ਨਵੀਂ ਦਿੱਲੀ, ਟੈਕ ਡੈਸਕ : ਸਾਈਬਰ ਸਕਿਓਰਿਟੀ ਫਰਮ Avast ਨੇ Google Plays Store 'ਤੇ ਮੌਜੂਦ 21 ਗੇਮਿੰਗ ਐਪ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ, ਜੋ ਸੁਰੱਖਿਆ ਦੇ ਲਿਹਾਜ ਨਾਲ ਕਾਫੀ ਖ਼ਤਰਨਾਕ ਸਾਬਿਤ ਹੋ ਸਕਦੇ ਹਨ। ਸਾਈਬਰ ਸਕਿਓਰਿਟੀ ਕੰਪਨੀ ਅਨੁਸਾਰ 21 ਤੋਂ 19 ਗੇਮਿੰਗ ਐਪ ਮੌਜੂਦ ਸਮੇਂ 'ਚ ਡਾਊਨਲੋਡ ਲਈ Google Play Store 'ਤੇ ਉਪਲੱਬਧ ਹੈ।

ਐਪਸ ਟ੍ਰੋਜਨ ਫੈਮਿਲੀ ਦਾ ਹੈ ਹਿੱਸਾ

Avast ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਇਨ੍ਹਾਂ 21 ਗੇਮਿੰਗ ਐਪ ਨੂੰ ਰਿਪੋਰਟ ਕੀਤਾ ਸੀ, ਜੋ ਹਿਡੇਨ ਏਡਸ ਫੈਮਿਲੀ ਟ੍ਰੋਜਨ ਦਾ ਹਿੱਸਾ ਹੈ। ਇਹ ਐਪਸ ਸੁਰੱਖਿਅਤ ਅਤੇ ਯੂਜ਼ਫੁੱਲ ਹੁੰਦੇ ਹਨ। ਪਰ ਇਨ੍ਹਾਂ ਐਪਸ ਰਾਹੀਂ ਬਾਹਰ ਦੇ ਐਡਸ ਨੂੰ ਡਿਸਪਲੇਅ ਕਰਨ ਦਾ ਕੰਮ ਕੀਤਾ ਜਾਂਦਾ ਹੈ। ਇਹ ਐਡਸ ਕਈ ਮਾਮਲਿਆਂ 'ਚ ਯੂਜ਼ਰ ਲਈ ਖ਼ਤਰਨਾਕ ਹੋ ਸਕਦੇ ਹਨ। Sensor Tower ਦੀ ਰਿਪੋਰਟ ਅਨੁਸਾਰ ਇਨ੍ਹਾਂ 21 ਐਪਸ ਦੀ Play Store 'ਤੇ ਕੁੱਲ 80 ਲੱਖ ਵਾਰ ਡਾਊਨਲੋਡਿੰਗ ਕੀਤੀ ਗਈ ਹੈ। ਹਾਲਾਂਕਿ Google ਵੱਲੋਂ ਰਿਪੋਰਟ ਕੀਤੇ ਗਏ 21 ਗੇਮਿੰਗ ਐਪ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਇਨ੍ਹਾਂ 21 ਖ਼ਤਰਨਾਕ ਐਪਸ ਦੀ ਹੋਈ ਪਛਾਣ

- Shoot Them

- Crush Car

- Rolling Scroll

- Helicopter Attack - NEW

- Assassin Legend - 2020 NEW

- Helicopter Shoot

- Rugby Pass

- Flying Skateboard

- Iron it

- Shooting Run

- Plant Monster

- Find Hidden

- Find 5 Differences - 2020 NEW

- Rotate Shape

- Jump Jump

- Find the Differences - Puzzle Game

- Sway Man

- Desert Against

- Money Destroyer

- Cream Trip - NEW

- Props Rescue

ਇਨ੍ਹਾਂ ਖ਼ਤਰਨਾਕ ਐਪਸ ਦੀ ਵੀ ਹੋਈ ਪਛਾਣ

Google Play Store 'ਤੇ ਡਾਟਾ ਚੋਰੀ ਕਰਨ ਵਾਲੇ ਤਿੰਨ ਮੋਬਾਈਲ ਐਪਸ ਦੀ ਪਛਾਣ ਹੋਈ ਹੈ। ਬੱਚਿਆਂ ਦਾ ਡਾਟਾ ਚੋਰੀ ਕਰਨ ਵਾਲੇ ਇਨ੍ਹਾਂ ਐਪਸ ਦੇ ਬਾਰੇ 'ਚ ਡਿਜੀਟਲ ਅਕਾਊਂਟੇਬੇਲਿਟੀ (IDCA) ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਹ ਤਿੰਨੋਂ ਐਪਸ Cats and Cosplay, Number Coloring ਅਤੇ Princess Salon ਹੈ। ਇਨ੍ਹਾਂ ਤਿੰਨੋਂ ਐਂਡਰਾਈਡ ਐਪਸ ਦੇ ਕੁੱਲ 20 ਮਿਲੀਅਨ ਤੋਂ ਜ਼ਿਆਦਾ ਡਾਊਨਲੋਡ ਹਨ। IDCA ਨੇ ਇਨ੍ਹਾਂ ਐਪਸ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਇਨ੍ਹਾਂ ਐਪਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਰੰਤ ਉਨ੍ਹਾਂ ਨੂੰ ਪਲੇਅ ਸਟੋਰ ਤੋਂ ਹਟਾ ਦਿਓ।

Posted By: Ramanjit Kaur