ਜੇਐੱਨਐੱਨ, ਨਵੀਂ ਦਿੱਲੀ : ਵੈੱਬ 'ਤੇ ਕੁਝ ਵੀ ਸਰਚ ਕਰਨਾ ਹੈ ਤਾਂ ਆਮ ਤੌਰ 'ਤੇ ਯੂਜ਼ਰ ਦੀ ਪਹਿਲੀ ਪਸੰਦ ਗੂਗਲ ਸਰਚ ਇੰਜਣ ਹੀ ਹੁੰਦਾ ਹੈ। ਵੈਸੇ ਗੂਗਲ ਸਰਚ ਇੰਜਣ 'ਚ ਕੋਈ ਖ਼ਰਾਬੀ ਨਹੀਂ ਪਰ ਇੱਥੇ ਵੈੱਬ 'ਤੇ ਮੌਜੂਦ ਚੀਜ਼ਾਂ ਨੂੰ ਹੀ ਸਰਚ ਕੀਤਾ ਜਾ ਸਕਦਾ ਹੈ। ਤੁਸੀਂ ਚਾਹੁੰਦੇ ਹੋਏ ਵੀ ਇੱਥੇ ਆਪਣੇ ਕੰਪਿਊਟਰ ਤੇ ਕਲਾਊਡ ਅਕਾਊਂਟ ਦੀਆਂ ਅੰਦਰਲੀਆਂ ਫਾਈਲਾਂ ਨੂੰ ਸਰਚ ਨਹੀਂ ਕਰ ਸਕਦੇ। ਕੁਝ ਸਰਚ ਇੰਜਣ ਅਜਿਹੇ ਹਨ, ਜੋ ਨਾ ਸਿਰਫ਼ ਕੰਪਿਊਟਰ ਤੇ ਕਲਾਊਡ 'ਚ ਮੌਜੂਦ ਫਾਈਲਾਂ ਨੂੰ ਸਰਚ ਕਰਨ 'ਚ ਮਦਦ ਕਰਦੇ ਹਨ ਸਗੋਂ ਆਨਲਾਈਨ ਸਰਚ ਦਾ ਬਿਹਤਰ ਨਤੀਜਾ ਵੀ ਮੁਹੱਈਆ ਕਰਵਾਉਂਦੇ ਹਨ।

ਕਮਾਂਡ-ਈ

ਜਿਸ ਤਰ੍ਹਾਂ ਤੁਸੀਂ ਵੈੱਬ 'ਤੇ ਮੌਜੂਦ ਚੀਜ਼ਾਂ ਨੂੰ ਸਰਚ ਕਰਨ ਲਈ ਗੂਗਲ ਆਦਿ ਸਰਚ ਇੰਜਣ ਦੀ ਮਦਦ ਲੈਂਦੇ ਹੋ, ਉਸੇ ਤਰ੍ਹਾਂ ਕੰਪਿਊਟਰ ਤੇ ਕਲਾਊਡ ਅਕਾਊਂਟ 'ਚ ਮੌਜੂਦ ਫਾਈਲਾਂ ਨੂੰ ਸਰਚ ਕਰਨ ਲਈ ਕਮਾਂਡ-ਈ ਨੂੰ ਟਰਾਈ ਕਰ ਸਕਦੇ ਹੋ। ਇਹ ਵਿੰਡੋਜ਼ ਤੇ ਮੈਕਓਐੱਸ ਨਾਲ ਕੰਮ ਕਰਦਾ ਹੈ। ਫਿਲਹਾਲ ਇਸ ਨੂੰ ਗੂਗਲ ਸੂਈਟ, ਗ੍ਹਿਟਬ, ਸਲੈਕ, ਜੈਨਡੈਸਕ, ਅਸਾਨਾ, ਬਾਕਸ, ਟ੍ਰੋਲੋ ਆਦਿ ਨਾਲ ਜੋੜਿਆ ਜਾ ਸਕਦਾ ਹੈ।

ਹਾਲਾਂਕਿ ਸਰਚ ਲਈ ਤੁਹਾਨੂੰ ਇਸ ਨੂੰ ਅਕਸੈਸ ਦੇਣੀ ਹੋਵੇਗੀ। ਇਸ ਦੀ ਮਦਦ ਨਾਲ ਤੁਸੀਂ ਤੇਜ਼ੀ ਨਾਲ ਸਾਰੇ ਅਕਾਊਂਟਾਂ 'ਚ ਮੌਜੂਦ ਫਾਈਲਾਂ ਨੂੰ ਸਰਚ ਕਰ ਸਕਦੇ ਹੋ। ਜੁਸੀਂ ਜਿਵੇਂ ਹੀ ਟਾਈਪ ਕਰੋਗੇ, ਤੁਹਨੂੰ ਨਤੀਜਾ ਦਿਸਣਾ ਸ਼ੁਰੂ ਹੋ ਜਾਵੇਗਾ। ਸਾਰਾ ਡਾਟਾ ਫਾਈਲ ਇੰਡੈਕਸ ਤੁਹਾਡੇ ਕੰਪਿਊਟਰ 'ਤੇ ਹੀ ਇਨਕ੍ਰਿਪਟਡ ਡਾਟਾਬੇਸ 'ਚ ਸਟੋਰ ਹੁੰਦਾ ਹੈ, ਇਸ ਲਈ ਪ੍ਰਾਈਵੈਂਸੀ ਨੂੰ ਲੈ ਕੇ ਜ਼ਿਆਦਾ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਜੇ ਤੁਸੀਂ ਚਾਹੋ ਤਾਂ ਕਮਾਂਡ ਈ ਐਪ ਨੂੰ ਵਿੰਡੋਜ਼ ਤੇ ਮੈਕਓਐੱਸ ਲਈ ਡਾਊਨਲੋਡ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਵੈੱਬਸਾਈਟ 'ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ।

https://getcommande.com

ਮਿਲੀਅਨ ਸ਼ਾਰਟ

ਕੀ ਗੂਗਲ ਸਰਚ 'ਤੇ ਤੁਹਾਨੂੰ ਹਰ ਵਾਰ ਮਿਲਦੇ-ਜੁਲਦੇ ਸਰਚ ਰਿਜ਼ਲਟ ਦਿਖਾਈ ਦਿੰਦੇ ਹਨ। ਵੈਸੇ ਦੇਖਿਆ ਜਾਵੇ ਤਾਂ ਸਰਚ ਇੰਜਣ ਵੱਡੀਆਂ ਤੇ ਪਸੰਦੀਦਾ ਵੈੱਬਸਾਈਟਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਪਰ ਇਨ੍ਹਾਂ 'ਚ ਛੋਟੀਆਂ ਤੇ ਘੱਟ ਪਸੰਦੀਦਾ ਸਾਈਟਾਂ ਕਿਤੇ ਲੁਕੀਆਂ ਰਹਿ ਜਾਂਦੀਆਂ ਹਨ। ਮਿਲੀਅਨ ਸ਼ਾਰਟ ਸਰਚ ਇੰਜਣ ਤੁਹਾਨੂੰ ਇਨ੍ਹਾਂ ਅਣਦੇਖੀਆਂ ਵੈੱਬਸਾਈਟਾਂ ਨੂੰ ਸਰਚ ਕਰਨ 'ਚ ਮਦਦ ਕਰ ਸਕਦਾ ਹੈ। ਇਸ ਸਰਚ ਇੰਜਣ ਦੀ ਖ਼ਾਸ ਗੱਲ ਹੈ ਕਿ ਇਹ ਟਾਪ ਦੀਆਂ ਸਾਈਟਾਂ ਨੂੰ ਹਟਾ ਕੇ ਸਰਚ ਕਰਨ ਦੀ ਸਹੂਲਤ ਦਿੰਦਾ ਹੈ। ਜਦੋਂ ਤੁਸੀਂ ਕੋਈ ਕੀ-ਵਰਡ ਸਰਚ ਕਰਦੇ ਹੋ ਤਾਂ ਤੁਹਾਡੇ ਕੋਲ ਇਕ ਬਦਲ ਹੁੰਦਾ ਹੈ ਕਿ ਤੁਸੀਂ ਟਾਪ ਦੇ 100, 1000, 10,000, ਇਕ ਲੱਖ ਜਾਂ ਇਕ ਮਿਲੀਅਨ ਵੈੱਬਸਾਈਟਾਂ ਨੂੰ ਹਟਾ ਕੇ ਸਰਚ ਕਰ ਸਕਦੇ ਹੋ।

ਇਸ ਤਰ੍ਹਾਂ ਇਹ ਤੁਹਾਨੂੰ ਅਜਿਹਾ ਸਰਚ ਨਤੀਜਾ ਦਿਖਾਵੇਗਾ ਕਿ ਜੋ ਤੁਹਾਨੂੰ ਗੂਗਲ ਜਾਂ ਫਿਰ ਹੋਰ ਵੱਡੇ ਸਰਚ ਇੰਜਣ 'ਤੇ ਆਸਾਨੀ ਨਾਲ ਨਹੀਂ ਮਿਲੇਗਾ। ਇੰਨਾ ਹੀ ਨਹੀਂ, ਇਹ ਸਰਚ ਇੰਜਣ ਈ-ਕਾਮਰਸ ਤੇ ਲਾਈਵ ਚੈਟ ਨਾਲ ਜੁੜੀਆਂ ਵੈੱਬਸਾਈਟਾਂ ਨੂੰ ਫਿਲਟਰ ਕਰਨ ਵਾਲ ਸਬੰਧਤ ਟੂਲ ਵੀ ਮੁਹੱਈਆ ਕਰਦਾ ਹੈ। ਜੇ ਤੁਸੀਂ ਚਾਹੋ ਤਾਂ ਇਥੇ ਤਰੀਕ ਤੇ ਲੋਕੇਸ਼ਨ ਦੇ ਹਿਸਾਬ ਨਾਲ ਸਰਚ ਨੂੰ ਫਿਲਟਰ ਕਰ ਸਕਦੇ ਹੋ। ਇਹ ਵਧੀਆ ਸਰਚ ਲੱਭਣ ਦਾ ਸ਼ਾਨਦਾਰ ਤਰੀਕਾ ਹੈ। ਇਹ ਉਸ ਹਾਲਤ 'ਚ ਜ਼ਿਆਦਾ ਕਾਰਗਰ ਹੋ ਸਕਦਾ ਹੈ, ਜਦੋਂ ਤੁਸੀਂ ਕਿਸੇ ਅਸਾਈਨਮੈਂਟ ਲਈ ਰਿਸਰਚ ਕਰ ਰਹੇ ਹੋ।

https://millionshort.com

Posted By: Harjinder Sodhi