ਕੋਰੋਨਾ ਮਹਾਮਾਰੀ (Coronavirus Pandemic) ਦੇ ਸੰਕਟ ਵਿਚਕਾਰ ਦੁਨੀਆ ਭਰ ’ਚ ਰੈਨਸਮਵੇਅਰ (Ransomware) ਦੇ ਰੂਪ ’ਚ ਇਕ ਡਿਜੀਟਲ ਮਹਾਮਾਰੀ (Digital Pandemic) ਦਾ ਖ਼ਤਰਾ ਵੀ ਫੈਲ ਰਿਹਾ ਹੈ। ਕੋਰੋਨਾ ਵਾਇਰਸ ਦੇ ਸੰਕਟ ਦੀ ਸ਼ੁਰੂਆਤ ਤੋਂ ਬਾਅਦ ਤੋਂ ਰੈਨਸਮਵੇਅਰ ਅਟੈਕ (Ransomware Attack) ਦੇ ਮਾਮਲਿਆਂ ’ਚ ਕਰੀਬ 500 ਫ਼ੀਸਦੀ ਦਾ ਉਛਾਲ ਆਇਆ ਹੈ। ਹੈਕਿੰਗ (Hacking) ਤੇ ਫਿਰੌਤੀ ਦੇ ਇਸ ਵਧਦੇ ਖ਼ਤਰੇ ਨੇ ਮੌਜੂਦਾ ਸਰੂਪ ’ਚ ਇੰਟਰਨੈੱਟ (Internet) ਦੇ ਇਸਤੇਮਾਲ ਬਾਰੇ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ। ਸੰਕਟ ਜਿਸ ਤਰ੍ਹਾਂ ਵਧ ਰਿਹਾ ਹੈ, ਉਸਨੇ ਇੰਟਰਨੈੱਟ ਦੀ ਦੁਨੀਆ ’ਚ ਬੁਨਿਆਦੀ ਬਦਲਾਅ ਦੀ ਜ਼ਰੂਰਤ ਵਧਾ ਦਿੱਤੀ ਹੈ। 2025 ਤਕ ਦੁਨੀਆ ਭਰ ’ਚ 200 ਜੈਟਾਬਾਈਟ ਯਾਨੀ 200 ਲੱਖ ਕਰੋੜ ਗੀਗਾਬਾਈਟ ਡਾਟਾ ਸਟੋਰ ਕੀਤੇ ਜਾਣ ਦਾ ਅਨੁਮਾਨ ਹੈ। ਇਸ ਡਾਟੇ ਦੀ ਸੁਰੱਖਿਆ (Data Security) ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

ਕੀ ਹੈ ਰੈਨਸਮਵੇਅਰ ਅਟੈਕ?

ਇਸ ਦੇ ਨਾਂ ਤੋਂ ਹੀ ਸਾਫ਼ ਹੈ ਕਿ ਇਹ ਇਕ ਅਜਿਹੀ ਹੈਕਿੰਗ ਹੈ ਜਿਸ ’ਚ ਫਿਰੌਤੀ ਵਸੂਲੀ ਜਾਂਦੀ ਹੈ। ਹੈਕਰਸ ਕਿਸੇ ਵਿਅਕਤੀ ਜਾਂ ਕੰਪਨੀ ਦੇ ਸਿਸਟਮ ’ਚ ਸੰਨ੍ਹ ਲਾ ਕੇ ਉਨ੍ਹਾਂ ਦਾ ਅਹਿਮ ਡਾਟਾ ਆਪਣੇ ਕਬਜ਼ੇ ’ਚ ਲੈ ਲੈਂਦੇ ਹਨ ਤੇ ਵਾਪਸ ਦੇਣ ਬਦਲੇ ਪੈਸੇ ਦੀ ਮੰਗ ਕਰਦੇ ਹਨ।

ਇੰਟਰਨੈੱਟ ਦੇ ਮੌਜੂਦਾ ਸਰੂਪ ’ਚ ਬਦਲਾਅ ਦੀ ਜ਼ਰੂਰਤ

ਇੰਟਰਨੈੱਟ ਦਾ ਮੌਜੂਦਾ ਸਰੂਪ ਬਹੁਤ ਖੁੱਲ੍ਹਾ ਹੈ। ਇਸ ’ਚ ਸੰਨ੍ਹ ਲਗਾਉਣਾ ਹੈਕਰਸ ਲਈ ਬਹੁਤ ਸੌਖਾ ਹੋ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਇਸ ’ਚ ਬਦਲਾਅ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇੰਟਰਨੈੱਟ ਦੀ ਦੁਨੀਆ ਨੂੰ ਦੋ ਹਿੱਸਿਆਂ ’ਚ ਵੰਡਣਾ ਪਵੇਗਾ। ਇਕ ਹਿੱਸਾ ਅਜਿਹਾ ਹੋਵੇ, ਜਿੱਥੇ ਸਾਰਿਆਂ ਦੀ ਪਹੁੰਚ ਰਹੇ, ਤਾਂ ਦੂਜਾ ਹਿੱਸਾ ਕੰਟਰੋਲ ਹੋਵੇ। ਇਸ ਨੂੰ ਵਰਲਡ ਵਾਈਡ ਇੰਟਰਾਨੈੱਟ (World Wide Intranet) ਦਾ ਨਾਂ ਦਿੱਤਾ ਜਾ ਸਕਦਾ ਹੈ। ਇਸ ਤਕ ਪਹੁੰਚਣ ਲਈ ਸਖ਼ਤ ਵਿਵਸਥਾ ਹੋਵੇ ਤੇ ਮਜ਼ਬੂਤ ਕੰਟਰੋਲ ਹੋਵੇ। ਇਹ ਕਾਫੀ ਹੱਦ ਤੱਕ ਕੰਪਨੀਆਂ ’ਚ ਇਸਤੇਮਾਲ ਹੋਣ ਵਾਲੇ ਇੰਟਰਾਨੈੱਟ ਵਾਂਗ ਹੋਣਾ ਚਾਹੀਦਾ ਹੈ, ਜਿੱਥੇ ਹਰ ਕਿਸੇ ਲਈ ਪਹੁੰਚਣਾ ਸੰਭਵ ਨਾ ਹੋਵੇ। ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਲੋਕਾਂ ਨੂੰ ਇਸ ਤੋਂ ਮਿਲਣ ਵਾਲੀ ਸੁਰੱਖਿਆ ਦਾ ਅਹਿਸਾਸ ਹੋਵੇਗਾ, ਤਾਂ ਇਸ ’ਤੇ ਲੱਗਿਆ ਕੰਟਰੋਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਨਹੀਂ ਰੜਕੇਗਾ।

15% ਦੀ ਦਰ ਨਾਲ ਵਧ ਰਿਹਾ ਹੈ ਰੈਨਸਮਵੇਅਰ ਦਾ ਬਾਜ਼ਾਰ

  • 2 ਲੱਖ ਡਾਲਰ ਦੀ ਔਸਤਨ ਫਿਰੌਤੀ ਮੰਗ ਰਹੇ ਹਨ ਹੈਕਰਸ। 2020 ਦੀ ਆਖ਼ਰੀ ਤਿਮਾਹੀ ਦੇ ਮੁਕਾਬਲੇ 43 ਫ਼ੀਸਦੀ ਤਕ ਵਧ ਗਈ ਹੈ ਫਿਰੌਤੀ
  • 10.5 ਲੱਖ ਕਰੋੜ ਡਾਲਰ ’ਤੇ ਪਹੁੰਚ ਜਾਵੇਗੀ 2025 ਤਕ ਇਹ ਮਾਰਕੀਟ। ਅਮਰੀਕਾ ਤੇ ਚੀਨ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਜਿੰਨਾ ਹੋਵੇਗਾ ਅਕਾਰ।
  • 4 ਕਰੋੜ ਡਾਲਰ ਦੀ ਫਿਰੌਤੀ ਦੇਣੀ ਪਈ ਸੀ ਸੀਐੱਨਏ ਫਾਈਨੈਂਸ਼ੀਅਲ ਨੂੰ ਮਾਰਚ ’ਚ। ਇਹ ਸਭ ਤੋਂ ਵੱਡੇ ਰੈਨਸਮਵੇਅਰ ’ਚ ਸ਼ਾਮਲ ਹੈ।

Posted By: Seema Anand