ਟੈਕ ਡੈਸਕ, ਨਵੀਂ ਦਿੱਲੀ : ਪਿਛਲੇ ਹਫ਼ਤੇ ਸ਼ਾਰਟ ਵੀਡੀਓ ਮੇਕਿੰਗ ਐਪ ਦੇ ਤੌਰ 'ਤੇ ਲਾਂਚ ਹੋਏ ਮਿੱਤਰੋ ਐਪ ਨੂੰ 50 ਲੱਖ ਯੂਜ਼ਰਜ਼ ਨੇ ਦੇਖਦੇ ਹੀ ਦੇਖਦੇ ਡਾਊਨਲੋਡ ਕਰ ਲਿਆ। ਇਸ ਨੂੰ ਟਿਕਟਾਕ ਦੇ ਰਾਇਵਲਰੀ ਦੇਸੀ ਸ਼ਾਰਟ ਵੀਡੀਓ ਮੇਕਿੰਗ ਐਪ ਦੇ ਤੌਰ 'ਤੇ ਕਾਫੀ ਪ੍ਰਮੋਟ ਕੀਤਾ ਗਿਆ। ਚੀਨੀ ਐਪ ਹੋਣ ਕਾਰਨ ਟਿਕਟਾਕ ਖਿਲਾਫ਼ ਯੂਜ਼ਰਜ਼ ਵੱਲੋਂ ਪਿਛਲੇ ਕਈ ਦਿਨਾਂ ਤੋਂ ਚਲਾਈ ਗਈ ਮੁਹਿੰਮ ਦੌਰਾਨ ਮਿੱਤਰੋ ਐਪ ਨੂੰ ਲੋਕਾਂ ਨੇ ਕਾਫੀ ਡਾਊਨਲੋਡ ਕੀਤਾ ਅਤੇ ਚਰਚਾ ਵਿਚ ਵੀ ਰਹੀ ਪਰ ਇਸ ਦੇਸੀ ਸ਼ਾਰਟ ਵੀਡੀਓ ਮੇਕਿੰਗ ਐਪ ਮਿੱਤਰੋ ਬਾਰੇ ਇਕ ਖੁਲਾਸਾ ਹੋਇਆ ਹੈ ਜਿਸ ਵਿਚ ਇਹ ਪਤਾ ਲੱਗਾ ਕਿ ਇਸ ਦਾ ਪਾਕਿਸਤਾਨੀ ਐਪ TicTic ਨਾਲ ਲਿੰਕ ਹੈ। ਇਸ ਐਪ ਵਿਚ ਬਗਸ ਦੀਆਂ ਵੀ ਸ਼ਿਕਾਇਤਾਂ ਆ ਰਹੀਆਂ ਹਨ, ਜਿਸ ਕਾਰਨ 50 ਲੱਖ ਯੂਜ਼ਰਜ਼ ਪ੍ਰਭਾਵਿਤ ਹੋ ਸਕਦੇ ਹਨ।

ਇਸ ਖੁਲਾਸੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੇ ਕੋਈ ਵੀ 34 ਡਾਲਰ ਖਰਚ ਕਰਕੇ ਇਸ ਐਪ ਦਾ ਸੋਰਸ ਕੋਡ ਖਰੀਦ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜੇ 277 ਯੂਜ਼ਰਜ਼ ਨੇ ਇਸ ਐਪ ਦਾ ਸੋਰਸ ਕੋਡ ਖਰੀਦ ਲਿਆ ਹੈ ਜੋ ਕਿ CodeCayon ਪਲੇਟਫਾਰਮ 'ਤੇ ਉਪਲਬਧ ਹੈ। ਇਨ੍ਹਾਂ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਮਿੱਤਰੋ ਐਪ ਕੋਈ ਦੇਸੀ ਸ਼ਾਰਟ ਵੀਡੀਓ ਮੇਕਿੰਗ ਐਪ ਨਹੀਂ ਹੈ ਬਲਕਿ ਪਾਕਿਸਤਾਨੀ ਐਪ TicTic ਦਾ ਕਲੋਨ ਵਰਜਨ ਹੈ। ਜਿਵੇਂ ਹੀ ਮਿੱਤਰੋ ਐਪ ਭਾਰਤ ਵਿਚ ਚਰਚਾ ਵਿਚ ਆਈ ਪਾਕਿਸਤਾਨੀ ਡਿਵੈਲਪਰਜ਼ QBoxus ਨੇ ਭਾਰਤੀ ਰਿਪੋਰਟਾਂ ਨੂੰ ਟਵਿੱਟਰ ਜ਼ਰੀਏ ਸੰਪਰਕ ਕੀਤਾ ਅਤੇ ਕਲੇਮ ਕੀਤਾ ਕਿ TicTic ਦੇ ਸੋਰਸ ਕੋਡ ਦਾ ਇਸਤੇਮਾਲ ਕਰਕੇ ਇਸ ਐਪ ਨੂੰ ਡਿਵੈਲਪ ਕੀਤਾ ਗਿਆ ਹੈ, ਜਿਸ ਨੂੰ 34 ਡਾਲਰ ਵਿਚ CodeCrayon ਪਲੇਟਫਾਰਮ ਤੋਂ ਖਰੀਦਿਆ ਗਿਆ ਹੈ।

ਇਸ ਤੋਂ ਬਾਅਦ ਕਈ ਇਨਫਾਰਮੈਂਸ਼ਨ ਸਕਿਊੁਰਿਟੀ ਰਿਸਰਚਾਂ ਨੇ ਦੋਵੇਂ ਐਪਸ ਦੇ ਏਪੀਆਈ ਅਤੇ ਕੋਡ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਹੀ ਐਪਸ ਦੇ ਏਪੀਆਈ ਇਕੋ ਜਿਹੇ ਹਨ ਜੋ ਕਿ ਵੱਖ ਵੱਖ ਸਰਵਰ ਤੋਂ ਹੋਸਟ ਕੀਤੇ ਜਾ ਰਹੇ ਹਨ। ਇਸ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਇਸ ਦੇਸੀ ਸ਼ਾਰਟ ਵੀਡੀਓ ਮੇਕਿੰਗ ਐਪ ਮਿੱਤਰੋ ਨੂੰ QBoxus ਦੇ ਸੋਰਸ ਕੋਡ ਦਾ ਵਰਤੋਂ ਕਰਕੇ ਡਿਵੈਲਪ ਕੀਤਾ ਗਿਆ ਹੈ। QBoxus ਦੀ ਟੀਮ ਮੁਤਾਬਕ ਉਨ੍ਹਾਂ ਦਾ ਬਿਜਨੈਸ ਮਾਡਲ ਹਰਮਨਪਿਆਰੀ ਐਪ ਨੂੰ ਕਲੋਨ ਕਰਕੇ ਇਸੇ ਸੋਰਸ ਕੋਡ ਨੂੰ ਸਸਤੀ ਕੀਮਤ ਵਿਚ ਮੁਹੱਈਆ ਕਰਾਉਣਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ TicTic ਦੇ ਸੋਰਸ ਕੋਡ ਦੀਆਂ 277 ਕਾਪੀਆਂ ਕਲੋਨ ਕਰਕੇ ਵੇਚੀਆਂ ਹਨ। ਅਜਿਹੇ ਵਿਚ ਮਿੱਤਰੋ ਨੂੰ ਭਾਰਤੀ ਸ਼ਾਰਟ ਵੀਡੀਓ ਮੇਕਿੰਗ ਐਪ ਕਹਿਣਾ ਗਲਤ ਹੋਵੇਗਾ।

ਹੁਣ ਮਿੱਤਰੋ ਐਪ ਵਰਤਣ ਵਾਲੇ ਯੂਜ਼ਰਜ਼ ਦੀ ਪ੍ਰਾਇਵੇਸੀ 'ਤੇ ਵੀ ਸਵਾਲ ਪੈਦਾ ਹੋਣਾ ਲਾਜ਼ਮੀ ਹੈ। ਗੂਗਲ ਪਲੇਅ ਸਟੋਰ 'ਤੇ ਮਿੱਤਰੋ ਐਪ ਦੀ ਪ੍ਰਾਇਵੇਸੀ ਪੇਜ਼ 'ਤੇ ਜੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਇਕ ਅਜਿਹੇ ਵੈੱਬਪੇਜ 'ਤੇ ਰਿਡਾਇਰੈਕਟ ਕਰਦਾ ਹੈ ਜਿਥੇ ਪ੍ਰਾਇਵੇਸੀ ਪਾਲਿਸੀ ਅਨਪ੍ਰੋਫੈਸ਼ਨਲ ਤਰੀਕੇ ਨਾਲ ਲਿਖੀ ਗਈ ਹੈ। ਹਾਲਾਂਕਿ ਮਿੱਤਰੋ ਐਪ ਦੇ ਡਿਵੈਲਪਰਜ਼ ਵੱਲੋਂ ਇਸ ਐਪ ਦੀ ਪ੍ਰਾਇਵੇਸੀ ਬਾਰੇ ਫਿਲਹਾਲ ਕੋਈ ਪ੍ਰਤੀਕ੍ਰਿਆ ਨਹੀਂ ਕੀਤੀ ਗਈ। ਨਾ ਹੀ ਉਨ੍ਹਾਂ ਨੇ ਆਪਣੇ ਐਪ ਦੇ ਪਾਕਿਸਤਾਨੀ ਐਪ ਨਾਲ ਲਿੰਕ ਹੋਣ ਬਾਰੇ ਕੁਝ ਵੀ ਕਿਹਾ ਹੈ।

Posted By: Tejinder Thind