5G in India: ਇਨਸਾਨ ਦੀ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਕੋਈ ਪਹਿਲੂ ਨਹੀਂ ਜਿੱਥੇ ਕੋਰੋਨਾ ਵਾਇਰਸ ਦਾ ਅਸਰ ਨਾ ਪਿਆ ਹੋਵੇ। ਹੁਣ ਦੇਸ਼ 'ਚ 5G ਸਰਵਿਸ ਵੀ ਦੇਰ ਨਾਲ ਆਵੇਗੀ ਤੇ ਇਸ ਦਾ ਜ਼ਿੰਮੇਵਾਰ ਵੀ ਕੋਰੋਨਾ ਵਾਇਰਸ ਹੋਵੇਗਾ। ਖ਼ਬਰ ਹੈ ਕਿ ਕੇਂਦਰ ਸਰਕਾਰ ਦਾ ਦੂਰ ਸੰਚਾਰ ਵਿਭਾਗ 5G ਰੇਡੀਓਵੇਵ ਦੇ ਬਗੈਰ ਟੈਲੀਕਾਮ ਸਪੈਕਟ੍ਰਮ ਨਿਲਾਮੀ ਦ ਪ੍ਰਕਿਰਿਆ 'ਤੇ ਅਗੇ ਵਧਣ ਦਾ ਮਨ ਬਣਾ ਚੁੱਕੀ ਹੈ। ਸੂਤਰਾਂ ਅਨੁਸਾਰ ਖ਼ਬਰ ਹੈ ਕਿ ਮਿਲਾਮੀ ਇਸ ਸਾਲ ਅਕਤੂਬਰ ਤੋਂ ਪਹਿਲਾ ਸ਼ੁਰੂ ਹੋ ਜਾਵੇਗੀ। 22 ਮਈ ਤਕ ਉਸ ਕੰਪਨੀ ਦੀ ਚੋਣ ਕੀਤੀ ਜਾਵੇਗੀ, ਜੋ ਮਿਲਾਮੀ ਦਾ ਮੈਨੇਜਰ ਤੇ ਉਸ ਲਈ ਸਾਫ਼ਟਵੇਅਰ ਤਿਆਰ ਕਰੇਗੀ। ਇਸ ਦੇ ਬਾਅਦ ਹੀ ਨਿਲਾਮੀ ਦੀ ਤਾਰੀਕ ਤੈਅ ਹੋ ਪਾਵੇਗੀ। ਸੂਤਰਾਂ ਅਨੁਸਾਰ 4 ਕੰਪਨੀਆਂ ਤਕਨੀਕੀ ਚੋਣ 'ਚ ਪਾਈ ਗਈ ਹੈ। ਇਨ੍ਹਾਂ 'ਚੋਂ 2 ਦੇ ਕੋਲ ਸਪੈਕਟ੍ਰਮ ਨਿਲਾਮੀ ਦਾ ਅਨੁਭਵ ਹੈ। ਜੇ ਇਨ੍ਹਾਂ ਦੇਸ਼ਾਂ Ýਚ ਕਿਸੇ ਵੀ ਕੰਪਨੀ ਦੀ ਚੋਣ ਹੋਈ ਤਾਂ ਸਪੈਕਟਰਮ ਨਿਲਾਮੀ ਪ੍ਰਕਿਰਿਆ ਦੋ ਮਹੀਨੇ ਬਾਅਦ ਸ਼ੁਰੂ ਹੋ ਜਾਵਵੇਗੀ। ਜੇ ਇਸ ਤਰ੍ਹ੍ਹਾਂ ਨਹੀਂ ਹੋਇਆ ਤਾਂ ਪ੍ਰਕਿਰਿਆ 3 ਮਹੀਨੇ ਬਾਅਦ ਸ਼ੁਰੂ ਹੋਵਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਦੇਸ਼ 'ਚ ਅਗਲੇ ਦੋ ਸਾਲ 5G ਸਰਵਿਸ ਉਪਲਬਧ ਨਹੀਂ ਹੋ ਪਾਵੇਗੀ।

ਡੀਓਟੀ ਇਸ ਤਰ੍ਹਾਂ ਦੀ ਸਪੈਕਟ੍ਰਮ ਨਿਲਾਮੀ ਪ੍ਰਕਿਰਿਆ ਦੀ ਮਨਜ਼ੂਰੀ ਹੈ, ਜਿਸ 'ਚ 3,300-3,600 ਮੇਗਾਹਰਟ ਬੈਂਡ ਦਾ ਸਪੈਕਟ੍ਰਮ ਸ਼ਾਮਲ ਨਾ ਹੋਵੇ। ਇਸ ਰੇਡੀਓਵੇਵ ਸਪੈਕਟ੍ਰਮ ਦਾ ਇਸਤੇਮਾਲ 5G ਲਈ ਹੁੰਦਾ ਹੈ। ਦੱਸ ਦਈਏ ਕਿ ਸੁਰੱਖਿਆ ਵਿਬਾਗ ਨੇ 5G ਰੇਡੀਓਵੇਵ 'ਚੋ 100 ਮੇਗਾਹਰਟ ਦੀ ਮੰਗ ਰੱਖੀ ਹੈ। ਉਸ ਦੇ ਬਾਅਦ DoT ਕੋਲ ਨਿਲਾਮੀ ਲਈ ਸਿਰਫ਼ 175 ਮੇਗਾਹਰਟ ਸਪੈਕਟ੍ਰਮ ਬਚ ਜਾਂਦਾ ਹੈ। ਇਸ ਮੁੱਦੇ 'ਤੇ ਦੋਵੇਂ ਮੰਤਰਾਲਿਆਂ ਵਿਚਕਾਰ ਗੱਲ ਚੱਲ ਰਹੀ ਹੈ।

ਭਾਰਤੀ ਏਅਰਟੇਲ ਤੇ ਵੋਡਾਫੋਨ ਆਡੀਆ ਦੇ ਕਈ ਲਾਇਸੈਂਸ ਨਵੀਨੀਕਰਨ ਲਈ ਆ ਰਹੇ ਹਨ। ਇਨ੍ਹਾਂ ਕੰਪਨੀਆਂ ਨੂੰ ਸਬੰਧਿਤ ਖੇਤਰਾਂ 'ਚ ਮੋਬਾਈਲ ਸੇਵਾ ਜਾਰੀ ਰੱਖਣ ਲਈ ਬੋਲੀ ਪ੍ਰਕਿਰਿਆ 'ਚ ਸ਼ਾਮਲ ਹੋਵੇਗਾ। ਇਸ ਲਈ DoT ਚਾਹੁੰਦਾ ਹਾਂ ਕਿ 5G ਸਪੈਕਟ੍ਰਮ ਨੂੰ ਸ਼ਾਮਲ ਕੀਤੇ ਬਗੈਰ ਨਿਲਾਮੀ ਪ੍ਰਕਿਰਿਆ 'ਤੇ ਅੱਗੇ ਵੱਧ ਜਾਵੇਗਾ।

ਹੁਣ ਤਕ ਦੀ ਪਲਾਨਿੰਗ ਅਨੁਸਾਰ 8,000 ਮੇਗਾਹਰਟ ਸਪੈਕਟ੍ਰਮ ਦੀ ਨਿਲਾਮੀ ਹੁੰਦੀ ਹੈ। ਇਸ 'ਚੋ 700, 800, 900, 1800, 2100, 2300 ਤੇ 2500 ਮੇਗਾਹਰਟ ਸਪੈਕਟ੍ਰਮ ਬੈਂਡ ਸ਼ਾਮਲ ਹਨ। ਇਨ੍ਹਾਂ ਦਾ ਕੁੱਲ ਮੁੱਲ ਕਰੀਬ ਤਿੰਨ ਲੱਖ ਕਰੋੜ ਰੁਪਏ ਹੈ।

Posted By: Sarabjeet Kaur