ਨਵੀਂ ਦਿੱਲੀ : ਈ-ਕਾਮਰਸ ਵੈੱਬਸਾਈਟ Paytm Mall 'ਤੇ ਅੱਜਕੱਲ੍ਹ 8appy New Year Sale ਲਾਉਣ ਦੀ ਤਿਆਰੀ ਚੱਲ ਰਹੀ ੈਹ। ਇਸ ਸੇਲ ਵਿਚ ਤੁਹਾਨੂੰ ਸਮਾਰਟਫੋਨ ਤੋਂ ਲੈ ਕੇ ਸਮਾਰਟ ਟੀਵੀ 'ਤੇ ਡਿਸਕਾਉਂਟ ਆਫਰ ਕੀਤਾ ਜਾ ਰਿਹਾ ਹੈ। Paytm 'ਤੇ ਇਹ ਸੇਲ 27 ਦਸੰਬਰ ਤੋਂ ਸ਼ੁਰੂ ਹੋ ਕੇ ਪਹਿਲੀ ਜਨਵਰੀ 2019 ਤਕ ਚੱਲੇਗੀ। Paytm Mall 'ਤੇ 6 ਦਿਨਾਂ ਤਕ ਚੱਲਣ ਵਾਲੀ ਇਸ ਸੇਲ ਵਿਚ ਯੂਜ਼ਰਜ਼ ਨੂੰ ਸਮਾਰਟ ਫੋਨਸ, ਟੀਵੀ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸ 'ਤੇ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੈਪਟਾਪ, ਸਟੋਰੇਜ ਡਿਵਾਈਸ ਅਤੇ ਹੋਰ ਘਰੇਲੂ ਉਪਕਰਨਾਂ 'ਤੇ ਵੀ ਆਫਰ ਦਿੱਤਾ ਜਾ ਰਿਹਾ ਹੈ।


ਸਮਾਰਟਫੋਨਜ਼ 'ਤੇ ਮਿਲਣ ਵਾਲੇ ਆਫਰ

Paytm Mall 'ਤੇ ਚੱਲ ਰਹੀ ਸੇਲ ਵਿਚ ਸਮਾਰਟ ਫੋਨਸ 'ਤੇ ਮਿਲਣ ਵਾਲੇ ਆਫਰਾਂ ਦੀ ਗੱਲ ਕਰੀਏ ਤਾਂ 6,299 ਰੁਪਏ ਤੋਂ ਸ਼ੁਰੂ ਹੋਣ ਵਾਲੇ ਬਜਟ ਸਮਾਰਟਫੋਨਸ ਤੋਂ ਲੈ ਕੇ ਮਿੱਡ ਅਤੇ ਫਲੈਗਸ਼ਿਪ ਸਮਾਰਟਫੋਨ 'ਤੇ ਵੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਸਮਾਰਟਫੋਨਸ 'ਤੇ ਡਿਸਕਾਉਂਟ ਆਫਰ ਦਿੱਤਾ ਜਾ ਰਿਹਾ ਹੈ ਉਨ੍ਹਾਂ ਵਿਚ Xiamoi, Redmi Note 5 Pro, Xiaomi Redmi Y2, Lenovo K8 Note, Samsung Galaxy J6 (2018), Honor 9 Lite, Vivo Y83 Pro ਵਰਗੇ ਸਮਾਰਟ ਫੋਨਸ ਸ਼ਾਮਲ ਹਨ। ਹਾਲ ਹੀ 'ਚ ਲਾਂਚ ਹੋਏ Redmi Note 6 Pro 'ਤੇ ਵੀ 310 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ Oppo A5 ਨੂੰ 13,290 ਰੁਪਏ ਦੀ ਕੀਮਤ ਵਿਚ ਖ਼ਰੀਦ ਸਕਦੇ ਹੋ। ਇਸ ਫੋਨ 'ਤੇ 700 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ।


ਇਲੈਕਟ੍ਰਾਨਿਕ ਡਿਵਾਈਸ 'ਤੇ ਮਿਲਣ ਵਾਲੇ ਆਫਰ

ਸਮਾਰਟਫੋਨਸ ਤੋਂ ਇਲਾਵਾ ਮਾਈਕ੍ਰੋਐੱਸਡੀ ਕਾਰਡ 'ਤੇ ਵੀ 60 ਫੀਸਦੀ ਦਾ ਡਿਸਕਾਉਂਟ ਆਫਰ ਦਿੱਤਾ ਜਾ ਰਿਹਾ ਹੈ। ਮਾਈਕ੍ਰੋਐੱਸਡੀ ਕਾਰਡ ਦੇ ਬ੍ਰਾਂਡ ਦੀ ਗੱਲ ਕਰੀਏ ਤਾਂ SanDisk, Samsung, Seagate ਆਦਿ 'ਤੇ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੇ 1TB ਹਾਰਡ ਡਿਸਕ ਨੂੰ 3,999 ਰੁਪਏ ਦੀ ਕੀਮਤ ਵਿਚ ਖ਼ਰੀਦ ਸਕਦੇ ਹਨ। ਇਸ ਉੱਤੇ 300 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। SanDisk ਦੇ ਕਲਾਸ 6 ਮਾਈਕ੍ਰੋਐੱਸਡੀ ਕਾਰਡ ਨੂੰ ਤੁਸੀਂ 1,736 ਰੁਪਏ ਦੀ ਇਫੈਕਟਿਵ ਪ੍ਰਾਈਸ ਵਿਚ ਖ਼ਰੀਦ ਸਕਦੇ ਹੋ।

ਅਪਲਾਇੰਸ 'ਤੇ ਮਿਲਣ ਵਾਲੇ ਆਫਰ

ਇਸ ਸੇਲ ਵਿਚ ਫਰਿੱਜਾਂ 'ਤੇ ਮਿਲਣ ਵਾਲੇ ਆਫਰਾਂ ਦੀ ਗੱਲ ਕਰੀਏ ਤਾਂ 20,000 ਰੁਪਏ ਤਕ ਦਾ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ। ਸਮਾਰਟ ਟੀਵੀ ਦੀ ਗੱਲ ਕਰੀਏ ਤਾਂ ਇਨ੍ਹਾਂ 'ਤੇ 70 ਫ਼ੀਸਦੀ ਤਕ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਸ਼ਿੰਗ ਮਸੀਨਾਂ ਦੀ ਖ਼ਰੀਦ 'ਤੇ ਵੀ ਤੁਹਾਨੂੰ 60 ਫ਼ੀਸਦੀ ਤਕ ਦਾ ਡਿਸਕਾਉਂਟ ਆਫਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੈਫਰੀਜਰੇਟਰਜ਼ 'ਤੇ ਤੁਹਾਨੂੰ 40 ਫ਼ੀਸਦੀ ਦਾ ਡਿਸਕਾਉਂਟ ਆਫਰ ਕੀਤਾ ਜਾ ਰਿਹਾ ਹੈ।