Covid-19 Caller Tune Changed। ਦੇਸ਼ ’ਚ ਕੋਰੋਨਾ ਵੈਕਸੀਨ ਦੀ 100 ਕਰੋੜ ਡੋਜ਼ ਲੱਗਣ ਦੇ ਨਾਲ ਹੀ ਇਤਿਹਾਸਿਕ ਰਿਕਾਰਡ ਦਰਜ ਹੋ ਗਿਆ ਹੈ। ਉਥੇ ਹੀ 100 ਕੋਰੋਨਾ ਵੈਕਸੀਨ ਡੋਜ਼ ਲੱਗਣ ਦਾ ਰਿਕਾਰਡ ਬਣਨ ਦੇ ਤੁਹਾਡੇ ਮੋਬਾਈਲ ’ਚ ਵੱਜਣ ਵਾਲੀ ਕਾਲਰ ਟਿਊਨ ਵੀ ਬਦਲ ਗਈ ਹੈ। ਹੁਣ ਜੇਕਰ ਤੁਸੀਂ ਕਾਲ ਕਰੋਗੇ ਤਾਂ ਤੁਹਾਨੂੰ ਕੋਰੋਨਾ ਮਹਾਮਾਰੀ ਪ੍ਰਤੀ ਅਲਰਟ ਕਰਨ ਵਾਲੀ ਕਾਲਰ ਟਿਊਨ ਦੇ ਸਥਾਨ ’ਤੇ ਵੈਕਸੀਨੇਸ਼ਨ ਮੁਹਿੰਮ ਦੀ ਸਫ਼ਲਤਾ ਦਾ ਸੰਦੇਸ਼ ਸੁਣਾਈ ਦੇਵੇਗਾ।

ਦੱਸਣਯੋਗ ਹੈ ਕਿ ਜਦੋਂ ਤੋਂ ਕੋਰੋਨਾ ਮਹਾਮਾਰੀ ਨੇ ਦੇਸ਼ ’ਚ ਦਸਤਕ ਦਿੱਤੀ ਹੈ, ਉਦੋਂ ਤੋਂ ਹੀ ਮੋਬਾਈਲ ਫੋਨ ਯੂਜ਼ਰਜ਼ ਨੂੰ ਕਾਲ ਕਰਨ ’ਤੇ ਕੋਰੋਨਾ ਮਹਾਮਾਰੀ ਪ੍ਰਤੀ ਸਤਰਕ ਕਰਨ ਲਈ ਕਾਲਰ ਟਿਊਨ ਸੁਣਾਈ ਦਿੰਦੀ ਹੈ। ਹਾਲਾਂਕਿ ਕਈ ਵਾਰ ਲੋਕ ਇਸਤੋਂ ਅੱਕ ਵੀ ਚੁੱਕੇ ਹਨ ਅਤੇ ਸ਼ਿਕਾਇਤ ਵੀ ਕਰ ਚੁੱਕੇ ਹਨ। ਕੁਝ ਲੋਕਾਂ ਨੇ ਕਾਲਰ ਟਿਊਨ ਹਟਾਉਣ ਲਈ ਕੋਰਟ ’ਚ ਵੀ ਪਟੀਸ਼ਨ ਲਗਾ ਦਿੱਤੀ ਸੀ।

ਕਾਲਰ ’ਚ ਅਮਿਤਾਭ ਬੱਚਨ ਦੀ ਆਵਾਜ਼ ਲੈ ਕੇ ਵੀ ਹੋਇਆ ਸੀ ਵਿਵਾਦ

ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਪ੍ਰਤੀ ਅਲਰਟ ਕਰਨ ਲਈ ਮੈਗਾਸਟਾਰ ਅਮਿਤਾਭ ਬੱਚਨ ਦੀ ਆਵਾਜ਼ ’ਚ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ ਸੀ ਪਰ ਬੀਤੇ ਸਾਲ ਤੋਂ ਕੋਰੋਨਾ ਕਾਲਰ ਟਿਊਨ ’ਚ ਬਿੱਗ ਬੀ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਹੈ। ਦਰਅਸਲ, ਅਮਿਤਾਭ ਦੀ ਆਵਾਜ਼ ਨੂੰ ਹਟਾਉਣ ਲਈ ਦਿੱਲੀ ਹਾਈਕੋਰਟ ’ਚ ਇਕ ਪਟੀਸ਼ਨ ਦਰਜ ਕੀਤੀ ਗਈ ਸੀ ਪਰ ਇਸ ਕਾਰਨ ਕਾਲਰ ਟਿਊਨ ਨਹੀਂ ਬਦਲੀ ਗਈ, ਜਦਕਿ ਫੋਨ ’ਤੇ ਕੋਰੋਨਾ ਵੈਕਸੀਨੇਸ਼ਨ ਦਾ ਨਵਾਂ ਕਾਲਰ ਟਿਊਨ ਸੁਣਾਈ ਦੇਣ ਲੱਗਾ। ਦਰਅਸਲ, ਦਿੱਲੀ ਹਾਈਕੋਰਟ ’ਚ ਲਗਾਈ ਪਟੀਸ਼ਨ ’ਚ ਕਿਹਾ ਗਿਆ ਸੀ ਕਿ ਕਾਲਰ ਟਿਊਨ ’ਚ ਅਸਲੀ ਕੋਰੋਨਾ ਯੋਧਾ ਦੀ ਆਵਾਜ਼ ਨੂੰ ਲਿਆ ਜਾਣਾ ਚਾਹੀਦਾ ਹੈ, ਅਜਿਹੇ ’ਚ ਅਮਿਤਾਭ ਬੱਚਨ ਦੀ ਆਵਾਜ਼ ਨੂੰ ਕੋਰੋਨਾ ਕਾਲਰ ਟਿਊਨ ਤੋਂ ਹਟਾ ਦੇਣਾ ਚਾਹੀਦਾ ਹੈ, ਕਿਉਂਕਿ ਅਮਿਤਾਭ ਬੱਚਨ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਸੰਕ੍ਰਮਿਤ ਹੋ ਚੁੱਕਾ ਹੈ, ਅਜਿਹੇ ’ਚ ਉਨ੍ਹਾਂ ਦੀ ਆਵਾਜ਼ ’ਚ ਜਾਗਰੂਕਤਾ ਮੈਸੇਜ ਜ਼ਿਆਦਾ ਪ੍ਰਭਾਵੀ ਨਹੀਂ ਹੋਵੇਗਾ।

Posted By: Ramanjit Kaur