ਨਈਂ ਦੁਨੀਆ : ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨੋਲਜੀ ਡਿਜ਼ਾਈਨ ਐਂਡ ਮੈਨੂਫੈਕਚਰਿੰਗ 'ਚ ਸਮਾਜ ਲਈ ਉਪਯੋਗੀ ਉਪਕਰਣਾਂ ਨੂੰ ਬਣਾਉਣ ਦੀ ਜ਼ਿਮੇਦਾਰੀ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ। ਪ੍ਰੋਜੈਕਟ ਸਫ਼ਲ ਹੋਏ ਤਾਂ ਕੋਰੋਨਾ ਵਰਗੀ ਸੰਕ੍ਰਮਣ ਫੈਲਣ ਵਾਲੀ ਬਿਮਾਰੀ 'ਚ ਮਰੀਜ਼ਾਂ ਦੀ ਦੇਖਭਾਲ ਦਾ ਕੰਮ ਵਿਦਿਆਰਥੀਆਂ ਦੁਆਰਾ ਬਣਾਇਆ ਗਿਆ ਰੋਬੋਟ ਸੰਭਾਲੇਗਾ।

ਸੰਸਥਾਨ ਦੇ ਇੰਜੀਨੀਅਰ ਨੂੰ 60 ਪ੍ਰੋਜੈਕਟ ਬਣਾਉਣ ਦੀ ਜ਼ਿੰਮੇਦਾਰੀ ਮਿਲੀ ਹੈ। ਇਸ ਦਾ ਦਾਇਰਾ ਪ੍ਰਬੰਧਨ ਨੇ ਤੈਅ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਪ੍ਰੋਜੈਕਟ ਰਿਪੋਰਟ ਦੇ ਆਧਾਰ 'ਤੇ ਹੀ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆ 'ਚ ਨੰਬਰ ਵੀ ਮਿਲੇਗਾ। ਇਨ੍ਹਾਂ ਹੀ ਨਹੀਂ ਵਧੀਆ ਪ੍ਰੋਜੈਕਟ ਨੂੰ ਜਨਤਾ ਤਕ ਪਹੁੰਚਾਉਣ ਲਈ ਪੇਟੈਂਟ ਵੀ ਕਰਾਇਆ ਜਾਵੇਗਾ।

ਸੰਸਥਾਨ ਨੇ ਪਹਿਲੀ ਵਾਰ ਸਮਾਜ ਲਈ ਉਪਯੋਗਗੀ ਪ੍ਰੋਜੈਕਟ ਬਣਾਉਣ ਦਾ ਕੰਮ ਵਿਦਿਆਰਥੀਆਂ ਨੂੰ ਦਿੱਤਾ ਹੈ। ਹਰ ਪ੍ਰੋਜੈਕਟ ਦੀ ਨਿਗਰਾਨੀ ਪ੍ਰੋਫੈਸਰਾਂ ਨੂੰ ਕਰਨੀ ਪਵੇਗੀ। ਵਿਦਿਆਰਥੀਆਂ ਦੇ ਸਮੂਹ ਨੂੰ ਪ੍ਰੋਫੈਸਰ ਜ਼ਰੂਰੀ ਜਾਣਕਾਰੀ ਤੇ ਸੁਵਿਧਾ ਉਪਲਬਧ ਕਰਵਾਏਗਾ। ਸੰਸਥਾਨ ਦੇ ਨਿਦੇਸ਼ਕ ਡਾ ਸੰਜੀਵ ਜੈਨ ਨੇ ਦੱਸਿਆ ਕਿ ਇਹ ਨਵਾਂ ਪ੍ਰਯੋਗ ਕੀਤਾ ਜਾ ਰਿਹਾ ਹੈ।

ਇਹ ਹੈ ਖ਼ਾਸ

ਇੰਜੀਨੀਅਰ ਪੌਦੇ ਦੇ ਪੱਤਿਆਂ ਨਾਲ ਬਣੀ ਪਲੇਟ 'ਤੇ ਕੰਮ ਕਰ ਰਹੇ ਹਨ ਜੋ ਉਪਯੋਗ ਦੇ ਬਾਅਦ ਨਸ਼ਟ ਹੋ ਜਾਵੇਗੀ। ਪੌਦਿਆਂ 'ਚ ਲਗਾਉਣ ਵਾਲੇ ਬਿਮਾਰੀ ਦਾ ਪੂਰਣ ਮੁਲਾਂਕਣ ਉਪਕਰਣ, ਸਵੈਚਾਲਤ ਸਿੰਜਾਈ ਤੇ ਅਜਿਹਾ ਰੋਬੋਟ ਜੋ ਮਨੁੱਖੀ ਸੰਵੇਦਨਾਵਾਂ ਨੂੰ ਸਮਝ ਸਕੇ 'ਤੇ ਪ੍ਰੋਜੈਕਟ ਦੇ ਤਹਿਤ ਕੰਮ ਕਰਾਇਆ ਜਾ ਰਿਹਾ ਹੈ। ਇਸ ਦੇ ਇਲਾਵਾ ਸੂਚਨਾ ਤਕਨੀਕ ਦੇ ਖੇਤਰ ਨਾਲ ਜੁੜੇ ਕੰਮ ਵੀ ਵਿਦਿਆਰਥੀ ਕਰ ਰਹੇ ਹਨ। ਬਾਓਡਿਵਾਈਸ 'ਚ ਬ੍ਰੇਨ ਸਟ੍ਰੋਕ ਅਲਰਟ, ਘੱਟ ਕੀਮਤ ਦੇ ਵੈਂਟੀਲੇਟਰ ਆਦਿ ਉਪਕਰਣ ਬਣਾਉਣ ਦੀ ਤਿਆਰੀ ਵੀ ਕੀਤੀ ਜੀ ਰਹੀ ਹੈ। ਪ੍ਰੋਜੈਕਟ 'ਤੇ ਆਉਣ ਵਾਲਾ ਪੂਰਾ ਸੰਸਥਾ ਸਹਿਣ ਕਰੇਗਾ।

ਇਨ੍ਹਾਂ ਖੇਤਰਾਂ 'ਚ ਕੰਮ

- ਸਮਾਜਿਕ ਪੱਧਰ

- ਖੇਤੀਬਾੜੀ ਖੇਤਰ

- ਕਮਿਊਨੀਕੇਸ਼ਨ ਟੈਕਨਾਲੋਜੀ

- ਬਾਓਡਿਵਾਈਸ

- ਡਿਫੈਂਸ ਸੈਕਟਰ

Posted By: Sarabjeet Kaur