ਨਵੀਂ ਦਿੱਲੀ : ਭਾਰਤੀ ਬਾਜ਼ਾਰ 'ਚ ਜਾਪਾਨ ਦੀ ਮੰਨੀ-ਪ੍ਰਮੰਨੀ ਕਾਰ ਨਿਰਮਾਤਾ ਕੰਪਨੀ Honda ਨੇ ਆਪਣੀ ਇਕ ਤੋਂ ਵਧ ਕੇ ਇਕ ਕਾਰਾਂ ਦੀ ਪੇਸ਼ਕਸ਼ ਕਰਦੀ ਹੈ। ਇਥੇ ਅਸੀਂ ਤੁਹਾਨੂੰ ਹੌਂਡਾ ਇਕ ਹਰਮਨਪਿਆਰੀ ਕਾਰ ਬਾਰੇ 'ਚ ਦੱਸ ਰਹੇ ਹਾਂ, ਜਿਸ 'ਤੇ ਕੰਪਨੀ ਤਿਉਹਾਰੀ ਸੀਜ਼ਨ ਖ਼ਤਮ ਹੋਣ ਦੇ ਬਾਅਦ ਵੀ ਡਿਸਕਾਊਂਟ ਦੀ ਪੇਸ਼ਕਸ਼ ਕਰ ਰਹੀ ਹੈ। Honda WR-V ਦੇ ਫ਼ੀਚਰਜ਼, ਸਪੈਸੀਫਿਕੇਸ਼ਨ, ਡਾਇਮੈਂਸ਼ਨ ਤੇ ਕੀਮਤ ਦੇ ਬਾਰੇ 'ਚ ਦੱਸ ਰਹੇ ਹਾਂ ਤੇ ਨਾਲ ਹੀ ਇਸ 'ਤੇ ਮਿਲਣ ਵਾਲੇ ਆਫ਼ਰਜ਼ ਦੀ ਵੀ ਜਾਣਕਾਰੀ ਦੇ ਰਹੇ ਹਾਂ।

ਪਾਵਰ ਤੇ ਸਪੈਸੀਫਿਕੇਸ਼ਨਜ਼

ਪਾਵਰ ਤੇ ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Honda WR-V ਦੋ ਇੰਜਣ ਦੇ ਬਦਲਾਅ 'ਚ ਆਉਂਦੀ ਹੈ। ਇਸ ਦੇ ਪੈਟਰੋਲ ਵੇਰੀਐਂਟ 'ਚ 1199cc ਦਾ 4 ਸਿਲੰਡਰ ਵਾਲਾ ਇੰਜਣ ਹੈ ਜੋ ਕਿ 6 ਹਜ਼ਾਰ Rpm 'ਤੇ 90Ps ਦੀ ਪਾਵਰ ਤੇ 4800 Rpm 'ਤੇ ਦਾ 110 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਡੀਜ਼ਲ ਵੇਰੀਐਂਟ 'ਚ 1498cc ਦਾ 4 ਸਿਲੰਡਰ ਵਾਲਾ ਇੰਜਣ ਹੈ ਜੋ ਕਿ 3600 Rpm 'ਤੇ 100 Ps ਦੀ ਪਾਵਰ ਤੇ 1750 Rpm 'ਤੇ ਦਾ 200 Nm ਦਾ ਟਾਰਕ ਜਨਰੇਟ ਕਰਦਾ ਹੈ ਤੇ ਇਹ ਇੰਜਣ 6 ਫਾਰਵਰਡ ਤੇ 1 ਰਿਵਰਸ ਰੀਅਰਬਾਕਸ ਨਾਲ ਲੈਸ ਹੈ।

Posted By: Sarabjeet Kaur