ਜੇਐੱਨਐੱਨ, ਨਵੀਂ ਦਿੱਲੀ : ਟੇਕ ਕੰਪਨੀ Dell ਨੇ ਆਪਣਾ ਨਵਾਂ ਗੇਮਿੰਗ ਲੈਪਟਾਪ Dell G7 15 7500 ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਗੇਮਿੰਗ ਲੈਪਟਾਪ 'ਚ ਇੰਟੇਲ ਕੋਰ ਪ੍ਰੋਸੈਸਰ ਤੇ Nvidia GeForce RTX ਗ੍ਰਾਫਿਕ ਕਾਰਡ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਸ ਲੈਪਟਾਪ ਨੂੰ 15 ਇੰਚ ਦੇ ਸ਼ਾਨਦਾਰ ਡਿਸਪਲੇਅ ਦੇ ਨਾਲ ਡਿਊਲ-ਫਾਨ ਲੁਕਿੰਗ ਸਿਸਟਮ ਤੇ ਦਮਦਾਰ ਸਪੀਕਰ ਦੀ ਸਪੋਰਟ ਮਿਲੀ ਹੈ, ਜੋ Nahimic 3D ਆਡੀਓ ਨੂੰ ਸਪੋਰਟ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਸ ਲੈਪਟਾਪ ਨੂੰ ਸਭ ਤੋਂ ਪਹਿਲਾਂ ਅਮਰੀਕਾ ਦੇ ਬਾਜ਼ਾਰ 'ਚ ਉਤਾਰਿਆ ਸੀ।

Dell G7 15 7500 ਦੀ ਸਪੈਸੀਫਿਰੇਸ਼ਨ

Dell G7 15 7500 'ਚ 15 ਇੰਚ ਦੀ ਐੱਫਐੱਚਡੀ ਡਿਸਪਲੇਅ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦੀ ਸਕ੍ਰੀਨ 'ਚ ਐਂਟੀ-ਗਲੋਅਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਧੀਆ ਗੇਮਿੰਗ ਲਈ ਇਸ ਲੈਪਟਾਪ 'ਚ 10th ਜਨਰੇਸ਼ਨ ਦੇ ਇੰਟੇਲ ਕੋਰ ਆਈ 7 ਤੇ ਆਈ 9 ਪ੍ਰੋਸੈਸਰ ਸਮੇਤ NVidia GeForce RTX ਗ੍ਰਾਫਿਕ ਕਾਰਡ ਕੀਤਾ ਗਿਆ ਹੈ। ਇਸ ਦੇ ਇਲਾਵਾ ਇਸ ਲੈਪਟਾਪ ਨੂੰ 8GB/ 16GB DDR4 ਰੈਮ ਤੇ 1TV PCIe M.2 SDਸਟੋਰੇਜ ਦੀ ਸਪੋਰਟ ਮਿਲੀ ਹੈ। ਇਹ ਲੈਪਟਾਪ ਵਿੰਡੋ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।

ਕੰਪਨੀ ਨੇ Dell G7 15 7500 'ਚ ਕਨੈਕਟਿਵੀਟੀ ਦੇ ਲਿਹਾਜ ਨਾਲ ਵਾਈ-ਫਾਈ, ਬਲੂਟੁੱਥ ਵਰਜ਼ਨ 5.1 ਇੰਟੇਲ ਕਿਲਰ ਵਾਇਰਲੈਸ 1650 2×2 AC ਐੱਚਡੀਐੱਮਆਈ ਪੋਰਟ 2.0 ਤਿੰਨ ਯੂਐੱਸਬੀ 3.2 ਜਨਰੇਸ਼ਨ 1 ਟਾਈਪ-ਏ ਪੋਰਟ, 2-in-1 ਐੱਸਡੀ ਕਾਰਡ ਸਲਾਟ, 3.5mm ਹੈਡਫੋਨ ਜੈਕ ਤੇ Thunderbolt 3 ਜਨਰੇਸ਼ਨ 2 ਟਾਈਪ-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਦੇ ਇਲਾਵਾ ਯੂਜ਼ਰਜ਼ ਨੂੰ ਇਸ ਲੈਪਟਾਪ 'ਚ 86Wh ਦੀ ਬੈਟਰੀ ਮਿਲੇਗੀ। ਇਸ ਲੈਪਟਾਪ ਦਾ ਵਰਜ਼ਨ 2.1 ਕਿਲੋਗ੍ਰਾਮ ਹੈ।

Dell G7 15 7500 ਦੀ ਕੀਮਤ

ਕੰਪਨੀ ਨੇ ਆਪਣੇ ਲੈਪਟਾਪ ਗੇਮਿੰਗ ਲੈਪਟਾਪ Dell G7 15 7500 ਦੀ ਕੀਮਤ 1,61,990 ਰੁਪਏ ਰੱਖੀ ਹੈ। ਇਸ ਲੈਪਟਾਪ ਨੂੰ ਕੰਪਨੀ ਦੇ ਅਧਿਕਾਰਿਕ ਸਟੋਰ, ਮਲਟੀ-ਬ੍ਰਾਂਡ ਆਊਟਲੇਟ ਤੇ ਈ-ਕਾਮਰਸ ਸਾਈਟ Flipkart ਤੋਂ ਖ਼ਰੀਦਿਆ ਜਾ ਸਕਦਾ ਹੈ।

Posted By: Sarabjeet Kaur