ਨਵੀਂ ਦਿੱਲੀ : ਸਮਾਰਟ ਫੋਨ ਨਿਰਮਾਤਾ ਕੰਪਨੀ Vivo ਆਪਣੇ ਹਰਮਨਪਿਆਰੀ v ਸੀਰੀਜ਼ ਤੋਂ ਅਗਲੇ ਸਮਾਰਟ ਫੋਨ Vivo V19 ਨੂੰ 26 ਮਾਰਚ ਤਕ ਲਾਂਚ ਕਰਨ ਵਾਲਾ ਸੀ। Vivo 9ndia ਨੇ ਇਸ ਦੇ ਲਾਂਚ ਦੀ ਤਰੀਕ ਬਾਰੇ ਪਿਛਲੇ ਦਿਨੀ ਆਪਣੇ ਟਵੀਟਰ ਹੈਂਡਲ ਰਾਹੀਂ ਐਲਾਨ ਕੀਤਾ ਸੀ ਪਰ ਕੰਪਨੀ ਨੇ ਆਪਣੇ ਟਵੀਟਰ ਹੈਂਡਲ ਤੋਂ ਇਸ ਦੀ ਲਾਂਚ ਤਰੀਕ ਵਾਲੇ ਟਵੀਟਰ ਨੂੰ ਹਟਾ ਦਿੱਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਤੇ ਦਿੱਲੀ 'ਚ ਲਾਕਡਾਊਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਦੇ ਲਾਂਚ ਦੀ ਤਰੀਕ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ।

91mobiles ਦੀ ਰਿਪੋਰਟ ਮੁਤਾਬਕ ਇਸ ਸਮਾਰਟ ਫੋਨ ਨੂੰ ਹੁਣ ਅਗਲੇ ਮਹੀਨੇ ਦੀ ਤਰੀਕ ਨੂੰ ਲਾਂਚ ਕੀਤਾ ਜਾ ਸਕਦਾ ਹੈ। ਅਜਿਹਾ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 1 ਅਪ੍ਰੈਲ ਤੋਂ ਸਮਾਰਟ ਫੋਨਾਂ 'ਤੇ ਲਗਣ ਵਾਲੀ ਜੀਐੱਸਟੀ ਦੀਆਂ ਦਰਾਂ 'ਚ ਬਦਲਾਅ ਦੀ ਵਜ੍ਹਾ ਨਾਲ ਵੀ ਇਸ ਦੇ ਲਾਂਚ ਦੀ ਤਾਰੀਕ 'ਚ ਬਦਲਾਅ ਕੀਤਾ ਗਿਆ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਕੋਈ ਵੀ ਆਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ।

26 ਮਾਰਚ ਨੂੰ ਇਕ ਹੋਰ ਚੀਨੀ ਸਮਾਰਟ ਫੋਨ ਨਿਰਮਾਤਾ ਕੰਪਨੀ Realme ਆਪਣੇ ਇਕ ਹੋਰ ਨਵੇਂ ਬਜਟ ਸਮਾਰਟ ਫੋਨ ਸੀਰੀਜ਼ Realme Narzo 10,10A ਨੂੰ ਭਾਰਤ 'ਚ ਲਾਂਚ ਕਰ ਰਹੀ ਹੈ। ਇਸ ਸਮਾਰਟ ਫੋਨ ਨੂੰ 15,000 ਰੁਪਏ ਦੀ ਪ੍ਰਾਈਸ ਰੇਂਜ ਨਾਲ ਲਾਂਚ ਕੀਤਾ ਜਾ ਸਕਦਾ ਹੈ। Indonesia 'ਚ ਲਾਂਚ ਹੋਏ Vivo V19 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਨੂੰ 6.44 ਇੰਚ ਦੇ ਫੁੱਲ ਐੱਚਡੀ ਪਲਸ Dual iView E3 Super AMOLED ਡਿਸਪਲੇ ਨਾਲ ਲਾਂਚ ਕੀਤਾ ਗਿਆ ਹੈ। ਇਸ ਦੇ ਫਰੰਟ 'ਚ Dual ਪੰਚ-ਹੋਲ ਡਿਸਪਲੇ ਦਿੱਤਾ ਗਿਆ ਹੈ। ਕੰਪਨੀ ਦੁਆਰਾ ਟੀਜ਼ ਕੀਤੇ ਗਏ ਪੋਸਟਰ 'ਚ ਵੀ ਇਸ Dual ਪੰਚ-ਹੋਲ ਡਿਸਪਲੇ ਤੇ ਕਵਾਡ ਰਿਅਰ ਕੈਮਰਾ ਸੇਟ-ਅਪ ਨੂੰ ਦੇਖਿਆ ਜਾ ਸਕਦਾ ਹੈ। ਫੋਨ 'ਚ Qualcomm Snapdragon 712 Chipset processor ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਦੇ ਬੈਕ 'ਚ 48ਐੱਮਪੀ+ 8ਐੱਮਪੀ + 2 ਐੱਮਪੀ + 2ਐੱਮਪੀ ਦਾ ਕੈਮਰਾ ਸੇਟ-ਅਪ ਦਿੱਤਾ ਜਾ ਸਕਦਾ ਹੈ। ਉੱਥੇ ਹੀ ਸੈਲਫੀ ਲਈ 32ਐੱਮਪੀ + 8 ਐੱਮਪੀ ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ ਨੂੰ Android 10 ਤੇ 4,500mAh ਦੀ ਬੈਟਰੀ ਨਾਲ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਫੋਨ 8GB RAM + 256 GB ਸਟੋਰੇਜ ਤਕ ਦੇ ਦੇ Variants 'ਚ ਆ ਸਕਦਾ ਹੈ। ਫੋਨ ਦੀ ਕੀਮਤ 25,000 ਦੀ ਪ੍ਰਾਈਸ ਰੇਂਜ ਰੱਖੀ ਜਾ ਸਕਦੀ ਹੈ।

Posted By: Rajnish Kaur