ। ਇਸ ਵਿਚ ਵੀ ਯੂਜ਼ਰ ਨੂੰ ਲਾਈਵ ਮੈਚ ਦੇਖਦਿਆਂ ਹੋਇਆਂ ਕਿੰਨੇ ਸਕੋਰ ਬਣਨਗੇ ਜਾ ਅਗਲੀ ਗੇਂਦ 'ਤੇ ਵਿਕੇਟ ਮਿਲੇਗੀ ਜਾਂ ਨਹੀਂ ਵਰਗੀ ਪ੍ਰੀਡਿਕਸ਼ਨ ਕਰਨੀ ਪੈਂਦੀ ਹੈ।

Posted By: Amita Verma