ਜੇਐੱਨਐੱਨ, ਨਵੀਂ ਦਿੱਲੀ : ਇਸ ਵੇਲੇ ਪੂਰੀ ਦੁਨੀਆ Coronavirus ਕਾਰਨ Lockdown ਦੀ ਹਾਲਤ 'ਚ ਹੈ। ਮਹਾਮਾਰੀ ਦਾ ਰੂਪ ਧਾਰ ਚੁੱਕੇ ਇਸ ਖ਼ਤਰਨਾਕ ਵਾਇਰਸ ਦੀ ਵਜ੍ਹਾ ਨਾਲ ਹੁਣ ਤਕ 13,000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਜਦਕਿ ਢਾਈ ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹਨ। ਭਾਰਤ 'ਚ ਵੀ ਇਹ ਵਾਇਰਸ ਦੂਸਰੀ ਸਟੇਜ 'ਚ ਪਹੁੰਚ ਚੁੱਕਾ ਹੈ ਜਿਸ ਦੀ ਵਜ੍ਹਾ ਨਾਲ ਸਰਕਾਰ ਨੇ ਲੋਕਾਂ ਨੂੰ Social Distancing ਪੀਰੀਅਡ 'ਚ ਜਾਣ ਦੀ ਹਦਾਇਤ ਦਿੱਤੀ ਹੈ। ਜ਼ਿਆਦਾਤਰ, ਸ਼ਹਿਰਾਂ 'ਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਲਗਪਗ ਸਾਰੇ ਪ੍ਰਾਈਵੇਟ ਤੇ ਪਬਲਿਕ ਸੈਕਟਰ ਦੀਆਂ ਕੰਪਨੀਆਂ ਨੇ ਮੁਲਾਜ਼ਮਾਂ ਨੂੰ Work From Home ਦੇ ਦਿੱਤਾ ਹੈ। Social Distancing ਦੀ ਵਜ੍ਹਾ ਨਾਲ ਤੁਸੀਂ ਡਿਪ੍ਰੈਸ਼ਨ 'ਚ ਨਾ ਚਲੇ ਜਾਓ, ਅੱਜ ਅਸੀਂ ਤੁਹਾਨੂੰ 5 ਅਜਿਹੇ ਫ੍ਰੀ ਐਪਸ ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਤੁਹਾਡੀ ਇਸ ਦੌਰਾਨ ਮਦਦ ਕਰਨਗੇ।

MINT

ਇਸ ਵੇਲੇ ਜਦੋਂ ਅਸੀਂ ਘਰੋਂ ਬਾਹਰ ਨਹੀਂ ਨਿਕਲ ਰਹੇ ਤਾਂ ਸਾਨੂੰ ਅਜਿਹੇ ਐਪ ਦੀ ਜ਼ਰੂਰਤ ਹੈ ਜਿਹੜਾ ਸਾਡੀਆਂ ਸਾਰੀਆਂ ਫਾਇਨਾਂਸ਼ੀਅਲ ਜ਼ਰੂਰਤਾਂ ਨੂੰ ਇਕ ਪਲੇਟਫਾਰਮ 'ਤੇ ਰੱਖੇ। ਇਸ ਐਪ ਜ਼ਰੀਏ ਅਸੀਂ ਆਪਣੇ ਮੋਬਾਈਲ ਬਿੱਲ, ਗੈਸ ਬਿੱਲ ਪੇਮੈਂਟ ਕਰਨ ਤੋਂ ਇਲਾਵਾ ਮੰਥਲੀ ਬਜਟ ਵੀ ਬਣਾ ਸਕਾਂਗੇ, ਯਾਨੀ ਕਿ ਇਕ ਐਪ 'ਚ ਹੀ ਸਾਰੀਆਂ ਵਿੱਤੀ ਲੋੜਾਂ ਪੂਰੀਆਂ ਹੋ ਜਾਣਗੀਆਂ।

Prime Now

ਇਸ ਐਪ ਜ਼ਰੀਏ ਤੁਸੀਂ ਆਪਣੇ ਘਰ ਦੀਆਂ ਜ਼ਰੂਰਤਾਂ ਦਾ ਸਾਮਾਨ ਮੰਗਵਾ ਸਕਦੇ ਹੋ। ਇਸ ਵਿਚ ਗ੍ਰੌਸਰੀ ਆਇਟਮਜ਼ ਤੋਂ ਲੈ ਕੇ ਫਲ਼, ਸਬਜ਼ੀਆਂ, ਦੁੱਧ, ਆਂਡੇ ਆਦਿ ਵੀ ਮੰਗਵਾਉਣ ਦੇ ਬਦਲ ਮਿਲਦੇ ਹਨ। ਇਸ ਵਿਚ ਤੁਹਾਨੂੰ 2 ਘੰਟਿਆਂ ਅੰਦਰ ਸਾਮਾਨ ਡਲਿਵਰੀ ਦੀ ਸਹੂਲਤ ਹੈ। ਇਸ ਐਪ ਨੂੰ ਇਸਤੇਮਾਲ ਕਰਨ ਲਈ ਤੁਹਾਡੇ ਕੋਲ Amazon Prime ਦੀ ਮੈਂਬਰਸ਼ਿਪ ਹੋਣੀ ਚਾਹੀਦੀ ਹੈ।

SMS Organiser

Coronavirus Lockdown ਦੀ ਵਜ੍ਹਾ ਨਾਲ ਜ਼ਿਆਦਾਤਰ ਲੋਕ ਆਪਣੇ ਘਰ ਬੈਠ ਕੇ ਹੀ ਦਫ਼ਤਰ ਦਾ ਕੰਮ ਕਰ ਰਹੇ ਹਨ। ਅਜਿਹੇ ਵਿਚ ਇਹ ਐਪ ਤੁਹਾਡੇ ਜ਼ਰੂਰੀ ਤੇ ਗ਼ੈਰ-ਜ਼ਰੂਰੀ SMS ਨੂੰ ਫਿਲਟਰ ਕਰ ਦੇਵੇਗਾ। Microsoft ਦੇ ਇਸ ਟੂਲ ਦੀ ਮਦਦ ਨਾਲ ਤੁਸੀਂ ਆਪਣੇ ਮੈਸੇਜ ਲਈ ਫੋਲਡਰ ਕ੍ਰਿਏਟ ਕਰ ਸਕਦੇ ਹੋ। ਇਸ ਤੋਂ ਬਾਅਦ ਜਿਹੜਾ ਵੀ ਮੈਸੇਜ ਆਵੇਗਾ ਉਹ ਆਪਣੇ-ਆਪ ਕ੍ਰਿਏਟ ਕੀਤੇ ਗਏ ਫੋਲਡਰ 'ਚ ਫਿਲਟਰ ਹੋ ਕੇ ਚਲਾ ਜਾਵੇਗਾ। ਇਹ ਐਪ ਸਿਰਫ਼ Google Play Store 'ਤੇ ਹੀ ਉਪਲਬਧ ਹੈ।

Microsoft Teams

ਪ੍ਰੋਫੈਸ਼ਨਲ ਕਮਿਊਨੀਕੇਸ਼ਨ ਲਈ ਇਹ ਐਪ ਕਾਫ਼ੀ ਮਦਦਗਾਰ ਹੈ। ਇਹ Microsoft ਦੇ Skype ਤੇ Slack ਐਪਸ ਦੇ ਕੰਬੀਨੇਸ਼ਨ ਰਾਹੀਂ ਕ੍ਰਿਏਟ ਕੀਤਾ ਗਿਆ ਹੈ। ਇਸ ਦੇ ਜ਼ਰੀਏ ਤੁਸੀਂ ਪ੍ਰੋਫੈਸ਼ਨਲ ਕਮਿਊਨੀਕੇਸ਼ਨ ਕਰ ਸਕੋਗੇ। ਇਹ ਐਪ ਇਕ ਹੀ ਫਾਈਲ ਸਟੋਰੇਜ ਨੂੰ ਟੀਮ ਦੇ ਹਰ ਮੈਂਬਰਾਂ ਨੂੰ ਅਸੈੱਸ ਕਰਨ ਦਾ ਬਦਲ ਦਿੰਦਾ ਹੈ।

Spotify

ਜੇਕਰ ਤੁਸੀਂ ਸੋਸ਼ਲ ਡਿਸਟੈਂਸਿੰਗ 'ਚ ਹੋ ਤਾਂ ਮਨੋਰੰਜਨ ਲਈ ਕੋਈ ਐਪ ਤਾਂ ਹੋਣਾ ਹੀ ਚਾਹੀਦੀ ਹੈ। Spotify ਐਪ 'ਚ ਅਲੱਗ-ਅਲੱਗ ਮੂਡ ਦੇ ਹਿਸਾਬ ਨਾਲ 30 ਕਰੋੜ ਤੋਂ ਜ਼ਿਆਦਾ ਪਲੇਅਲਿਸਟ ਹੈ। ਅਜਿਹੇ ਵਿਚ ਤੁਸੀਂ ਕੰਮ ਕਰਦੇ-ਕਰਦੇ ਆਪਣੇ ਪਸੰਦੀਦਾ ਮਿਊਜ਼ਿਕ ਨੂੰ ਵੀ ਸੁਣ ਸਕੋਗੇ। ਇਹ ਫ੍ਰੀ ਸਬਸਕ੍ਰਿਪਸ਼ਨ ਦੋਵਾਂ ਤਰ੍ਹਾਂ ਦੇ ਯੂਜ਼ਰਜ਼ ਲਈ ਉਪਲਬਧ ਹੈ।

Posted By: Seema Anand