ਜੇਐੱਨਐੱਨ, ਨਵੀਂ ਦਿੱਲੀ : ਚੈਕ ਰਿਪਬਲਿਕ ਦੀ ਮੁੱਖ ਵਾਹਨ ਨਿਰਮਾਤਾ ਕੰਪਨੀ ਸਕੋਡਾ ਨੇ ਭਾਰਤ ’ਚ Kushaq ਮਿਡ-ਸਾਈਜ਼ ਐੱਸਯੂਵੀ ਨੂੰ 28 ਜੂਨ 2021 ਨੂੰ 10.49 ਲੱਖ ਰੁਪਏ ਦੀ ਸ਼ੁਰੂਆਤੀ ਕੀਮਤਾਂ ’ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ ਦੋ ਇੰਜਣ ਵਿਕਲਪਾਂ ’ਚ ਪੇਸ਼ ਕੀਤਾ ਹੈ, ਜਿਨ੍ਹਾਂ ’ਚ ਇਕ 1.0L 3- ਸਿਲੰਡਰ ਟੀਐੱਸਆਈ ਪੈਟਰੋਲ ਇੰਝਣ ਸ਼ਾਮਲ ਹੈ। ਤੁਹਾਨੂੰ ਦੱਸ ਦਈਏ ਕਿ ਲਾਂਚ ਤੋਂ ਬਾਅਦ ਸਕੋਡਾ ਨੇ ਸਿਰਫ ਕੁਸ਼ਾਕ 1.0L ਵੇਰੀਐਂਟ ਦੀ ਡਲਿਵਰੀ ਹੀ ਅਜੇ ਸ਼ੁਰੂ ਕੀਤੀ ਹੈ, ਜਦੋਂਕਿ ਕੁਸ਼ਾਕ ਦੀ ਵੱਡੀ ਸਮਰੱਥਾ ਵਾਲੇ ਇੰਜਣਾਂ ਦੀ ਡਲਿਵਰੀ ਬਾਅਦ ’ਚ ਸ਼ੁਰੂ ਕੀਤੀ ਜਾਵੇਗੀ।

ਸਕੋਡਾ ਇੰਡੀਆ ਦੇ ਮੁੱਖ ਜੈਕ ਹਾਲਿਸ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ’ਚ ਇਕ ਟਵੀਟ ਦਾ ਜਵਾਬ ਦਿੰਦੇ ਹੋਏ ਜੈਕ ਹਾਲਿਸ ਨੇ ਕਿਹਾ ਕਿ ਕੁਸ਼ਾਕ 1.5L ਟੀਐੱਸਆਈ ਦੀ ਡਲਿਵਰੀ 11 ਅਗਸਤ, 2021 ਤੋਂ ਸ਼ੁਰੂ ਹੋਵੇਗੀ। ਇਸ ਨੂੰ ਜੋੜਦੇ ਹੋਏ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਕੰਪਨੀ ਆਪਣੀ ਇਸ ਮਿਡ-ਸਾਈਜ਼ ਐੱਸਯੂਵੀ ਦੇ ਵਾਧੂ ਮਾਡਲ ਤੇ ਟ੍ਰਿਮਜ਼ ਲਾਂਚ ਕਰਨ ਜਾਰੀ ਰੱਖੇਗੀ। ਫਿਲਹਾਲ ਇਨ੍ਹਾਂ ਵੇਰੀਐਂਟਸ ਦੀ ਲਾਂਚ ਟਾਈਮਲਾਈਨ ਦਾ ਖੁਲਾਸਾ ਨਹੀਂ ਕੀਤਾ ਜਾ ਸਕਿਆ ਹੈ।

ਮੀਡੀਆ ਰਿਪੋਰਟਸ ਮੁਤਾਬਕ ਸਕੋਡਾ ਕੁਸ਼ਾਕ ਦਾ ਇਕ ਟਾਪ-ਆਫ-ਦਿ ਲਾਈਨ ਮੋਟੋ ਕਾਰਲੋ ਅਡੀਸ਼ਨ ਵੀ ਕੰਪਨੀ ਲਾਂਚ ਕਰੇਗੀ। ਇਸ ਵੇਰੀਐਂਟ ਨੂੰ 1.5-ਲੀਟਰ ਟੀਐੱਸਆਈ ਇੰਜਣ ਦੇ ਨਾਲ 7-ਸਪੀਡ ਡੀਐੱਸਜੀ ਆਟੋਮੈਟਿਕ ਗਿਅਰਬਾਕਸ ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਹ ਕੁਝ ਡਿਜ਼ਾਈਨ ਅਪਗ੍ਰੇਡ ਤੇ ਨਵੇਂ ਆਰਾਮ ਤੇ ਸਹੂਲਤਾਂ ਦੇ ਨਾਲ ਆਵੇਗਾ।

Posted By: Sunil Thapa