ਨਵੀਂ ਦਿੱਲੀ : DTH ਆਪ੍ਰੇਟਰ D2h ਨੇ ਆਪਣੇ ਡੇਐਕਟਿਵ ਸਬਸਕ੍ਰਾਈਬਰਜ਼ ਲਈ Loyalty ki Royalty ਆਫ਼ਰ ਪੇਸ਼ ਕੀਤਾ ਹੈ। ਇਸ ਆਫ਼ਰ ਦੇ ਤਹਿਤ 6 ਮਹੀਨੇ ਤੇ 12 ਮਹੀਨੇ ਦੇ ਪੈਕ ਨਾਲ 30 ਦਿਨ ਦੀ ਫ੍ਰੀ ਸਰਵਿਸ ਦਿੱਤੀ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਸਰਵਿਸ ਡੀਐਕਟਿਵੇਟਡ ਅਕਾਊਂਟ ਵਾਲੇ ਯੂਜ਼ਰਜ਼ ਦੇ ਨਾਲ-ਨਾਲ ਐਕਟਿਵ ਯੂਜ਼ਰਜ਼ ਲਈ ਵੀ ਉਪਲਬਧ ਕਰਵਾਈ ਜਾਵੇਗੀ। ਇਸ ਨਾਲ ਪਹਿਲਾਂ ਵੀ ਕੰਪਨੀ ਨੇ ਆਪਣੇ ਯੂਜ਼ਰਜ਼ ਲਈ ਕੁਝ ਰਿਚਾਰਜ ਪਲਾਨ ਪੇਸ਼ ਕੀਤੇ ਹਨ।

ਆਫ਼ਰਜ਼

ਕੁਝ ਰਿਪੋਰਟਸ ਦੀ ਮੰਨੀਏ ਤਾਂ ਇਹ ਆਫ਼ਰ ਕੁਝ ਹੀ ਸਮੇਂ ਲਈ ਵੈਦ ਹੈ। ਆਫ਼ਰ ਅਨੁਸਾਰ, ਜਿੰਨਾਂ ਯੂਜ਼ਰਜ਼ ਦਾ DTH ਕੁਨੈਕਸ਼ਨ ਡੀਐਕਟਿਵ ਹੈ ਉਨ੍ਹਾਂ ਲਈ ਵੀ ਇਹ ਆਫ਼ਰ ਉਪਲਬਧ ਹੈ। ਜੇ ਇਹ ਯੂਜ਼ਰਜ਼ 12 ਮਹੀਨੇ ਦਾ ਪੈਕ ਰਿਚਾਰਜ ਕਰਵਾਉਂਦੇ ਹੋ ਤਾਂ ਉਨ੍ਹਾਂ ਨੂੰ 30 ਦਿਨ ਦੀ ਸਰਵਿਸ ਉਪਲਬਧ ਕਰਵਾਈ ਜਾਵੇਗੀ। ਇਹ ਆਫ਼ਰ ਉਨ੍ਹਾਂ ਯੂਜ਼ਰਜ਼ ਲਈ ਵੈਦ ਹੈ ਜਿੰਨਾਂ ਪਿਛਲੇ 30 ਦਿਨਾਂ 'ਚ ਰਿਚਾਰਜ ਨਹੀਂ ਕਰਵਾਇਆ।

Dish TV ਨੇ ਇਸ ਤੋਂ ਪਹਿਲਾਂ ਸਪੈਸ਼ਲ Amazon Alexa ਸਕੀਲ ਪੇਸ਼ ਕੀਤੀ ਸੀ। ਇਸ ਦੇ ਜ਼ਰੀਏ ਯੂਜ਼ਰਜ਼ ਆਪਣੇ ਅਕਾਊਂਟ ਦਾ ਬੈਲੇਂਸ ਚੈੱਕ ਕਰ ਪਾਉਣਗੇ। ਨਾਲ ਹੀ ਕੰਟੈਂਟ ਨੂੰ ਡਿਸਕਵਰ ਕਰ ਪਾਉਣਗੇ। ਇਸ ਦੇ ਇਲਾਵਾ ਵੀ ਕਈ ਕੰਮ ਇਸ ਦੇ ਜ਼ਰੀਏ ਕੀਤੇ ਜਾ ਸਕਦੇ ਹਨ।

Posted By: Sarabjeet Kaur