ਟੈਕ ਡੈਸਕ, ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ ਕੰਪਨੀ ਟੀਸੀਐੱਲ ਨੇ ਸੀਈਐੱਸ 2021 ਇਵੈਂਟ ’ਚ TCL 20 5G ਅਤੇ TCL 20 SE ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੋਵੇਂ ਸਮਾਰਟਫੋਨ ’ਚ ਸਾਈਡ-ਮਾਊਂਟਿਡ ਫਿੰਗਰਪਿ੍ਰੰਟ ਸਕੈਨਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਯੂਜ਼ਰਜ਼ ਨੂੰ ਦੋਵਾਂ ’ਚ ਐੱਚਡੀ ਡਿਸਪਲੇਅ, ਦਮਦਾਰ ਬੈਟਰੀ ਅਤੇ ਪਾਵਰਫੁੱਲ ਪ੍ਰੋਫੈਸਰ ਮਿਲੇਗਾ। ਆਓ ਜਾਣਦੇ ਹਾਂ TCL 20 5G ਅਤੇ TCL 20 SE ਦੀ ਸਪੈਸੀਫਿਕੇਸ਼ਨ ਤੇ ਕੀਮਤ ਬਾਰੇ...

TCL 20 5G ਦੀ ਸਪੈਸੀਫਿਕੇਸ਼ਨ

TCL 20 5G ਸਮਾਰਟਫੋਨ ’ਚ 6.7 ਇੰਚ ਦਾ ਫੁੱਲ ਐੱਚਡੀ ਪਲੱਸ ਡਿਸਪਲੇਅ ਹੈ, ਜਿਸਦਾ ਰੈਜ਼ੂਲੇਸ਼ਨ 1,080x2,400 ਪਿਕਸਲ ਹਨ। ਇਸ ਸਮਾਰਟਫੋਨ ’ਚ ਕਵਾਲਕਾਮ ਦਾ Snapdragon 690 ਪ੍ਰੋਸੈਸਰ ਅਤੇ 6ਜੀਬੀ ਰੈਮ ਦਿੱਤੀ ਗਈ ਹੈ। ਉਥੇ ਹੀ ਇਸ ਡਿਵਾਈਸ ’ਚ ਸਾਈਡ-ਮਾਊਂਟਿਡ ਫਿੰਗਰਪਿ੍ਰੰਟ ਸਕੈਨਰ ਦਿੱਤਾ ਗਿਆ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਕੰਪਨੀ ਨੇ TCL 20 5G ਸਮਾਰਟਫੋਨ ’ਚ ਟ੍ਰਿਪਲ ਰਿਅਰ ਕੈਮਰਾ ਸੈੱਟਅਪ ਦਿੱਤਾ ਹੈ, ਜਿਸ ’ਚ 48ਐੱਮਪੀ ਦਾ ਸੁਪਰ ਵਾਈਡ-ਐਂਗਲ ਲੈਂਸ, 8ਐੱਮਪੀ ਦਾ ਡੈਪਥ ਸੈਂਸਰ ਅਤੇ 2ਐੱਮਪੀ ਦਾ ਮੈਕਰੋ ਲੈਂਸ ਮੌਜੂਦ ਹੈ। ਨਾਲ ਹੀ ਫੋਨ ਦੇ ਫਰੰਟ ’ਚ 8ਐੱਮਪੀ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

TCL 20 5G ਦੀ ਬੈਟਰੀ

TCL 20 5G ਸਮਾਰਟਫੋਨ 4,500mAh ਦੀ ਬੈਟਰੀ ਦਿੱਤੀ ਗਈ ਹੈ, ਜੋ 18W ਫਾਸਟ ਚਾਰਚਿੰਗ ਸਪੋਰਟ ਕਰਦੀ ਹੈ। ਇਸਤੋਂ ਇਲਾਵਾ ਡਿਵਾਈਸ ’ਚ ਕਨੈਕਟੀਵਿਟੀ ਲਈ 3.5 ਐੱਮਐੱਮ ਹੈੱਡਫੋਨ ਜੈਕ, ਯੂਐੱਸਬੀ ਟਾਈਪ-ਸੀ ਪੋਰਟ, 4ਜੀ, 5ਜੀ, ਵਾਈ-ਫਾਈ ਅਤੇ ਬਲੂ-ਟੂਥ 5.1 ਜਿਹੇ ਫੀਚਰ ਦਿੱਤੇ ਗਏ ਹਨ।

TCL 20 SE ਦੀ ਸਪੈਸੀਫਿਕੇਸ਼ਨ

TCL 20 SE ਸਮਾਰਟਫੋਨ ਐਂਡਰਾਈਡ 11 ’ਤੇ ਅਧਾਰਿਤ TCL UI ’ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ’ਚ 6.82 ਇੰਚ ਦਾ ਐੱਚਡੀ ਪਲੱਸ ਡਿਸਪਲੇਅ ਹੈ, ਜਿਸਦਾ ਰੈਜ਼ੂਲੇਸ਼ਨ 720x1,640 ਪਿਕਸਲ ਹੈ। ਨਾਲ ਹੀ ਇਸ ’ਚ ਬਿਹਤਰ ਪਰਫਾਰਮੈਂਸ ਲਈ Snapdragon560 ਪ੍ਰੋਸੈਸਰ, 4ਜੀਬੀ ਰੈਮ ਅਤੇ 128 ਜੀਬੀ ਰੈਮ ਅਤੇ 128 ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸਨੂੰ ਮਾਈ¬ਕ੍ਰੋਐੱਸਡੀ ਕਾਰਡ ਦੀ ਮਦਦ ਨਾਲ 256ਜੀਬੀ ਤਕ ਵਧਾਇਆ ਜਾ ਸਕਦਾ ਹੈ।

TCL 20 SE ਦੀ ਬੈਟਰੀ

TCL 20 SE ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18 W ਫਾਸਟ ਚਾਰਜਿੰਗ ਨਾਲ ਲੈਸ ਹੈ। ਇਸਦੇ ਨਾਲ ਹੀ ਫੋਨ ਦੇ ਫਰੰਟ ’ਚ 3.5mm ਹੈੱਡਫੋਨ ਜੈਕ, ਯੂਐੱਸਬੀ ਟਾਈਪ-ਸੀ ਪੋਰਟ, 4ਜੀ, ਵਾਈਫਾਈ ਅਤੇ ਬਲੂਟੂਥ ਵਰਜ਼ਨ 5 ਜਿਹੇ ਕਨੈਕਟੀਵਿਟੀ ਫੀਚਰਜ਼ ਦਿੱਤੇ ਗਏ ਹਨ।

TCL 20 5G ਅਤੇ TCL 20 SE ਦੀ ਕੀਮਤ

ਟੀਸੀਐੱਲ ਨੇ TCL 20 5G ਸਮਾਰਟਫੋਨ ਦੀ ਕੀਮਤ 299 ਯੂਰੋ (ਕਰੀਬ 26,600 ਰੁਪਏ) ਰੱਖੀ ਹੈ। ਇਸ ਫੋਨ ਨੂੰ Mist ਗ੍ਰੇ ਅਤੇ Placid ਬਲੂ ਕਲਰ ਆਪਸ਼ਨ ’ਚ ਖ਼ਰੀਦਿਆ ਜਾ ਸਕਦਾ ਹੈ। ਉਥੇ ਹੀ ਇਸਦੇ ਸਪੈਸ਼ਲ ਅਡੀਸ਼ਨ TCL 20 SE ਦੀ ਕੀਮਤ 149 ਯੂਰੋ (ਕਰੀਬ 13,200 ਰੁਪਏ) ਰੱਖੀ ਗਈ ਹੈ। ਇਸਨੂੰ Nuit Black ਤੇ Aurora Green ਕਲਰ ਆਪਸ਼ਨ ’ਚ ਖ਼ਰੀਦਿਆ ਜਾ ਸਕਦਾ ਹੈ।

Posted By: Ramanjit Kaur