ਟੈਕ ਡੈਸਕ, ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਅਸਰ ਦੁਨੀਆ ਭਰ ਵਿਚ ਦਿਖਾਈ ਦੇ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਕਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਨਾਲ ਹੀ ਲੋਕਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਵੀ ਜਾਗਰੂਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਕਈ ਇੰਡਸਟਰੀਆਂ ਨੂੰ ਭਾਰੀ ਨੁਕਸਾਨ ਵੀ ਹੋ ਰਿਹਾ ਹੈ ਅਤੇ ਇਸ ਵਿਚ ਟੈਕ ਜਗਤ ਵੀ ਸ਼ਾਮਲ ਹੈ। ਟੈਕ ਜਗਤ ਕੋਰੋਨਾ ਵਾਇਰਸ ਕਾਰਨ ਕਾਫੀ ਪ੍ਰਭਾਵਿਤ ਹੋਇਆ ਹੈ ਅਤੇ ਹੁਣ ਦਿੱਗਜ ਕੰਪਨੀ ਐਪਲ ਨੇ ਵੀ ਇਹ ਇਕ ਵੱਡਾ ਫੈਸਲਾ ਲੈਂਦੇ ਹੋਏ ਆਈਫੋਨ ਦੀ ਵਿਕਰੀ 'ਤੇ ਰੋਕ ਲਾ ਦਿੱਤੀ ਹੈ।

ਰਿਊਟਰਜ਼ ਦੀ ਰਿਪੋਰਟ ਮੁਤਾਬਕ ਐਪਲ ਨੇ ਫੈਸਲਾ ਲਿਆ ਹੈ ਕਿ ਹੁਣ ਯੂਜ਼ਰਜ਼ ਇਕ ਵੇਲੇ ਦੋ ਤੋਂ ਜ਼ਿਆਦਾ ਆਈਫੋਨ ਨਹੀਂ ਖਰੀਦ ਸਕਣਗੇ। ਇਹ ਫੈਸਲਾ ਕੰਪਨੀ ਨੇ ਕੋਰੋਨਾ ਵਾਇਰਸ ਕਾਰਨ ਚੀਨ ਅਤੇ ਹੋਰ ਦੇਸ਼ਾਂ ਵਿਚ ਆਪਣੇ ਰਿਟੇਲ ਸਟੋਰ ਬੰਦ ਕਰਨ ਤੋਂ ਬਾਅਦ ਲਿਆ ਹੈ। ਤਾਂ ਜੋ ਅਜਿਹੇ ਵਿਚ ਜਮ੍ਹਾਖੋਰੀ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

ਰਿਪੋਰਟ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਯੂਜ਼ਰਜ਼ ਆਈਫੋਨ ਦੇ ਦੋ ਵੱਖਰੇ ਵੱਖਰੇ ਮਾਡਲ ਦੇ ਇਕ ਤੋਂ ਜ਼ਿਆਦਾ ਯੂਨਿਟ ਖਰੀਦ ਸਕਦੇ ਹਨ। ਜਦਕਿ ਇਕੋ ਹੀ ਮਾਡਲ ਨੂੰ ਦੋ ਤੋਂ ਜ਼ਿਆਦਾ ਵੈਰੀਅੰਟ ਦੀ ਵਿਕਰੀ 'ਤੇ ਰੋਕ ਲਾ ਦਿੱਤੀ ਹੈ। ਕੰਪਨੀ ਨੇ ਇਹ ਨਿਯਮ ਆਨਲਾਈਨ ਵਿਕਰੀ ਲਈ ਲਾਗੂ ਕੀਤਾ ਹੈ। ਲਾਗੂ ਕੀਤੇ ਗਏ ਨਿਯਮਾਂ ਮੁਤਾਬਕ ਯੂਜ਼ਰਜ਼ iPhone 8, iPhone 8 Plus, iPhone XR, iPhone 11, iPhone 11 Pro, iPhone 11 Pro Max ਦੇ ਦੋ ਤੋਂ ਜ਼ਿਆਦਾ ਮਾਡਲ ਨਹੀਂ ਖਰੀਦ ਸਕਣਗੇ।

ਦੱਸ ਦੇਈਏ ਕਿ ਇਹ ਰੋਕ ਕੰਪਨੀ ਨੇ ਸਿਰਫ਼ ਆਈਫੋਨ ਡਿਵਾਈਸੇਜ਼ 'ਤੇ ਹੀ ਲਾਈ ਹੈ। ਤੁਸੀਂ ਆਈਪੈਡ ਪ੍ਰੋ ਅਤੇ ਮੈਕਬੁਕ ਪ੍ਰੋ ਦੇ ਦੋ ਤੋਂ ਜ਼ਿਆਦਾ ਮਾਡਲ ਖਰੀਦ ਸਕਦੇ ਹੋ। ਐਪਲ ਦੀ ਅਧਿਕਾਰਿਤ ਵੈਬਸਾਈਟ 'ਤੇ ਆਈਫੋਨ ਲਿਸਟਿੰਗ ਦੇ ਨਾਲ ਹੀ ਇਕ ਨੋਟੀਫਿਕੇਸ਼ਨ ਵੀ ਦਿੱਤਾ ਹੈ, ਜਿਸ ਵਿਚ ਦੱਸਿਆ ਹੈ ਕਿ ਯੁਜ਼ਰਜ਼ ਇਕ ਵਾਰ ਵਿਚ ਦੋ ਤੋਂ ਜ਼ਿਆਦਾ ਆਈਫੋਨ ਨਹੀਂ ਖ਼ਰੀਦ ਸਕਦੇ।

Posted By: Tejinder Thind