ਆਟੋ ਡੈਸਕ, ਨਵੀਂ ਦਿੱਲੀ : Car Insurance Tips : ਭਾਰਤ 'ਚ ਵਾਹਨ ਦੇ ਨਾਲ ਬੀਮਾ ਲੈਣਾ ਲਾਜ਼ਮੀ ਹੁੰਦਾ ਹੈ, ਜੋ ਜ਼ਿਆਦਾ ਤੋਂ ਜ਼ਿਆਦਾ 1 ਸਾਲ ਲਈ ਵੈਲਿਡ ਹੁੰਦਾ ਹੈ। ਹਾਲਾਂਕਿ ਪਹਿਲਾ ਬੀਮਾ ਕੰਪਨੀ ਕਰਵਾ ਦਿੰਦੀ ਹੈ, ਤਾਂ ਗਾਹਕ ਨੂੰ ਇੰਨਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਪੈਂਦੀ। ਪਰ ਅਗਲੇ ਸਾਲ ਵਾਹਨ ਇੰਸ਼ੋਰੈਂਸ ਲਈ ਮਾਲਿਕ ਲਗਾਤਾਰ ਵੈਬਸਾਈਟ 'ਤੇ ਸਸਤਾ ਬੀਮਾ ਯੋਜਨਾ ਸ਼ੁਰੂ ਕਰ ਦਿੰਦਾ ਹੈ। ਕਾਰ ਬੀਮਾ ਹਰੇਕ ਸਾਲ ਦੇ ਨਾਲ ਵੱਧ ਮਹਿੰਗਾ ਹੋ ਰਿਹਾ ਹੈ ਅਤੇ ਕਫ਼ਾਇਤੀ ਦੇ ਚੱਕਰ 'ਚ ਲੋਕ ਆਪਣੀ ਗੱਡੀ ਦੀ ਕੁੱਲ ਵੈਲਿਊ, ਕਲੇਮ ਆਦਿ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਆਓ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦਿੰਦੇ ਹਾਂ, ਜੋ ਤੁਹਾਡੀ ਵਾਹਨ ਇੰਸ਼ੋਰੈਂਸ ਨਾਲ ਜੁੜੀ ਪਰੇਸ਼ਾਨੀ ਦਾ ਹੱਲ ਕਰ ਸਕਦੇ ਹਨ।

ਵੈਬਸਾਈਟ 'ਤੇ ਕਰੋ ਪੂਰੀ ਜਾਂਚ : ਜਦੋਂ ਤੁਸੀਂ ਕਾਰ 'ਚ ਨਿਵੇਸ਼ ਕਰਦੇ ਹੋ ਤਾਂ ਤੁਸੀਂ ਕੀਮਤ ਤੋਂ ਲੈ ਕੇ ਉਸਦੀ ਮਾਈਲੇਜ ਅਤੇ ਡਿਜ਼ਾਈਨ ਨਾਲ ਮਿਲਦੇ-ਜੁਲਦੇ ਸਾਰੇ ਮਾਡਲਜ਼ ਨੂੰ ਚੈੱਕ ਕਰਦੇ ਹਨ। ਠੀਕ ਇਸੀ ਤਰ੍ਹਾਂ ਜਦੋਂ ਤੁਸੀਂ ਕਾਰ ਬੀਮਾ ਆਨਲਾਈਨ ਖ਼ਰੀਦਦੇ ਹੋ ਤਾਂ ਜਲਦੀ ਨਹੀਂ ਕਰਨੀ ਚਾਹੀਦੀ। ਬੀਮਾ ਯੋਜਨਾ ਚੁਣਨ ਤੋਂ ਪਹਿਲਾਂ ਤੁਹਾਨੂੰ ਕੁਝ ਮਾਪਦੰਡਾਂ 'ਤੇ ਧਿਆਨ ਦੇਣਾ ਚਾਹੀਦਾ। ਉਦਾਹਰਨ ਲਈ, ਕਲੇਮ, ਸੈਟਲਮੈਂਟ ਰੇਸ਼ੋ, ਕੀਮਤ ਜੋ ਤੁਹਾਨੂੰ ਚੁਕਾਉਣੀ ਹੋਵੇਗੀ, ਲਾਭ ਦੀ ਗਾਰੰਟੀ ਆਦਿ। ਇਨ੍ਹਾਂ ਸਾਰੇ ਵਿਸ਼ਿਆਂ 'ਤੇ ਵਿਚਾਰ ਕਰ ਕੇ ਹੀ ਇੰਸ਼ੋਰੈਂਸ ਨੂੰ ਚੁਣੋ।

ਥਰਡ ਪਾਰਟੀ ਕਵਰ ਨੂੰ ਵੀ ਕਰੋ ਸ਼ਾਮਿਲ : ਥਰਡ ਪਾਰਟੀ ਕਾਰ ਇੰਸ਼ੋਰੈਂਸ ਕਿਸੇ ਤੀਸਰੇ ਪੱਖ ਦੀ ਸੰਪਤੀ, ਵਾਹਨ ਜਾਂ ਵਿਅਕਤੀ ਨੂੰ ਹੋਣ ਵਾਲੇ ਨੁਕਸਾਨ ਖ਼ਿਲਾਫ਼ ਕਵਰੇਜ ਪ੍ਰਦਾਨ ਕਰਦਾ ਹੈ। ਇਹ ਕੋਈ ਵੀ ਵਿਅਕਤੀ ਹੋ ਸਕਦਾ ਹੈ, ਜੋ ਨਾ ਤਾਂ ਬੀਮਾਕਰਤਾ ਹੈ ਅਤੇ ਨਾ ਹੀ ਬੀਮਾਧਾਰਕ। ਕਿਉਂਕਿ ਦੁਰਘਟਨਾ ਦੇ ਨਤੀਜੇ ਕਈ ਵਾਰ ਕਾਫੀ ਬੁਰੇ ਹੁੰਦੇ ਹਨ। ਵੱਡੇ ਪੈਮਾਨੇ 'ਤੇ ਸੱਟਾਂ ਨੂੰ ਲੈ ਕੇ ਅਪੰਗਤਾ ਅਤੇ ਮੌਤ ਤਕ ਦੇਖਣਾ ਪੈਂਦਾ ਹੈ। ਅਜਿਹੇ 'ਚ ਥਰਡ ਪਾਰਟੀ ਪਾਲਿਸੀ ਹੋਣ ਨਾਲ ਅਜਿਹੀਆਂ ਸਥਿਤੀਆਂ 'ਚ ਬਹੁਤ ਫਾਇਦਾ ਹੁੰਦਾ ਹੈ।

ਸਸਤੇ ਦੇ ਚੱਕਰ ਤੋਂ ਬਚੋ : ਜਦੋਂ ਤੁਸੀਂ ਬੀਮਾ ਪਾਲਿਸੀ ਦੀ ਚੋਣ ਕਰਦੇ ਹੋ ਤਾਂ ਸਮਾਰਟ ਰਹੋ। ਇੰਸ਼ੋਰੈਂਸ 'ਚ ਉਸ ਕਵਰੇਜ ਬਾਰੇ ਸਪੱਸ਼ਟ ਰਹੋ ਜਿਸਦੀ ਤੁਹਾਨੂੰ ਅਸਲ 'ਚ ਜ਼ਰੂਰਤ ਹੈ। ਇਸਤੋਂ ਇਲਾਵਾ ਬੀਮੇ 'ਚ ਦਿੱਤੀਆਂ ਗਈਆਂ ਸੁਵਿਧਾਵਾਂ 'ਤੇ ਧਿਆਨ ਦਿਓ ਕਿ ਕਿਤੇ ਪਾਕੇਟ-ਫ੍ਰੈਂਡਲੀ ਹੋਣ ਵਾਲੀ ਬੀਮਾ ਯੋਜਨਾ ਲਈ ਕੰਪਨੀ ਤੁਹਾਡੇ ਨਾਲ ਧੋਖਾ ਨਾ ਕਰ ਦੇਵੇ। ਇਕ ਵਿਆਪਕ ਬੀਮਾ ਕਵਰ 'ਚ ਟੱਕਰ ਅਤੇ ਚੋਰੀ ਤੋਂ ਲੈ ਕੇ ਅੱਗ ਅਤੇ ਹੋਰ ਨੁਕਸਾਨ ਤਕ ਸਭ ਕਵਰ ਹੁੰਦਾ ਹੈ।

Posted By: Ramanjit Kaur