ਨਵੀਂ ਦਿੱਲੀ, ਆਟੋ ਡੈਸਕ : ਭਾਰਤ 'ਚ ਸਸਤੀ ਐਸਯੂਵੀ ਦੀ ਕਾਫ਼ੀ ਜ਼ਿਆਦਾ ਡਿਮਾਂਡ ਹੈ ਜਿਸ ਨੂੰ ਦੇਖਦੇ ਹੋਏ ਆਟੋਮੋਬਾਈਲ ਕੰਪਨੀਆਂ ਇਨ੍ਹਾਂ 'ਤੇ ਹੀ ਫੋਕਸ ਕਰ ਰਹੀਆਂ ਹਨ। ਇਨ੍ਹਾਂ 'ਚੋਂ ਇਕ ਐਸਯੂਵੀ ਹੈ Nissan Magnite ਜਿਸ ਨੂੰ ਭਾਰਤ 'ਚ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਐਸਯੂਵੀ ਨੂੰ ਖਰੀਦਣ ਲਈ ਗਾਹਕਾਂ 'ਚ ਹੋੜ ਮਚੀ ਹੋਈ ਹੈ ਜਿਸ ਦੇ ਪਿੱਛੇ ਦੀ ਵਜ੍ਹਾ ਹੈ ਇਸ ਦੀ ਕਿਫਾਇਤੀ ਕੀਮਤ ਤੇ ਸਟਾਈਲਿਸ਼ ਡਿਜ਼ਾਇਨ। ਜ਼ਿਕਰਯੋਗ ਹੈ ਕਿ ਨਿਸਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਤੋਂ ਇਹ ਸਭ ਕਾਮਪੈਕਟ ਐਸਯੂਵੀ ਮਾਰਕੀਟ 'ਚ ਲਾਂਚ ਕੀਤੀ ਗਈ ਹੈ ਉਦੋਂ ਤੋਂ ਇਸ ਦੇ 60,000 ਤੋਂ ਜ਼ਿਆਦਾ ਯੂਨਿਟਸ ਦੀ ਬੁਕਿੰਗ ਹੋ ਚੁੱਕੀ ਹੈ।

ਜੇਕਰ ਗੱਲ ਕਰੀਏ ਨਿਸਾਨ ਮੈਗਨਾਈਟ ਕੀਤੀ ਤਾਂ ਮੌਜੂਦਾ ਸਮੇਂ 'ਚ ਇਸ ਨੂੰ 5.59 ਲੱਖ ਰੁਪਏ ਤੋਂ ਲੈ ਕੇ 10.00 ਲੱਖ ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ Nissan Magnite ਦੇ ਟਾਪ ਵੈਰੀਐਂਟਸ ਦੇ XV ਤੇ XV ਨੂੰ ਸਭ ਤੋਂ ਜ਼ਿਆਦਾ 60 ਫੀਸਦੀ ਲੋਕਾਂ ਨੇ ਚੁਣਿਆ ਹੈ। ਇਸ 'ਚ 30 ਫੀਸਦੀ ਲੋਕਾਂ ਨੇ ਸੀਵੀਟੀ ਆਟੋਮੈਟਿਕ ਵੈਰੀਐਂਟ ਦੀ ਚੋਣ ਕੀਤੀ ਹੈ।

ਇੰਜਣ ਤੇ ਪਾਵਰ

Nissan Magnite 'ਚ ਇੰਜਣ ਦੇ ਦੋ ਆਪਸ਼ਨ ਮਿਲਦੇ ਹਨ ਜਿਨ੍ਹਾਂ 'ਚੋ ਪਹਿਲਾਂ 1.0 ਲੀਟਰ ਪੈਟਰੋਲ ਇੰਜਣ ਹੈ ਦੋ 71hp ਦੀ ਪਾਵਰ ਤੇ 96 Nm ਦਾ ਟਾਰਕ ਜਨਰੇਟ ਕਰਦਾ ਹੈ। ਦੂਜੇ ਪਾਸੇ 1.0 ਲੀਟਰ ਟਰਬੋਚਾਰਜਿਡ ਪੈਟਰੋਲ ਇੰਜਣ ਹੈ ਜੋ 100 hp ਦੀ ਪਾਵਰ ਤੇ 160 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ 5 ਸਪੀਡ ਗਿਅਰਬਾਕਸ ਨਾਲ ਮੈਨੂਅਲ ਤੇ ਆਟੋਮੈਟਿਕ ਦੋਵੇਂ ਟਰਾਂਸਮਿਸ਼ਨ ਦੇ ਆਪਸ਼ਨ ਨਾਲ ਅਵੇਲੇਬਲ ਹੈ। ਨਿਸਾਨ ਮੈਗਨਾਈਟ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਮਾਈਲੇਜ 18.75 kmpl ਤੋਂ ਲੈ ਕੇ 20 kmpl ਤਕ ਹੈ।

Magnite ਨੂੰ ਕੰਪਨੀ ਨੇ CMF-A+ ਪਲੇਟਫਾਰਮ 'ਤੇ ਤਿਆਰ ਕੀਤਾ ਹੈ। ਮਾਰਕੀਟ 'ਚ ਇਸ ਐਸਯੂਵੀ ਦੇ ਚਾਰ ਟ੍ਰਿਮਸ ਉਤਾਰੇ ਗਏ ਹਨ। ਇਨ੍ਹਾਂ 'ਚੋਂ XE, XL, XV ਤੇ XV Premium ਸ਼ਾਮਲ ਹਨ। ਇਸ ਨਾਲ ਹੀ ਗਾਹਕਾਂ ਨੂੰ ਇਹ ਐਸਯੂਵੀ 20 ਵੱਖ-ਵੱਖ ਗ੍ਰੇਡਸ 'ਚੋਂ ਚੁਣਨ ਦਾ ਆਪਸ਼ਨ ਵੀ ਦਿੱਤਾ ਜਾਵੇਗਾ। ਇੱਥੇ ਗਾਹਕ ਇੰਜਣ, ਟਰਾਂਸਮਿਸ਼ਨ ਤੇ ਆਪਸ਼ਨਲ ਫੀਚਰ ਦੇ ਆਧਾਰ 'ਤੇ ਆਪਣੀ ਪਸੰਦ ਦੀ ਟ੍ਰਿਮ ਤੇ ਮਾਡਲ ਨੂੰ ਚੁਣ ਸਕੋਗੇ।

Posted By: Ravneet Kaur