ਨਈ ਦੁਨੀਆ, ਨਵੀਂ ਦਿੱਲੀ : ਸਾਰੇ ਕੰਟੈਂਟ ਬਣਾਉਣ ਵਾਲਿਆਂ ਲਈ ਇਕ ਵੱਡਾ ਮੌਕਾ ਸਾਹਮਣੇ ਹਨ। ਉਹ ਆਪਣੇ ਟੈਲੇਂਟ ਤੇ ਮਹਿਨਤ ਨੂੰ ਪਾ ਸਕਦੇ ਹਨ ਕਰੋੜਾਂ ਰੁਪਏ ਦੇ ਇਨਾਮ ਤੇ ਕਰ ਸਕਦੇ ਹਨ ਆਪਣੇ ਸੁਪਨਿਆਂ ਨੂੰ ਸੱਚ। ਭਾਰਤ ਦਾ ਆਪਣਾ ਦੇਸ਼ੀ ਸ਼ਾਰਟ ਵੀਡੀਓ- ਸ਼ੇਅਰਿੰਗ ਐਪ 'ਚਿੰਗਾਰੀ' ਇਕ ਡਰੀਮ ਕੰਟੈਸਟ ਲਿਆਇਆ ਹੈ। ਚਿੰਗਾਰੀ ਐਪ ਨੇ ਲਾਂਚ ਕੀਤਾ ਹੈ- 'ਚਿੰਗਾਰੀ ਸਟਾਰਸ: ਟੈਲੇਂਟ ਦਾ ਮਹਾ ਮੁਕਾਬਲਾ।' ਜੋ ਕਿ ਦੇਸ਼ ਦਾ ਪਹਿਲਾ ਡਿਜੀਟਲ ਟੈਲੇਂਟ ਹੰਟ ਸ਼ੋਅ ਹੋਵੇਗਾ, ਜਿੱਥੇ ਬੈਸਟ ਕੰਟੈਂਸਟ ਕ੍ਰਿਏਟਰ ਨੂੰ ਮਿਲੇਗਾ ਇਕ ਕਰੋੜ ਰੁਪਏ ਨਕਦ ਜਿੱਤਣ ਦਾ ਮੌਕਾ। ਨਾਲ ਹੀ ਹਰ ਸੂਬੇ ਤੋਂ ਇਕ ਬੈਸਟ ਕੰਟੈਂਟ ਕ੍ਰਿਏਟਰ ਨੂੰ ਪ੍ਰਾਪਤ ਹੋਵੇਗੀ 5 ਲੱਖ ਰੁਪਏ ਦੀ ਇਨਾਮੀ ਰਾਸ਼ੀ।

ਇਹ ਰਾਸ਼ੀ ਰਾਜਪੱਧਰੀ ਵਿਜੇਤਾ ਨੂੰ ਇਸ ਦੇਸ਼ੀ ਐਪ 'ਤੇ ਅਪਲੋਡ ਕੀਤੇ ਗਏ ਉਨ੍ਹਾਂ ਦੀ ਚੁਣਿੰਦਾ ਵੀਡੀਓ ਦੇ ਆਧਾਰ 'ਤੇ ਪ੍ਰਦਾਨ ਕੀਤੀ ਜਾਵੇਗੀ। ਚਿੰਗਾਰੀ ਐਪ ਦੇ ਕੋਫਾਊਂਡਰ ਸੁਮਿਤ ਘੋਸ਼ ਮੁਤਾਬਿਕ, ਇਹ ਮੁਕਾਬਲਾ ਦੇਸ਼ ਦਾ ਪਹਿਲਾਂ ਡਿਜੀਟਲ ਰਿਆਲਟੀ ਸ਼ੋਅ ਹੋਵੇਗਾ। ਰਾਜ ਪੱਧਰੀ ਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ 15-20 ਦਿਨਾਂ ਦੇ ਅੰਤਰਾਲ 'ਤੇ ਆਯੋਜਿਤ ਕੀਤੇ ਜਾਣਗੇ। ਉਮੀਦਵਾਰ ਕ੍ਰਿਏਟਰਸ ਆਪਣੀ ਪਸੰਦ ਦੀ ਕਿਸੇ ਵੀ ਕੈਟੇਗਰੀ ਦੀ ਵੀਡੀਓ ਬਣਾ ਸਕਦੇ ਹਨ। ਇਨ੍ਹਾਂ ਕੈਟੇਗਰੀ 'ਚ ਡਾਂਸ, ਗਾਣਾ, ਐਕਟ, ਮਿਮਿਕ੍ਰੀ, ਸਟੈਂਡ ਅਪ ਜਾਂ ਹੋਰ ਕੋਈ ਵੀ ਇਨੋਵੇਸ਼ਨ ਅਧਾਰਿਤ ਵੀਡੀਓ ਸ਼ਾਮਲ ਹੋਣਗੇ।

Tiktok ਬੰਦ ਹੋਣ ਤੋਂ ਬਾਅਦ ਚਿੰਗਾਰੀ ਆ ਰਹੀ ਪਸੰਦ

ਚੀਨ ਤੋਂ ਤਣਾਅ ਵਿਚਕਾਰ ਕੇਂਦਰ ਸਰਕਾਰ ਨੇ Tiktok 'ਤੇ ਬੈਨ ਲੱਗਾ ਦਿੱਤਾ ਸੀ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਸਵਦੇਸ਼ੀ ਵੀਡੀਓ ਮੇਕਿੰਗ ਐਪ Chingari ਨੂੰ ਹੋਇਆ। ਇਸ ਦੇ ਯੂਜ਼ਰਜ਼ ਦੀ ਗਿਣਤੀ ਤੇਜ਼ੀ ਨਾਲ ਵਧੀ। ਟਿਕਟਾਕ ਦੇ ਮਜ਼ਬੂਤ ਆਪਸ਼ਨ ਦੇ ਰੂਪ 'ਚ ਉਭਰੀ ਚਿੰਗਾਰੀ ਐਪ 'ਚ ਵੀ ਵੀਡੀਓ ਬਣਾ ਕੇ ਸ਼ੇਅਰ ਕਰ ਸਕਦੇ ਹੋ। ਇਹ ਐਪ ਕਾਫੀ ਕੁਝ ਟਿਕਟਾਕ ਦੇ ਕਨਸੈਪਟ 'ਤੇ ਹੀ ਬਣਿਆ ਹੈ ਤੇ ਅਜਿਹੇ 'ਚ ਦੇਖਦਿਆਂ ਹੀ ਇਸ ਦੇ ਡਾਊਨਲੋਡ ਦੀ ਗਿਣਤੀ ਕਰੋੜਾਂ ਤਕ ਪਹੁੰਚ ਗਈ ਹੈ।

Posted By: Amita Verma