Jio ਜੇਐੱਨਐੱਨ, ਨਵੀਂ ਦਿੱਲੀ : Reliance Jio ਵੱਲੋ ਆਪਣੇ 222 ਰੁਪਏ ਵਾਲੇ ਪਾਪੁਲਰ ਪ੍ਰੀ-ਪੇਡ ਪਲਾਨ ਦੀ ਕੀਮਤ 'ਚ ਬਦਲਾਅ ਦਾ ਐਲਾਨ ਕੀਤਾ ਗਿਆ ਹੈ। ਇਸ ਰਿਚਾਰਜ ਪਲਾਨ ਨੂੰ Jio ਨੇ ਇਸ ਸਾਲ ਜੂਨ 'ਚ ਐਡ-ਆਨ ਪੈਕ ਦੇ ਤੌਰ 'ਤੇ ਪੇਸ਼ ਕੀਤਾ ਸੀ, ਜੋ Disney+ Hotstar VIP ਦੇ ਮੁਫ਼ਤ ਸਾਲਾਨਾ ਸਬਸਕ੍ਰਿਪਸ਼ਨ ਦੇ ਨਾਲ ਆਉਂਦਾ ਹੈ। ਪਰ ਹੁਣ ਯੂਜ਼ਰਜ਼ ਨੂੰ ਇਸ ਪਲਾਨ ਲਈ 222 ਰੁਪਏ ਦਾ ਵਿਆਜ਼ 255 ਰੁਪਏ ਦੇਣੇ ਪੈਣਗੇ। ਦਰਅਸਲ ਕੰਪਨੀ ਨੇ 222 ਰੁਪਏ ਦੇ ਰਿਚਾਰਜ ਪਲਾਨ ਨੂੰ 33 ਰੁਪਏ ਮਹਿੰਗਾ ਕਰ ਦਿੱਤਾ ਹੈ।

255 ਰੁਪਏ ਵਾਲਾ ਰਿਚਾਰਜ ਪਾਲਨ ਹੋਇਆ ਲਾਈਵ

OnlyTech ਦੀ ਰਿਪੋਰਟ ਅਨੁਸਾਰ MyJio ਐਪ 'ਚ 255 ਰੁਪਏ ਪ੍ਰਾਈਸ 'ਚ ਪ੍ਰੀ ਪੇਡ ਰਿਚਾਰਜ ਪਲਾਨ ਨੂੰ ਲਾਈਵ ਕਰ ਦਿੱਤਾ ਗਿਆ ਹੈ। ਇਸ 'ਚ ਯੂਜ਼ਰਜ਼ ਨਵੀਂ ਕੀਮਤ 'ਚ ਪਲਾਨ ਨੂੰ ਰਿਚਾਰਜ ਕਰ ਸਕਦੇ ਹਨ। ਦੱਸ ਦਈਏ ਕਿ Jio ਪ੍ਰੀਪੇਡ ਪਲਾਨ 15 ਜੀਬੀ ਹਾਈ ਸਪੀਡ ਅਨਲਿਮਟਿਡ ਡਾਟੇ ਦੇ ਨਾਲ ਆਉਂਦਾ ਹੈ। 15 ਜੀਬੀ ਡਾਟਾ ਲਿਮਟ ਖ਼ਤਮ ਹੋਣ ਦੇ ਬਾਅਦ ਯੂਜ਼ਰਜ਼ ਦੀ ਇੰਟਰਨੈੱਟ ਸਪੀਡ ਘਟਾ ਕੇ 64kbps ਰਹਿ ਜਾਵੇਗੀ। ਇਹ ਪਲਾਨ ਯੂਜ਼ਰਜ਼ ਦੇ ਮੌਜੂਦਾ ਪਲਾਨ ਦੀ ਵੈਲੀਡਿਟੀ ਤਕ ਲਈ ਐਡ ਆਨ ਹੈ ਤੇ ਇਸ ਦੇ ਨਾਲ Disney+ Hotstar VIP ਦਾ 1 ਸਾਲ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਹੈ।

Jio ਨੇ ਪੇਸ਼ ਕੀਤਾ ਸੀ ਖ਼ਾਸ ਪਲਾਨ

Jio ਵੱਲੋ 222 ਰੁਪਏ ਦੇ ਰਿਚਾਰਜ ਪਲਾਨ ਨੂੰ Jio ਦੇ ਉਨ੍ਹਾਂ ਯੂਜ਼ਰਜ਼ ਲਈ ਪੇਸ਼ ਕੀਤਾ ਗਿਆ ਸੀ, ਜੋ Disney+ Hotstar VIP ਦਾ ਸਬਸਕ੍ਰਿਪਸ਼ਨ Jio ਦੇ ਪਲਾਨਜ਼ ਦੇ ਨਾਲ ਨਹੀਂ ਲੈ ਸਕਦੇ ਸੀ। ਦਰਅਸਲ ਨਵੇਂ Disney+ Hotstar VIP ਦਾ ਸਬਸਕ੍ਰਿਪਸ਼ਨ ਲਾਂਚ ਪ੍ਰੀਪੇਡ ਪਲਾਨਜ਼ ਦੇ ਨਾਲ ਮਿਲ ਰਹੇ ਸੀ। ਇਸ ਲਈ Jio ਨੇ 222 ਰੁਪਏ ਦੇ ਪਲਾਨ ਨੂੰ ਖ਼ਾਸ ਤੌਰ 'ਤੇ ਸਾਲਾਨਾ ਰਿਚਾਰਜ ਪਲਾਨ ਵਾਲੇ Jio ਯੂਜ਼ਰਜ਼ ਲਈ ਕੱਢਿਆ ਸੀ।

Posted By: Sarabjeet Kaur