ਜੇਐੱਨਐੱਨ, ਨਵੀਂ ਦਿੱਲੀ : ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ Apple ਨੇ ਬੀਤੇ ਦੋ ਦਿਨਾਂ 'ਚ App Store ਤੋਂ 4500 ਗੇਮਾਂ ਹਟਾ ਦਿੱਤੀਆਂ ਹਨ। Apple ਵੱਲੋਂ ਇਹ ਫ਼ੈਸਲਾ ਚੀਨ ਸਰਕਾਰ ਦੀ ਨਵੀਂ ਇੰਟਰਨੈੱਟ ਪਾਲਿਸੀ ਤਹਿਤ ਦਬਾਅ ਹੇਠ ਲਿਆ ਗਿਆ ਹੈ। ਪਿਛਲੇ ਹਫ਼ਤੇ ਸਿਰਫ਼ ਦੋ ਦਿਨਾਂ 'ਚ ਚੀਨ ਦੇ ਐਪ ਸਟੋਰ ਤੋਂ ਕਰੀਬ 3000 ਤੋਂ ਜ਼ਿਆਦਾ ਗੇਮਾਂ ਹਦਾ ਦਿੱਤੀਆਂ ਗਈਆਂ। ਚੀਨ ਸਰਕਾਰ ਵੱਲੋਂ ਐਪਸ ਸਟੋਰ ਤੋਂ ਐਪ ਨੂੰ ਹਟਾਉਣ ਦਾ ਵੱਡਾ ਫ਼ੈਸਲਾ ਉਸ ਵੇਲੇ ਲਿਆ ਗਿਆ, ਜਦੋਂ ਹਾਲ ਹੀ 'ਚ ਭਾਰਤ ਨੇ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਹੈ।

TechNode ਦੀ ਰਿਪੋਰਟ ਮੁਤਾਬਿਕ, ਨਵੇਂ ਰੈਗੂਲੇਸ਼ਨ ਤਹਿਤ ਚੀਨ 'ਚ Apple App Store 'ਤੇ ਕਿਸੇ ਵੀ ਗੇਮ ਨੂੰ ਅਪਲੋਡ ਕਰਨ ਤੋਂ ਪਹਿਲਾਂ ਚੀਨੀ ਰੈਗੂਲੇਟਰੀ ਤੋਂ ਗੇਮ ਡਿਵੈਲਪਰਜ਼ ਲਈ ਅਪਰੂਵਲ ਲੈਣੀ ਲਾਜ਼ਮੀ ਹੋਵੇਗੀ। ਚੀਨ ਸਰਕਾਰ ਦੇ ਨਵੇਂ ਰੈਗੂਲੇਸ਼ਨ ਨੂੰ ਇਕ ਜੁਲਾਈ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੀ Apple App Store ਤੋਂ ਐਪਸ ਨੂੰ ਤੇਜ਼ੀ ਨਾਲ ਹਟਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਨਵੇਂ ਨਿਯਮ ਨਾਲ ਵਧਣਗੀਆਂ ਗੇਮ ਡਿਵੈਲਪਰਜ਼ ਦੀਆਂ ਮੁਸੀਬਤਾਂ

ਦੱਸ ਦੇਈਏ ਕਿ ਚੀਨ ਸਰਕਾਰ ਵੱਲੋਂ ਪਹਿਲਾਂ ਹੀ ਗੇਮਿੰਗ ਐਪਸ 'ਤੇ ਕਾਫੀ ਨਿਗਰਾਨੀ ਰੱਖੀ ਜਾਂਦੀ ਹੈ। ਇਹੀ ਵਜ੍ਹਾ ਰਹੀ ਕਿ ਉਸ ਨੇ ਬੀਤੇ ਇਕ ਸਾਲ 'ਚ ਸਿਰਫ਼ 1500 ਗੇਮਾਂ ਨੂੰ ਇਜਾਜ਼ਤ ਦਿੱਤੀ। ਚੀਨ 'ਚ ਗੇਮਿੰਗ ਐਪ ਨੂੰ ਐਪ ਸਟੋਰ 'ਤੇ ਅਪਲੋਡ ਕਰਨ ਲਈ ਸਰਕਾਰ ਤੋਂ ਅਪਰੂਵਲ ਹਾਸਲ ਕਰਨ 'ਚ 6 ਤੋਂ 12 ਮਹੀਨੇ ਦਾ ਲੰਬਾ ਸਮਾਂ ਲੱਗਦਾ ਹੈ। ਅਜਿਹੇ ਵਿਚ ਇਕ ਜੁਲਾਈ ਤੋਂ ਗੇਮਿੰਗ ਐਪ ਸਬੰਧੀ ਲਾਗੂ ਨਵਾਂ ਰੈਗੂਲੇਸ਼ਨ ਚੀਨ ਇੰਟਰਨੈੱਟ ਕੰਪਨੀਆਂ ਦੀਆਂ ਮੁਸੀਬਤਾਂ ਨੂੰ ਪਹਿਲਾਂ ਤੋਂ ਜ਼ਿਆਦਾ ਵਧਾ ਸਕਦਾ ਹੈ, ਉੱਥੇ ਹੀ ਜਿਹੜੇ ਐਪਸ ਨੂੰ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸਰਕਾਰ ਤੋਂ ਅਪਰੂਵਲ ਹਾਸਿਲ ਕਰਨ ਲਈ ਦੁਬਾਰਾ ਅਪਲੋਡ ਕਰਨ 'ਚ ਕਾਫ਼ੀ ਸਮਾਂ ਲੱਗੇਗਾ। ਅੰਕੜਿਆਂ ਮੁਤਾਬਿਕ ਚੀਨ ਸਰਕਾਰ ਨੇ ਇਕ ਜੁਲਾਈ 2020 ਨੂੰ 1,571 ਐਪਸ ਨੂੰ ਹਟਾਇਆ, ਉੱਥੇ ਹੀ 2 ਜੁਲਾਈ ਨੂੰ 1,805 ਐਪਸ ਤੇ 3 ਜੁਲਾਈ ਨੂੰ 1,276 ਐਪਸ ਨੂੰ ਹਟਾ ਦਿੱਤਾ ਗਿਆ। ਇਕ ਅਨੁਮਾਨ ਮੁਤਾਬਿਕ ਚੀਨ ਦੇ ਨਵੇਂ ਰੈਗੂਲੇਸ਼ਨ ਨਾਲ ਕਰੀਬ 20 ਹਜ਼ਾਰ ਐਪਸ 'ਤੇ ਅਸਰ ਪਵੇਗਾ।

Sensor Tower ਦੀ ਰਿਪੋਰਟ ਮੁਤਾਬਿਕ ਚੀਨ Apple App Store ਲਈ ਇਕ ਵੱਡਾ ਬਾਜ਼ਾਰ ਹੈ, ਜਿੱਥੇ ਕੰਪਨੀ ਨੂੰ ਸਾਲਾਨਾ ਕਰੀਬ 16.4 ਬਿਲੀਅਨ ਡਾਲਰ ਦੀ ਸੇਲ ਹਾਸਲ ਹੁੰਦੀ ਹੈ ਜਦਕਿ ਅਮਰੀਕਾ 'ਚ ਇਹ ਅੰਕੜਾ 15.4 ਬਿਲੀਅਨ ਡਾਲਰ ਦਾ ਹੈ। Apple ਮੌਜੂਦਾ ਸਮੇਂ ਕਰੀਬ 69 ਹਜ਼ਾਰ ਗੇਮਜ਼ ਹੋਸਟ ਕਰਦਾ ਹੈ। ਮਾਰਕੀਟ ਰਿਸਰਚ ਫਰਮ Newzoo ਮੁਤਾਬਿਕ iOS ਦੀ ਚੀਨ ਤੋਂ ਹਾਸਲ ਰੈਵੇਨਿਊ 'ਚ ਕੁੱਲ ਹਿੱਸੇਦਾਰੀ 53 ਫ਼ੀਸਦੀ ਹੈ, ਜੋ ਕਰੀਬ 13 ਬਿਲੀਅਨ ਡਾਲਰ ਹੈ।

Posted By: Seema Anand