ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ Google Chrome ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ, Google Chrome ਦੇ ਨਵੇਂ ਐਂਡਰਾਇਡ ਮੈਲਵੇਅਰ ਦੀ ਪਛਾਣ ਕੀਤੀ ਗਈ ਹੈ, ਜੋ ਸਾਈਬਰ ਹਮਲਿਆਂ ਲਈ ਜ਼ਿੰਮੇਵਾਰ ਹੈ। ਇਕ ਇਕ ਤਰ੍ਹਾਂ ਦਾ ਫਰਜ਼ੀ ਗੂਗਲ ਕ੍ਰੋਮ ਐਪ ਹੈ, ਜਿਸ ਨੂੰ ਪਿਛਲੇ ਕੁਝ ਹਫ਼ਤਿਆਂ ’ਚ ਕਾਫੀ ਗਿਣਤੀ ’ਚ ਡਾਊਨਲੋਡ ਕੀਤਾ ਗਿਆ ਹੈ। ਇਸ ਦਾ ਇਸਤੇਮਾਲ ਮੋਬਾਈਲ ਫਿਸ਼ਿੰਗ ਲਈ ਕੀਤਾ ਜਾ ਰਿਹਾ ਹੈ। ਸਾਈਬਰ ਸਿਕਿਓਰਟੀ ਫਰਮ pradeo ਦੀ ਰਿਸਰਚ ਮੁਤਾਬਕ ਇਸ ਫਰਜ਼ੀ ਐਪ ਦੀ ਪਛਾਣ smishing trojan ਦੇ ਤੌਰ ’ਤੇ ਕੀਤੀ ਗਈ ਹੈ। ਰਿਸਰਚ ਦੇ ਦਾਅਵਿਆਂ ਮੁਤਾਬਕ ਫਰਜ਼ੀ ਗੂਗਲ ਕ੍ਰੋਮ ਐਪ ਦਾ ਇਸਤੇਮਾਲ ਅਟੈਕ ਕੰਪੇਨ ਲਈ ਕੀਤਾ ਜਾਂਦਾ ਹੈ, ਜੋ ਤੁਹਾਡੀ ਪਰਸਨਲ ਡਿਟੇਲ ਜਿਵੇਂ ਕ੍ਰੈਡਿਟ ਪਾਸਵਰਡ ਚੋਰੀ ਕਰਨ ਦਾ ਕੰਮ ਕਰਦਾ ਹੈ।


ਇੰਝ ਸਾਈਬਰ ਹਮਲੇ ਨੂੰ ਦਿੱਤਾ ਜਾਂਦਾ ਹੈ ਅੰਜਾਮ

ਕ੍ਰੋਮ ਯੂਜਰਜ਼ ਨੂੰ ਇਕ ਪੈਕੇਜ ਡਿਲਵਰੀ ਦਾ ਐੱਸਐੱਮਐੱਸ ਭੇਜਿਆ ਜਾਂਦਾ ਹੈ, ਜਿਸ ’ਤੇ ਕਲਿਕ ਕਰਦੇ ਹੀ ਮੈਲਵੇਅਰ Google Chrome ਨੂੰ ਅਪਡੇਟ ਕਰਨ ਲਈ ਕਹਿੰਦਾ ਹੈ। Google Chrome ਨੂੰ ਅਪਡੇਟ ਕਰਨ ਲਈ ਦਿੱਤੇ ਗਏ ਲਿੰਕ ’ਤੇ ਕਲਿਕ ਕਰਦੇ ਹੀ ਫੋਨ ’ਚ ਇਕ ਫਰਜ਼ੀ ਗੂਗਲ ਕ੍ਰੋਮ ਐਪ ਇੰਸਟਾਲ ਕਰ ਦਿੱਤਾ ਜਾਂਦਾ ਹੈ, ਜੋ ਇਕ ਤਰ੍ਹਾਂ ਦਾ ਮੈਲਵੇਅਰ ਹੁੰਦਾ ਹੈ। ਇਸ ਤੋਂ ਬਾਅਦ ਯੂਜ਼ਰ ਤੋਂ ਪੈਕੇਜ ਡਿਲਵਰੀ ਲਈ 70 ਜਾਂ ਫਿਰ 150 ਰੁਪਏ ਦਾ ਪੇਮੈਂਟ ਕਰਨ ਲਈ ਕਿਹਾ ਜਾਂਦਾ ਹੈ।

ਪੇਮੈਂਟ ਕਰਦੇ ਹੀ ਤੁਹਾਡੀ ਬੈਂਕਿੰਗ ਡਿਟੇਲ ਚੋਰੀ ਕਰ ਲਈ ਜਾਂਦੀ ਹੈ। ਇਸ ਤੋਂ ਬਾਅਦ ਯੂਜਰਜ਼ ਆਪਣੇ ਮੋਬਾਈਲ ’ਤੇ ਕੰਟਰੋਲ ਗੁਆ ਦਿੰਦੇ ਹਨ ਤੇ ਸਾਈਬਰ ਅਟੈਕ 2 ਤੋਂ ਤਿੰਨ ਘੰਟੇ ’ਚ ਤੁਹਾਡੇ ਕੁਨੈਕਟ ਦੇ ਲੋਕਾਂ ਨੂੰ 2000 ਐੱਸਐੱਮਐੱਸ ਭੇਜ ਦਿੰਦਾ ਹੈ, ਜੋ ਇਹ ਅੱਗੇ ਸਾਈਬਰ ਹਮਲਿਆਂ ’ਚ ਇਸਤੇਮਾਲ ਆਉਂਦਾ ਹੈ।

Posted By: Sunil Thapa