ਨਵੀਂ ਦਿੱਲੀ : ਮੀਡੀਆ ਰਿਪੋਰਟਾਂ ਅਨੁਸਾਰ ਫਰੈਂਚ ਕਾਰ ਨਿਰਮਾਤਾ ਕੰਪਨੀ Citroen ਨੇ ਆਪਣੀ ਨਵੀਂ ਇਲੈਕਟ੍ਰਿਕ ਕਾਰ Ami ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਖ਼ਾਸੀਅਤ ਇਹ ਹੈ ਕਿ ਇਹ ਮਹਿਜ਼ 3 ਘੰਟਿਆਂ 'ਚ ਪੂਰੀ ਚਾਰਜ ਹੋ ਜਾਂਦੀ ਹੈ, ਨਾਲ ਹੀ ਇਹ ਇਕ ਬਜਟ ਕਾਰ ਹੈ, ਜਿਸ ਨੂੰ ਤੁਸੀਂ ਆਸਾਨੀ ਨਾਲ ਖ਼ਰੀਦ ਸਕਦੇ ਹੋ।

ਬੈਟਰੀ ਤੇ ਕਾਰ : ਜੇ ਕਾਰ ਦੀ ਬੈਟਰੀ ਦੀ ਗੱਲ ਕਰੀਏ ਤਾਂ ਇਸ 'ਚ 5.5Kwh ਦੀ ਬੈਟਰੀ ਦਿੱਤੀ ਗਈ ਹੈ, ਜੋ 6 ਕਿਲੋਵਾਟ ਦੇ ਇਲੈਕਟ੍ਰਿਕ ਮੋਟਰ ਨੂੰ ਪਾਵਰ ਦਿੰਦੀ ਹੈ, ਜਿਸ ਨਾਲ ਇਹ ਕਾਰ ਲੰਬੀ ਦੂਰੀ ਤੈਅ ਕਰਨ ਦੇ ਸਮਰੱਥ ਹੋ ਜਾਂਦੀ ਹੈ।

ਚਾਰਜਿੰਗ ਟਾਈਮ : ਇਸ ਕਾਰ ਦੀ ਬੈਟਰੀ ਨੂੰ ਨਾਰਮਲ ਚਾਰਜਰ ਨਾਲ 3 ਘੰਟੇ 'ਚ ਪੂਰੀ ਚਾਰਜ ਕੀਤਾ ਜਾ ਸਕਦਾ ਹੈ।

ਟਾਪ ਸਪੀਡ ਤੇ ਰੇਂਜ : ਜੇ ਇਸ ਨਵੀਂ ਇਲੈਕਟ੍ਰਿਕ ਕਾਰ ਦੀ ਟਾਪ ਸਪੀਡ ਦੀ ਗੱਲ ਕਰੀਏ ਤਾਂ ਇਹ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ 45 ਕਿਲੋਮੀਟਰ ਪ੍ਰਤੀ ਘੰਟੇ ਦੀ ਘੱਟ ਰਫ਼ਤਾਰ ਨਾਲ ਚੱਲਣ ਦੀ ਦੀ ਵਜ੍ਹਾ ਕਰਕੇ ਇਸ ਕਾਰ ਨੂੰ ਚਲਾਉਣ ਲਈ ਲਾਇਸੈਂਸ ਦੀ ਜ਼ਰੂਰਤ ਨਹੀਂ ਪਵੇਗੀ।

ਕੀਮਤ : ਜੇ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਨੂੰ 6000 ਯੂਰੋ ਤਕਰੀਬਨ 5.22 ਲੱਖ ਰੁਪਏ ਦੀ ਕੀਮਤ 'ਚ ਤਿਆਰ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਕਾਰ ਨੂੰ ਲੈ ਕੇ ਗਾਹਕ ਜ਼ਬਰਦਸਤ ਦਿਲਚਸਪੀ ਦਿਖਾ ਰਹੇ ਹਨ।

Posted By: Harjinder Sodhi