ਨਈ ਦੁਨੀਆ, ਨਵੀਂ ਦਿੱਲੀ : ਆਉਣ ਵਾਲੇ ਦਿਨਾਂ 'ਚ ATM ਤੋਂ ਪੈਸੇ ਕੱਢਣਾ ਮਹਿੰਗਾ ਹੋ ਸਕਦਾ ਹੈ। ਦੇਸ਼ ਦੇ ATM ਆਪਰੇਟਰਸ ਨੇ ਰਿਜ਼ਰਵ ਬੈਂਕ ਨੂੰ ਖਤ ਲਿਖ ਕੇ ਇਟਰਚੇਜ਼ ਫੀਸ ਵਧਾਉਣ ਦੀ ਮੰਗ ਕੀਤੀ ਹੈ। ਇਹ ਫੀਸ ਗਾਹਕਾਂ ਵੱਲੋਂ ਵਸੂਲੀ ਜਾਂਦੀ ਹੈ ਤੇ ਇਸ 'ਚ ਵਾਧੇ ਦੀ ਮੰਗ ਕੀਤੀ ਹੈ। ਆਪਣੇ ਖਤ 'ਚ ਆਪਰੇਟਰਸ ਨੇ ਰਿਜ਼ਰਵ ਬੈਂਕ ਨੂੰ ਕਿਹਾ ਕਿ ਫੀਸ ਨਾ ਵਧਾਉਣ 'ਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਆਪਰੇਟਰਸ ਨੇ ਫੀਸ ਵਧਾਉਣ ਦੇ ਪਿੱਛੇ ਕੇਂਦਰੀ ਬੈਂਕ ਵੱਲ਼ੋਂ ਮੈਟਨੇਸ ਬਿਹਤਰਨ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਖਰਚੇ ਦਾ ਵੱਡਾ ਕਾਰਨ ਹੈ।

ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਿਕ ਰਿਜ਼ਰਵ ਬੈਂਕ ਦੇ ਸਿਕਊਰਟੀ ਤੇ ਮੈਟਨੇਸ ਨੂੰ ਲੈ ਕੇ ਵਧਾਏ ਗਏ ਸਟੈਂਟਰਡ ਕਾਰਨ ਏਟੀਐੱਮ ਆਪਰੇਟਰਸ ਦੇ ਖਰਚੇ 'ਚ ਵਾਧਾ ਹੋਇਆ ਹੈ ਪਰ ਉਸ ਲਈ ਕੋਈ ਰੈਵਨਿਊ ਨਹੀਂ ਵੱਧਿਆ ਹੈ। ਇਸ ਖਰਚ ਨੂੰ ਮੈਟੇਨ ਕਰਨ ਲਈ ਆਪਰੇਟਸ ਨੇ ਇੰਟਰਚੇਜ਼ ਫੀਸ ਵਧਾਉਣ ਦੀ ਮੰਗ ਕੀਤੀ ਹੈ। ਫਿਲਹਾਲ ਇਹ ਫੀਸ 15 ਰੁਪਏ ਹੈ ਤੇ ਉਸ 'ਚ ਵੀ ਗਾਹਕ ਨੂੰ ਪਹਿਲਾਂ 5 ਟ੍ਰਾਂਜੈਕਸ਼ਨ ਮੁਫਤ ਮਿਲਦੇ ਹਨ।

ਜਾਣਕਾਰੀ ਮੁਤਾਬਿਕ, ਆਪਰੇਟਰਸ ਵੱਲੋਂ ਰਿਜ਼ਰਵ ਬੈਂਕ ਅਧਿਕਾਰੀਆਂ ਨੂੰ ਲਿਖੇ ਗਏ ਖਤ 'ਚ ਕਿਹਾ ਗਿਆ ਹੈ ਕਿ ਲਗਾਤਾਰ ਹੋ ਰਹੇ ਖਰਚ ਕਾਰਨ ਏਟੀਐੱਮ ਦੇ ਚਲਾਉਂਦੇ ਰਹਿਣ 'ਤੇ ਪ੍ਰਭਾਵ ਪੈ ਰਿਹਾ ਹੈ। ਨਾਲ ਬੈਂਕਾਂ ਨੂੰ ਨਵੇਂ ਏਟੀਐੱਮ ਜਾਰੀ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਆਪਰੇਟਰਸ ਦੀ ਕਮੇਟੀ ਨੇ ਇੰਟਰਚੇਜ਼ ਫੀਸ ਵਧਾਉਣ ਦੀ ਵਕਾਲਤ ਕੀਤੀ ਹੈ।

ਆਪਣੇ ਮਤੇ 'ਚ ਇਸ ਕਮੇਟੀ ਨੇ ਕਿਹਾ ਹੈ ਕਿ 10 ਲੱਖ ਤੋਂ ਆਬਾਦੀ ਵਾਲੇ ਇਲਾਕਿਆਂ 'ਚ ਫਾਈਨੈਸ਼ਿਅਲ ਟ੍ਰਾਂਜੈਕਸ਼ਨ ਲਈ ਇੰਟਰਚੇਜ਼ ਫੀਸ 18 ਰੁਪਏ ਤੇ ਨਾਨ ਫਾਈਨੇਸ਼ਿਅਲ ਟ੍ਰਾਂਜੇਕਸ਼ਨ ਲਈ ਫੀਸ 8 ਰੁਪਏ ਰੱਖਣ ਦੀ ਗੱਲ ਕਹੀ ਗਈ ਹੈ। ਉੱਥੇ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਇਲਾਕਿਆਂ ਚ ਇਹ ਫੀਸ ਫਾਈਨੈਸ਼ਿਅਲ ਲੈਣਦੇਣ ਲਈ 17 ਰੁਪਏ ਤੇ ਨਾਨ ਫਾਈਨੈਸ਼ਿਅਲ ਲਈ 7 ਰੁਪਏ ਰੱਖਣ ਦੀ ਗੱਲ਼ ਕਹੀ ਗਈ ਹੈ।

Posted By: Amita Verma