Bajaj Auto ਜੇਐੱਨਐੱਨ, ਨਵੀਂ ਦਿੱਲੀ : Bajaj Auto ਨੇ ਹਾਲ ਹੀ 'ਚ ਆਪਣੀ Pulsar 125 ਲਾਈਨਅੱਪ 'ਚ ਇਕ ਨਵਾਂ ਵੇਰੀਐਂਟ ਪੇਸ਼ ਕੀਤਾ ਹੈ। ਇਹ ਪਲਸਰ 125 ਸਿਪਲਟ ਸੀਟ ਡ੍ਰਮ ਵੇਰੀਐਂਟ ਹੈ ਜਿਸ ਦੀ ਕੀਮਤ 73,274 ਰੱਖੀ ਗਈ ਹੈ। ਇਹ ਪਹਿਲਾਂ ਤੋਂ ਉਪਲਬਧ ਡਿਸਕ ਬ੍ਰੇਕ ਸੰਸਕਰਣ ਦੇ ਮੁਕਾਬਲੇ ਇਕ ਸਸਤੀ ਆਪਸ਼ਨ ਹੈ, ਜਿਸ ਦੀ ਕੀਮਤ 80,218 ਰੱਖੀ ਗਈ ਹੈ।

ਜੇ ਗੱਲ ਕਰੀਏ ਐਕਸਟੀਰੀਅਰਸ ਦੀ ਤਾਂ ਇਸ ਮੋਟਰਸਾਈਕਲ 'ਚ ਸਪੋਰਟੀ ਸਿਪਲਟ ਸੀਟ ਸੈੱਟਅਪ ਦੇ ਨਾਲ ਸਿਪਲਟ ਗ੍ਰੈਬ ਰੇਲਸ, ਇੰਜਣ ਕਾਊਲ, ਬਾਡੀ ਗ੍ਰਾਫਿਕਸ, ਹੈਲੋਜਨ ਹੈਡਲੈਮਪ ਦੇ ਨਾਲ ਮਸਕਊਲਰ ਫਊਲ ਟੈਂਕ ਵਰਗੇ ਫੀਚਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਹ ਮੋਟਰਸਾਈਕਲ ਦੋ ਕਲਰ ਆਪਸ਼ਨ 'ਚ ਉਪਲਬਧ ਹੈ ਜਿਸ 'ਚ ਬਲੈਕ ਰੈੱਡ ਤੇ ਸਿਲਵਰ ਕਲਰ ਸ਼ਾਮਲ ਹੈ।


ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ 124.4 cc, ਦਾ ਸਿੰਗਲ ਸਿਲੈਂਡਰ ਏਅਰ ਕੂਲਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 11.64 PS ਦੀ ਵੱਧ ਤੋਂ ਵੱਧ ਪਾਵਰ ਤੇ 10.8 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5 ਸਪੀਡ ਰੀਅਰਬਾਕਸ ਤੋਂ ਲੈਸ ਹੈ। ਇਸ ਮੋਟਰਸਾਈਕਲ ਦੇ ਫਰੰਟ 'ਤੇ ਕਨਵੈਂਸ਼ਨਲ ਟੈਲੀਸਕੋਪੀਕ ਫੋਰਕ ਤੇ ਰੀਅਰ 'ਚ ਗੈਸ ਸ਼ਾਕ ਐਬਜਾਰਬਰਸ ਦਿੱਤਾ ਗਿਆ ਹੈ। ਇਸ ਦਾ ਨਵਾਂ ਵੇਰੀਐਂਟ ਕਾਫ਼ੀ ਸਸਤਾ ਹੈ।

Posted By: Sarabjeet Kaur