ਜੇਐੱਨਐੱਨ, ਨਵੀਂ ਦਿੱਲੀ : ਪੂਰੀ ਦੁਨੀਆ ਅੱਜ COVID-19 ਵਰਗੀ ਮਹਾਮਾਰੀ ਨਾਲ ਜੁਝ ਰਹੀ ਹੈ। ਅਜਿਹੇ 'ਚ ਕੁਝ ਲੋਕ ਕੋਰੋਨਾਵਾਇਰਸ ਨਾਲ ਜੁੜੀ ਗਲਤ ਖ਼ਬਰਾਂ 'ਤੇ ਅਫਵਾਹਾਂ ਫੈਲਾ ਰਹੇ ਹਨ। ਇਨ੍ਹਾਂ ਫੇਕ ਖ਼ਬਰਾਂ 'ਤੇ ਰੋਕ ਲਗਾਉਣ ਲਈ Whatsapp ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਇਸ ਲਈ Facebook ਦੀ ਮਲਕੀਅਤ ਵਾਲੀ ਕੰਪਨੀ ਵ੍ਹਟਸਐਪ ਨੇ ਮੈਸੇਜ ਫਾਰਵਰਡ ਕਰਨ ਦੀ ਲਿਮਿਟ ਨੂੰ ਤੈਅ ਕਰ ਦਿੱਤਾ ਹੈ। ਯਾਨੀ ਹੁਣ ਯੂਜ਼ਰਜ਼ ਇਕ ਤੋਂ ਜ਼ਿਆਦਾ ਲੋਕਾਂ ਨੂੰ ਮੈਸੇਜ ਫਾਰਵਰਡ ਨਹੀਂ ਕਰ ਸਕਣਗੇ। ਜਦਕਿ ਪਹਿਲਾਂ 5 ਲੋਕਾਂ ਨੂੰ ਮੈਸੇਜ ਫਾਰਵਰਡ ਕਰਨ ਦੀ ਸੁਵਿਧਾ ਸੀ।

Whatsapp ਨੇ ਇਹ ਫ਼ੈਸਲਾ ਗਲਤ ਤੇ ਫੇਕ ਖ਼ਬਰਾਂ ਦੇ ਪ੍ਰਚਾਰ-ਪ੍ਰਸਾਰ 'ਤੇ ਰੋਕ ਲਗਾਉਣ ਲਈ ਲਿਆ ਹੈ। ਕੰਪਨੀ ਨੇ ਫਾਰਵਰਡ ਮੈਸੇਜ ਦੇ ਨਿਯਮਾਂ 'ਚ ਬਦਲਾਅ ਕਰਦਿਆਂ ਹੁਣ ਮੈਸੇਜ ਫਾਰਵਰਡ ਕਰਨ ਦੀ ਲਿਮਿਟ ਨੂੰ 5 ਤੋਂ ਘਟਾ ਕੇ 1 ਕਰ ਦਿੱਤਾ ਹੈ। ਹੁਣ ਯੂਜ਼ਰਜ਼ ਇਕ ਸਮੇਂ 'ਚ ਇਕ ਹੀ ਚੈਟ 'ਤੇ Frequently ਮੈਸੇਜ ਨੂੰ ਫਾਰਵਰਡ ਕਰ ਸਕਦੇ ਹੋ।

ਕੋਰੋਨਾਵਾਇਰਸ ਤੋਂ ਬਚਾਅ ਲਈ ਜਿੱਥੇ ਪੂਰੀ ਦੁਨੀਆ ਵੱਡੇ ਕਦਮ ਉਠਾ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ Facebook, Twitter ਤੇ Whatsapp 'ਤੇ ਕੁਝ ਲੋਕ ਇਸ ਨਾਲ ਜੁੜੇ ਗਲਤ ਮੈਸੇਜ ਲਗਾਤਾਰ ਫਾਰਵਰਡ ਕਰ ਰਹੇ ਹਨ। ਜਿਸ ਕਾਰਨ ਲੋਕਾਂ 'ਚ ਅਫਵਾਹਾਂ ਫੈਲ ਰਹੀਆਂ ਹਨ। ਅਜਿਹਾ ਹੀ ਅਫਵਾਹਾਂ ਤੇ ਫੇਕ ਖ਼ਬਰਾਂ ਨੂੰ ਰੋਕਣ ਲਈ ਇਹ Whatsapp ਦਾ ਇਕ ਬਹੁਤ ਵੱਡਾ ਕਦਮ ਹੈ।

ਇਸ ਤੋਂ ਇਲਾਵਾ Whatsapp ਨੇ ਹਾਲ ਹੀ 'ਚ ਇਕ ਅਜਿਹਾ ਫੀਚਰ ਪੇਸ਼ ਕੀਤਾ ਸੀ ਜੋ ਕਿ ਫਾਰਵਰਡ ਕੀਤੇ ਗਏ ਮੈਸੇਜ ਦੀ ਸੱਚਾਈ ਪਤਾ ਕਰਨ 'ਚ ਮਦਦ ਕਰੇਗਾ। ਇਸ ਫੀਚਰ ਦੀ ਗੱਲ ਕਰੀਏ ਤਾਂ ਕੰਪਨੀ ਫਾਰਵਰਡ ਮੈਸੇਜ 'ਚ ਇਕ ਸਰਚ ਵਿਕਲਪ ਦੀ ਪੇਸ਼ਕਸ਼ ਕੀਤੀ ਹੈ। ਇਸ ਵਿਕਲਪ 'ਤੇ ਕਲਿੱਕ ਕਰ ਕੇ ਯੂਜ਼ਰਜ਼ ਇਹ ਪਤਾ ਕਰ ਸਕਦੇ ਹਨ ਕਿ ਉਨ੍ਹਾਂ ਕੋਲ ਆਏ ਮੈਸੇਜ ਦੀ ਕਿੰਨੀ ਸਚਾਈ ਹੈ।

Posted By: Amita Verma