ਜੇਐੱਨਐੱਨ, ਨਵੀਂ ਦਿੱਲੀ : ਪ੍ਰਾਈਵੇਟ ਕੰਪਨੀ 'ਚ ਕੰਮ ਕਰਨ ਵਾਲੇ ਹਰ ਇਕ ਨਾਗਰਿਕ ਲਈ EPF ਕਾਫੀ ਅਹਿਮ ਰੱਖਦਾ ਹੈ। ਕਿਉਂਕਿ ਇਹੀ ਤੁਹਾਡੇ ਬੁਢਾਪੇ ਦਾ ਸਹਾਰਾ ਹੁੰਦਾ ਹੈ। ਸਾਰੀਆਂ ਪ੍ਰਾਈਵੇਟ ਕੰਪਨੀਆਂ 'ਚ EPF 'ਚ ਯੋਗਦਾਨ ਕਰਨਾ ਜ਼ਰੂਰੀ ਹੁੰਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਲੋਕਾਂ ਦੇ ਪੀਐੱਫ ਸਟੇਟਮੈਂਟ 'ਚ ਨਾਂ ਤੇ ਜਨਮਦਿਨ ਦੀ ਤਰੀਕ ਆਧਾਰ 'ਚ ਦਿੱਤੀ ਗਈ ਜਾਣਕਾਰੀ ਤੋਂ ਵੱਖ ਹੁੰਦੀ ਹੈ।

ਚੱਲੋਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਜਿਹੀ ਸਥਿਤੀ 'ਚ ਤੁਹਾਨੂੰ ਕੀ ਕਰਨਾ ਹੈ

ਸਭ ਤੋਂ ਪਹਿਲਾਂ ਤੁਸੀਂ ਇਹ ਦੇਖ ਲਓ ਕਿ ਤੁਹਾਡੇ ਪੀਐੱਫ ਫੰਡ 'ਚ ਤੁਹਾਡਾ ਨਾਂ ਤੇ ਜਨਮ ਤਰੀਕ ਤੁਹਾਡੇ ਆਧਾਰ ਕਾਰਡ 'ਚ ਦਰਜ ਜਾਣਕਾਰੀ ਮੁਤਾਬਿਕ ਹੈ ਜਾਂ ਨਹੀਂ। ਜੇ ਤੁਹਾਡੀ ਕੋਈ ਜਾਣਕਾਰੀ ਠੀਕ ਨਹੀਂ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਤੁਸੀਂ ਇਸ ਨੂੰ ਆਨਲਾਈਨ ਠੀਕ ਕਰ ਸਕਦੇ ਹੋ।

ਸਭ ਤੋਂ ਪਹਿਲਾਂ ਜਾਣੋ ਇਸ ਨੂੰ ਠੀਕ ਕਰਨ ਲਈ ਤੁਹਾਨੂੰ ਕੀ-ਕੀ ਚਾਹੀਦਾ

- ਐਕਟਿਵ ਯੂਨੀਵਰਸਲ ਅਕਾਊਂਟ ਨੰਬਰ

- ਆਧਾਰ ਨੰਬਰ

ਆਪਣੇ EPFO ਅਕਾਊਂਟ 'ਚ ਬਦਲਾਅ ਤੋਂ ਪਹਿਲਾਂ ਦੇਖਣਾ ਹੋਵੇਗਾ ਕਿ ਤੁਹਾਡੇ ਆਧਾਰ ਕਾਰਡ 'ਚ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਸਹੀ ਹੈ ਜਾਂ ਨਹੀਂ। ਕਿਉਂਕਿ ਜੇ ਤੁਹਾਡੀ ਜਾਣਕਾਰੀ ਆਧਾਰ ਕਾਰਡ 'ਚ ਪਹਿਲਾਂ ਤੋਂ ਹੀ ਗਲਤ ਲਿਖੀ ਹੈ ਤਾਂ ਤੁਹਾਡੀ ਜਾਣਕਾਰੀ ਬਦਲਦੇ ਸਮੇਂ ਇਹ ਲਿਖਿਆ ਹੋਇਆ ਮਿਲੇਗਾ ਕਿ ਤੁਹਾਡਾ ਆਧਾਰ ਪਹਿਲਾਂ ਤੋਂ ਹੀ ਵੈਰੀਫਾਈਡ ਹੋ ਚੁੱਕਿਆ ਹੈ।

ਇਸ ਤੋਂ ਬਾਅਦ ਤੁਸੀਂ ਚਾਹ ਕਿ ਵੀ ਆਪਣੇ EPF ਅਕਾਊਂਟ 'ਚ ਕੋਈ ਬਦਲਾਅ ਨਹੀਂ ਕਰ ਪਾਵੋਗੇ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਆਧਾਰ ਕਾਰਡ ਠੀਕ ਕਰਨਾ ਹੋਵੇਗਾ।

ਕਿਵੇਂ ਅਪਡੇਟ ਕਰੀਏ ਪੀਐੱਫ ਦੀ ਜਾਣਕਾਰੀ

- ਈਪੀਐੱਫ ਜਾਣਕਾਰੀ 'ਚ ਸੁਧਾਰ ਜਿਸ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਪਹਿਲਾ ਇਮਪਲਾਈ ਵੱਲੋਂ ਦੂਜਾ ਨਿਯੁਕਤ ਕਰਨ ਵਾਲੇ ਦੇ ਪੱਧਰ 'ਤੇ।

- ਮੈਂਬਰ ਯੂਨੀਫਾਈਡ ਪੋਰਟਲ ਰਾਹੀਂ ਇਮਪਲਾਈ ਦੇ ਨਾਂ ਜਨਮ ਤਰੀਕ 'ਚ ਬਦਲਾਅ ਕਰਨ ਤੋਂ ਬਾਅਦ ਇਸ ਨੂੰ ਮਾਲਕ ਕੋਲੋਂ ਭੇਜਿਆ ਜਾਵੇਗਾ।

- ਇਸ ਤੋਂ ਬਾਅਦ ਸਿਸਟਮ ਚ ਕੀਤੇ ਗਏ ਬਦਲਾਆਂ ਨਲਾ ਇਸ ਨੂੰ ਆਧਾਰ ਨਾਲ ਮਿਲਾਏਗਾ।

- ਜਿਵੇਂ ਹੀ ਤੁਹਾਡੀ ਸਾਰੀ ਜਾਣਕਾਰੀ ਵੈਰੀਫਾਈਡ ਹੋ ਜਾਵੇਗੀ। ਤੁਹਾਡਾ ਆਵੇਦਨ ਨਿਯੋਕਤਾ ਨੂੰ ਟ੍ਰਾਂਸਫਰ ਕਰ ਲਿਆ ਜਾਵੇਗਾ।

Posted By: Amita Verma