ਨਵੀਂ ਦਿੱਲੀ (ਏਜੰਸੀ) : ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਸੀਈਆਰਟੀ-ਇਨ ਨੇ ਵ੍ਹਟਸਐਪ ਦੇ ਪੁਰਾਣੇ ਵਰਜ਼ਨ 'ਚ ਖਾਮੀ ਨੂੰ ਲੈ ਕੇ ਯੂਜ਼ਰਸ ਨੂੰ ਚਿਤਾਵਨੀ ਹੈ। ਏਜੰਸੀ ਦਾ ਕਹਿਣਾ ਹੈ ਕਿ ਇਸ ਖਾਮੀ ਦਾ ਫਾਇਦਾ ਉਠਾ ਕੇ ਹੈਕਰਸ ਕਿਸੇ ਦੇ ਮੋਬਾਈਲ 'ਚ ਸੰਨ੍ਹ ਲਗਾ ਸਕਦੇ ਹਨ ਤੇ ਅਹਿਮ ਜਾਣਕਾਰੀਆਂ ਚੋਰੀ ਕਰ ਸਕਦੇ ਹਨ।

ਸੀਈਆਰਟੀ-ਇਨ ਦੀ ਟੀਮ ਨੇ ਕਿਹਾ ਕਿ ਐਂਡ੍ਰਾਇਡ ਲਈ ਵ੍ਹਟਸਐਪ ਬਿਜ਼ਨਸ ਕੇ ਵੀ2.21.4.18 ਤੇ ਆਈਓਐੱਸ ਲਈ ਵੀ2.21.32 ਤੋਂ ਪਹਿਲਾਂ ਦੇ ਵਰਜ਼ਨ 'ਚ ਗੰਭੀਰ ਖਾਮੀ ਦਾ ਪਤਾ ਲੱਗਾ ਹੈ। ਏਜੰਸੀ ਦੀ ਐਡਵਾਈਜ਼ਰੀ 'ਚ ਕਿਹਾ ਗਿਆ ਕਿ ਵ੍ਹਟਸਐਪ 'ਚ ਅਜਿਹੀਆਂ ਖਾਮੀਆਂ ਪਾਈਆਂ ਗਈਆਂ ਹਨ, ਜੋ ਹੈਕਰਸ ਲਈ ਬਹੁਤ ਮਦਦਗਾਰ ਹੋ ਸਕਦੀ ਹਨ। ਇਨ੍ਹਾਂ ਤੋਂ ਬਚਣ ਲਈ ਯੂਜ਼ਰਸ ਨੂੰ ਐਪ ਅਪਡੇਟ ਕਰ ਲੈਣਾ ਚਾਹੀਦਾ। ਫੇਸਬੁੱਕ ਦੀ ਮਾਲਕੀ ਵਾਲੇ ਵ੍ਹਟਸਐਪ ਨੇ ਵੀ ਆਪਣੀ ਵੈਬਸਾਈਟ 'ਤੇ ਸਕਿਓਰਿਟੀ ਐਡਵਾਇਜ਼ਰੀ 'ਚ ਇਸ ਖਾਮੀ ਦਾ ਜ਼ਿਕਰ ਕੀਤਾ ਹੈ। ਐਪ 'ਚ ਇਹ ਖਾਮੀ ਕੈਸ਼ ਕਾਂਫਿਗ੍ਰੇਸ਼ਨ ਇਸ਼ੂ ਤੇ ਆਡੀਓ ਡਿਕੋਡਿੰਗ ਪਾਈਪ ਲਾਈਨ 'ਚ ਬਾਊਂਡ ਚੈੱਕ ਮਿਸਿੰਗ ਕਾਰਨ ਦੇਖਣ ਨੂੰ ਮਿਲੀ ਹੈ।