ਨਈ ਦੁਨੀਆ, ਨਵੀਂ ਦਿੱਲੀ : ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਗੁਆਂਢੀ ਦੇਸ਼ 'ਚ ਆਈ ਇਸ ਭਿਆਨਕ ਤ੍ਰਾਸਦੀ ਕਾਰਨ ਭਾਰਤੀ ਬਾਜ਼ਾਰ ਵੀ ਖ਼ਾਸਾ ਪ੍ਰਭਾਵਿਤ ਹੋਣ ਲੱਗਾ ਹੈ। ਗਵਾਲੀਅਰ ਦੇ ਕਾਰੋਬਾਰੀਆਂ ਨੂੰ ਹੁਣ ਲੋਕਾਂ ਦੀ ਜਾਨ ਦੇ ਨਾਲ ਹੀ ਆਪਣੇ ਕਾਰੋਬਾਰ ਦੀ ਵੀ ਚਿੰਤਾ ਸਤਾਉਣ ਲੱਗੀ ਹੈ ਕਿਉਂਕਿ ਚੀਨ ਤੋਂ ਆਉਣ ਵਾਲੇ ਵੱਖ-ਵੱਖ ਪ੍ਰੋਡਕਟਸ ਦੀ ਜ਼ਰੂਰਤ ਮੁਤਾਬਿਕ ਪੂਰਤੀ ਕਰਨੀ ਮੁਸ਼ਕਿਲ ਹੋ ਰਹੀ ਹੈ। ਗਵਾਲੀਅਰ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਹ ਮਾਲ ਉਨ੍ਹਾਂ ਨੂੰ ਇਕ ਫੋਨ ਘੁਮਾਉਂਦਿਆਂ ਹੀ ਮੁਹੱਈਆ ਕਰਵਾ ਦਿੱਤਾ ਜਾਂਦਾ ਸੀ। ਉਸੇ ਮਾਲ ਦੀ ਡਿਲਵਰੀ ਦੇਣ ਦਾ ਨਿਸ਼ਚਿਤ ਸਮੇਂ ਕੰਪਨੀਆਂ ਵੱਲੋਂ ਨਹੀਂ ਦੱਸਿਆ ਜਾ ਰਿਹਾ ਹੈ। ਮੋਬਾਈਲ ਰਿਪੇਰਿੰਗ ਸਮੇਤ ਹੋਰ ਕੰਮ ਵੀ ਮਹਿੰਗੇ ਹੋਣੇ ਸ਼ੁਰੂ ਹੋ ਗਏ ਹਨ।

ਕਾਰੋਬਾਰੀਆਂ ਕੋਲ ਮੌਜੂਦ ਸਟਾਕ ਖ਼ਤਮ ਹੋ ਰਿਹਾ ਹੈ ਤੇ ਨਵਾਂ ਮਾਲ ਮਿਲ ਨਹੀਂ ਰਿਹਾ। ਅਜਿਹੇ 'ਚ ਕਾਰੋਬਾਰੀ ਵੀ ਬੇਲੋੜਾ ਮਾਲ ਮੰਗਵਾਉਣ ਤੇ ਸਟਾਕ ਕਰਨ ਦੀ ਜੁਗਤ 'ਚ ਭਿੜ ਗਏ ਹਨ। ਸਭ ਤੋਂ ਜ਼ਿਆਦਾ ਅਸਰ ਇਲੈਕਟ੍ਰੀਕਲ, ਇਲੈਕਟ੍ਰਾਨਿਕ ਤੇ ਮੋਬਾਈਲ ਮਾਰਕੀਟ 'ਤੇ ਦਿਖਾਈ ਦੇ ਰਿਹਾ ਹੈ। ਮੌਕਾ ਦੇਖੀਏ ਤਾਂ ਵੈਲੇਨਟਾਈਨ ਵੀਕ 'ਚ ਕਾਰੋਬਾਰੀ ਗਿਫ਼ਟ ਆਇਟਮਜ਼ ਵੀ ਮਹਿੰਦੇ ਵੇਚ ਰਹੇ ਹਨ। ਜ਼ਿਆਦਾਤਰ ਇਲੈਕ੍ਰਟਾਨਿਕ ਕੰਪੋਨੈਂਟ ਚਾਇਨਾ ਮਾਰਕੀਟ ਤੋਂ ਹੀ ਆਉਂਦਾ ਹੈ ਜੋ ਭਾਰਤ 'ਚ ਵੱਖ-ਵੱਖ ਕੰਪਨੀਆਂ ਨੂੰ ਸਪਲਾਈ ਹੁੰਦਾ ਹੈ। ਕਈ ਇੰਡੀਅਨ ਕੰਪਨੀਆਂ ਵੀ ਇਨ੍ਹਾਂ ਚਾਇਨੀਜ਼ ਪਾਰਟਸ ਨੂੰ ਅਸੈਂਬਲ ਕਰ ਕੇ ਪ੍ਰੋਡਕਟ ਮਾਰਕੀਟ 'ਚ ਪਹੁੰਚਾਉਂਦੀਆਂ ਹਨ।

ਚਾਇਨੀਜ਼ ਪਾਰਟਸ ਨਾ ਆਉਣ ਕਾਰਨ ਇੰਡੀਅਨ ਪ੍ਰੋਡਕਸ਼ਨ ਵੀ ਪ੍ਰਭਾਵਿਤ

ਅਜੇ ਕੋਰੋਨਾ ਵਾਇਰਸ ਦਾ ਅਸਰ ਜਨਤਾ ਤਕ ਨਹੀਂ ਪਹੁੰਚਿਆ ਪਰ ਕਾਰੋਬਾਰੀਆਂ 'ਤੇ ਅਸਰ ਦਿਖਾਉਣ ਦੇਣ ਲੱਗਾ ਹੈ। ਮੋਬਾਈਲ ਦੇ ਵੇਅਰ ਹਾਊਸ 'ਚ ਮਾਲ ਘਟਦਾ ਜਾ ਰਿਹਾ ਹੈ ਕਿਉਂਕਿ ਨਵਾਂ ਮਾਲ ਨਹੀਂ ਆ ਰਿਹਾ। ਇਸ ਕਾਰਨ ਮੋਬਾਈਲ ਮਹਿੰਗੇ ਹੋ ਰਹੇ ਹਨ। ਅਸੈੱਸਰੀਜ਼ ਤੇ ਰਿਪੇਅਰਿੰਗ ਮਟੀਰੀਅਲ ਦੀ ਪੂਰਤੀ ਨਹੀਂ ਹੋ ਰਹੀ। ਮੋਬਾਈਲ ਦੀ ਐੱਲਸੀਡੀ 700 ਦੀ ਬਜਾਏ 1300 ਦੀ ਮਿਲ ਰਹੀ ਹੈ।

Posted By: Amita Verma